ਡਾ. ਪਰਾਗ ਦੀਵਾਨ ਨੇ ਚੰਡੀਗੜ੍ਹ  ਯੂਨੀਵਰਸਿਟੀ ਘੜੂੰਆਂ ਦੇ ਦੂਜੇ ਵਾਈਸ ਚਾਂਸਲਰ ਵਜੋਂ ਸੰਭਾਲਿਆ ਅਹੁਦਾ
Published : Sep 1, 2020, 8:12 pm IST
Updated : Sep 1, 2020, 8:33 pm IST
SHARE ARTICLE
Parag Diwan takes over as Vice Chancellor of Chandigarh University
Parag Diwan takes over as Vice Chancellor of Chandigarh University

ਚਾਂਸਲਰ ਸ. ਸਤਨਾਮ ਸਿੰਘ ਸੰਧੂ ਅਤੇ ਪ੍ਰਸ਼ਾਸ਼ਨਿਕ ਅਧਿਅਕਾਰੀਆਂ ਵੱਲੋਂ ਕੀਤਾ ਗਿਆ ਨਿੱਘਾ ਸਵਾਗਤ

ਚੰਡੀਗੜ੍ਹ - ਸਿੱਖਿਅਕ ਸੰਸਥਾਵਾਂ ਨੂੰ ਚੌਥੀ ਉਦਯੋਗਿਕ ਕ੍ਰਾਂਤੀ ਅਨੁਸਾਰ ਸਿੱਖਿਆ ਦਾ ਪੱਧਰ ਢਾਲਣ ਲਈ 'ਐਜੂਕੇਸ਼ਨ-4.0' ਦਾ ਢਾਂਚਾ ਤਿਆਰ ਕਰਨ ਦੀ ਲੋੜ ਹੈ। ਸਿੱਖਿਆ, ਪਾਠਕ੍ਰਮ ਅਤੇ ਤਕਨਾਲੋਜੀ ਚੌਥੀ ਉਦਯੋਗਿਕ ਕ੍ਰਾਂਤੀ ਦਾ ਆਧਾਰ ਹੈ ਅਤੇ ਇਨ੍ਹਾਂ ਖੇਤਰਾਂ ਦਾ ਵਿਕਾਸ ਕਰਕੇ ਅਸੀਂ ਭਵਿੱਖ ਦੇ ਸੰਭਾਵਿਤ ਨਤੀਜੇ ਪ੍ਰਾਪਤ ਕਰ ਸਕਦੇ ਹਾਂ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦੇਸ਼ ਦੀਆਂ ਨਾਮਵਰ ਵਿਦਿਅਕ ਸੰਸਥਾਵਾਂ ਵਿੱਚ ਅਹਿਮ ਸੇਵਾਵਾਂ ਨਿਭਾ ਚੁੱਕੇ ਡਾ. ਪਰਾਗ ਦੀਵਾਨ ਨੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਦੂਜੇ ਵਾਈਸ ਚਾਂਸਲਰ ਵਜੋਂ ਅਹੁਦਾ ਸੰਭਾਲਣ ਮੌਕੇ ਕੀਤਾ।'ਵਰਸਿਟੀ ਵੱਲੋਂ ਕਰਵਾਏ ਸੰਖੇਪ ਸਮਾਗਮ ਦੌਰਾਨ ਅਹੁਦਾ ਸੰਭਾਲਣ ਮੌਕੇ ਚੰਡੀਗੜ੍ਹ  ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਅਤੇ ਪ੍ਰੋ-ਚਾਂਸਲਰ ਡਾ. ਆਰ.ਐਸ. ਬਾਵਾ ਸਮੇਤ ਯੂਨੀਵਰਸਿਟੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਡਾ. ਪਰਾਗ ਦੀਵਾਨ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਡਾ. ਪਰਾਗ ਦੀਵਾਨ ਵੱਲੋਂ ਆਨਲਾਈਨ ਪਲੇਟਫਾਰਮ ਦੇ ਮਾਧਿਅਮ ਰਾਹੀਂ ਸਮੁੱਚੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸੰਬੋਧਨ ਕੀਤਾ ਗਿਆ।

Parag Diwan takes over as Vice Chancellor of Chandigarh UniversityParag Diwan takes over as Vice Chancellor of Chandigarh University

ਜ਼ਿਕਰਯੋਗ ਹੈ ਕਿ ਡਾ. ਪਰਾਗ ਦੀਵਾਨ ਨੇ ਦੇਸ਼ ਦੀਆਂ ਕਈ ਪ੍ਰਮੁੱਖ ਵਿਦਿਅਕ ਅਤੇ ਕਾਰਪੋਰੇਟ ਸੰਸਥਾਵਾਂ ਦੀ ਸਫ਼ਲਤਾ ਲਈ ਵਢਮੁੱਲਾ ਯੋਗਦਾਨ ਪਾਇਆ ਹੈ।ਉਹਨਾਂ ਨੇ ਆਪਣੀ ਬਿਜਨਸ ਐਡਮਨਿਸਟ੍ਰੇਸ਼ਨ ਖੇਤਰ 'ਚ ਪੀ.ਐਚ.ਡੀ ਮੁਕੰਮਲ ਕੀਤੀ।ਤਿੰਨ ਦਹਾਕਿਆਂ ਦੇ ਸ਼ਾਨਦਾਰ ਕਾਰਜਕਾਲ ਦੌਰਾਨ ਡਾ. ਦੀਵਾਨ ਅਕਾਦਮਿਕ ਅਤੇ ਕਾਰਪੋਰੇਟ ਖੇਤਰ 'ਚ ਵੱਖੋ ਵੱਖਰੇ ਅਹੁਦਿਆਂ 'ਤੇ ਪ੍ਰਸ਼ਾਸ਼ਨਿਕ ਅਧਿਕਾਰੀ ਵਜੋਂ ਕਾਰਜਸ਼ੀਲ ਰਹੇ ਹਨ।

ਦੱਸਣਯੋਗ ਹੈ ਕਿ ਚੰਡੀਗੜ੍ਹ  ਯੂਨੀਵਰਸਿਟੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਡਾ. ਦੀਵਾਨ ਆਲ ਇੰਡੀਆ ਮੈਨੇਜਮੈਂਟ ਐਸੋਸੀਏਸ਼ਨ (ਏ.ਆਈ.ਐਸ.ਏ) ਸੈਂਟਰ ਫ਼ਾਰ ਮੈਨੇਜਮੈਂਟ ਸਰਵਿਸਿਜ਼ (ਸੀ.ਐਮ.ਐਸ) ਦੇ ਡਾਇਰੈਕਟਰ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ।ਆਪਣੀ ਮਿਹਨਤ ਅਤੇ ਲਗਨ ਨਾਲ ਸਾਲ 2001 ਵਿੱਚ ਉਹ ਯੂ.ਪੀ.ਈ.ਐਸ 'ਚ ਦੇਸ਼ ਦੇ ਸੱਭ ਤੋਂ ਘੱਟ ਉਮਰ ਦੇ ਉਪ ਕੁਲਪਤੀ ਬਣੇ।

Chandigarh UniversityChandigarh University

ਡਾ. ਦੀਵਾਨ ਨੇ ਮੈਕਸੀਕੋ, ਮਲੇਸ਼ੀਆ, ਸਾਈਪ੍ਰਸ, ਤੁਰਕੀ ਦੀਆਂ ਲੌਰੀਏਟ ਯੂਨੀਵਰਸਿਟੀਆਂ ਵਿੱਚ ਊਰਜਾ, ਇਨਫ੍ਰਾਸਟ੍ਰਾਕਚਰ ਅਤੇ ਤਕਨਾਲੋਜੀ ਖੇਤਰਾਂ ਵਿੱਚ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਦੀ ਸਥਾਪਨਾ ਕੀਤੀ ਹੈ।ਉਹਨਾਂ ਨੇ 200 ਤੋਂ ਵੱਧ ਖੋਜ ਪੱਤਰ ਪ੍ਰਕਾਸ਼ਿਤ ਕਰਵਾਏ ਹਨ ਉਥੇ ਹੀ ਮੈਨੇਜਮੈਂਟ, ਕੰਪਿਊਟਿੰਗ ਵਿਸ਼ਿਆਂ ਅਤੇ ਊਰਜਾ ਖੇਤਰ ਸਬੰਧੀ 50 ਪੁਸਤਕਾਂ ਲਿਖੀਆਂ ਹਨ ਅਤੇ ਮੈਨੇਜਮੈਂਟ ਵਿਸ਼ਿਆਂ ਬਾਬਤ 20 ਤੋਂ ਵੱਧ ਆਡੀਓ-ਵੀਡਿਓ ਕੈਸਿਟਾਂ ਜਾਰੀ ਕੀਤੀਆਂ ਹਨ।

Parag Diwan takes over as Vice Chancellor of Chandigarh UniversityParag Diwan takes over as Vice Chancellor of Chandigarh University

ਉਹਨਾਂ ਨੇ ਆਪਣੀਆਂ ਸ਼ਾਨਦਾਰ ਸੇਵਾਵਾਂ ਅਤੇ ਤਜ਼ਰਬੇ ਬਦਲੇ ਕਈ ਵਿਅਕਤੀਗਤ ਅਤੇ ਸੰਸਥਾਗਤ ਐਵਾਰਡ ਹਾਸਲ ਕੀਤੇ ਹਨਜਿਹਨਾਂਵਿੱਚ ਆਨਲਾਈਨ ਸਿੱਖਿਆ ਦੇ ਖੇਤਰ ਵਿੱਚ ਸ਼ਲਾਘਾਯੋਗ ਕਾਰਜਾਂ ਲਈ ਵਕਾਰੀ 'ਹੈਵਲੈਟ ਪੈਕਾਰਡ ਫੈਲੋਸ਼ਿਪ' ਐਵਾਰਡ ਅਤੇ ਆਊਟਸਟੈਂਡਿੰਗ ਲੀਡਰਸ਼ਿਪ ਐਵਾਰਡ ਸ਼ਾਮਲ ਹਨ।
ਇਸ ਮੌਕੇ ਸੰਬੋਧਨ ਕਰਦਿਆਂ ਡਾ. ਦੀਵਾਨ ਨੇ ਮੌਜੂਦਾ ਲੋੜਾਂ ਅਨੁਸਾਰ ਸਿੱਖਿਆ, ਇਨੋਵੇਸ਼ਨ, ਰਿਸਰਚ ਵਿੱਚ ਸੰਭਾਵਿਕ ਤਬਦੀਲੀਆਂ ਕਰਕੇ 'ਵਰਸਿਟੀ ਨੂੰ 'ਯੂਨੀਵਰਸਿਟੀ 4.0' ਢਾਂਚੇ ਤਹਿਤ ਅੱਗੇ ਲਿਜਾਣ ਦੀ ਤਜਵੀਜ਼ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਸਨਮੁੱਖ ਰੱਖੀ।

Parag Diwan takes over as Vice Chancellor of Chandigarh UniversityParag Diwan takes over as Vice Chancellor of Chandigarh University

ਇਸ ਮੌਕੇ ਉਹਨਾਂ ਚੌਥੀ ਉਦਯੋਗਿਕ ਕ੍ਰਾਂਤੀ ਗਿਆਨ ਅਤੇ ਹੁਨਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਸਮਰੱਥ ਹੈ।ਉਦਯੋਗਿਕ ਕ੍ਰਾਂਤੀ ਦੇ ਨਤੀਜਿਆਂ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਜਦੋਂ ਇੱਕ ਪਾਸੇ ਇਹ ਕ੍ਰਾਂਤੀ ਵਿਸ਼ਵਵਿਆਪੀ ਆਮਦਨੀ ਦੇ ਪੱਧਰ ਨੂੰ ਵਧਾਉਣ ਵਿੱਚ ਵੱਡਾ ਯੋਗਦਾਨ ਪਾਏਗੀ ਉਥੇ ਹੀ ਤਕਨਾਲੋਜੀ ਨੇ ਉਤਪਾਦਾਂ ਅਤੇ ਸੇਵਾਵਾਂ ਦੀ ਸਿਰਜਣਾ ਸੰਭਵ ਕਰ ਦਿੱਤੀ ਹੈ, ਜੋ ਸਾਨੂੰ ਜ਼ਿੰਦਗੀ ਜਿਉਣ ਲਈ ਬਿਹਤਰ ਬਣਾਵੇਗੀ।

ਇਸ ਲਈ ਪੜ੍ਹਨ ਅਤੇ ਸਿੱਖਣ ਦੇ ਢਾਂਚੇ ਵਿੱਚ ਤਬਦੀਲੀਆਂ ਲਈ ਜ਼ਰੂਰੀ ਹੈ ਕਿ ਵਿਦਿਅਕ ਸੰਸਥਾਵਾਂ ਨਵੀਂਆਂ ਵਿਦਿਅਕ ਤਕਨੀਕਾਂ ਦਾ ਵਿਕਾਸ ਕਰਨ।ਇਸ ਮੌਕੇ ਉਹਨਾਂ ਵਿਦਿਆਰਥੀਆਂ ਨੂੰ ਇਨੋਵੇਸ਼ਨ ਵੱਲ ਪ੍ਰਫੁਲਿਤ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇੰਡਸਟਰੀ ਅਤੇ ਸਮਾਜ ਦੀਆਂ ਮੌਜੂਦਾ ਜ਼ਰੂਰਤਾਂ ਮੁਤਾਬਕ ਪਾਠਕ੍ਰਮ ਤਿਆਰ ਕਰਨਾ ਅਹਿਮੀਅਤ ਰੱਖਦਾ ਹੈ।

Parag Diwan takes over as Vice Chancellor of Chandigarh UniversityParag Diwan takes over as Vice Chancellor of Chandigarh University

ਉਹਨਾਂ ਕਿਹਾ ਕਿ ਸਾਡਾ ਟੀਚਾ ਰਹੇਗਾ ਕਿ ਅਗਲੇ ਪੰਜ ਸਾਲਾਂ ਵਿੱਚ ਇੱਕ ਯੋਗ ਰਣਨੀਣਕ ਢਾਂਚਾ ਤਿਆਰ ਕੀਤਾ ਜਾਵੇ ਤਾਂ ਜੋ 'ਵਰਸਿਟੀ ਨੂੰ ਅੰਤਰਰਾਸ਼ਟਰੀ ਪੱਧਰ ਦੀ ਮਾਨਤਾ ਕਿਊ ਐਸ ਰੈਕਿੰਗ ਵੱਲ ਲਿਜਾਇਆ ਜਾਵੇ ਅਤੇ ਮਾਨਤਾ ਪੱਖੋਂ 'ਵਰਸਿਟੀ ਨੂੰ ਏ ਪਲੱਸ ਤੋਂ ਏ++ ਦੀ ਰਾਸ਼ਟਰੀ ਮਾਨਤਾ ਪ੍ਰਾਪਤ ਕਰਨ ਲਈ ਯੋਗ ਅਤੇ ਮਿਆਰਾ ਵਿਦਿਅਕ ਢਾਂਚਾ ਸਿਰਜਿਆ ਜਾਵੇ।ਉਹਨਾਂ ਕਿਹਾ ਕਿ ਆਰਟੀਫ਼ੀਸ਼ੀਅਲ ਇਟੈਂਲੀਜੈਂਸ, ਇੰਟਰਨੈਟ ਆਫ਼ ਥਿੰਗਜ਼, ਆਟੋਨੋਮਸ ਵਾਹਨ, ਬਾਇਓਟੈਕਨਾਲੋਜੀ, ਨੈਨੋ ਟੈਕਨਾਲੋਜੀ, 3ਡੀ ਪ੍ਰਿਟਿੰਗ, ਮਟੀਰੀਅਲ ਸਾਇੰਸ, ਕੁਆਂਟਮ ਕੰਪਿਊਟਿੰਗ ਅਤੇ ਐਨਰਜੀ ਸਟੋਰੇਜ਼ ਵਰਗੇ ਖੇਤਰਾਂ 'ਚ ਤੇਜ਼ੀ ਨਾਲ ਹੋ ਰਹੇ ਵਿਕਾਸ ਕਾਰਨ ਇਨੋਵੇਸ਼ਨ ਨੂੰ ਪ੍ਰਫੁਲਿਤ ਕਰਨਾ ਸਮੇਂ ਦੀ ਲੋੜ ਹੈ।

Parag Diwan takes over as Vice Chancellor of Chandigarh UniversityParag Diwan takes over as Vice Chancellor of Chandigarh University

ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਖੋਜ ਖੇਤਰ ਵਿੱਚ ਨਵੀਂਆਂ ਤਕਨੀਕਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਇਨੋਵੇਸ਼ਨ ਉਤਪਾਦਾਂ ਨੂੰ ਜ਼ਮੀਨੀ ਪੱਧਰ 'ਤੇ ਮਾਰਕੀਟ ਵਿੱਚ ਉਤਾਰਿਆਂ ਜਾ ਸਕੇ।ਉਹਨਾਂ ਕਿਹਾ ਆਧੁਨਿਕ ਯੁੱਗ ਵਿੱਚ ਆਧੁਨਿਕ ਮਹੌਲ ਵਿੱਚ ਪੈਦਾ ਹੋਈ ਨੌਜਵਾਨੀ ਲਈ ਲਿਬਰਲ ਆਰਟਸ, ਡਿਜੀਟਲ ਮਾਰਕਟਿੰਗ, ਬਿਜਨਸ ਐਨਾਲਿਟਕਸ, ਮਸ਼ੀਨ ਲਰਨਿੰਗ, ਫਾਈਨਾਂਸ਼ੀਅਲ ਟੈਕਨਾਲੋਜੀ ਆਦਿ ਵਿਸ਼ਿਆਂ ਨੂੰ ਪਾਠਕ੍ਰਮ ਦਾ ਹਿੱਸਾ ਬਣਾਉਣ ਅਹਿਮ ਹੈ।

Parag Diwan takes over as Vice Chancellor of Chandigarh UniversityParag Diwan takes over as Vice Chancellor of Chandigarh University

ਇਸ ਮੌਕੇ ਉਹਨਾਂ 'ਵਰਸਿਟੀ ਨੂੰ ਮੌਜੂਦਾ ਸਮੇਂ ਅਨੁਸਾਰ ਅੱਗੇ ਲੈ ਕੇ ਜਾਣ ਵਿੱਚ ਆਪਣੀ ਯਤਨਸ਼ੀਲਤਾ ਸਬੰਧੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਉਹਨਾਂ ਦਾ ਟੀਚਾ ਰਹੇਗਾ ਕਿ ਵਧੀਆ ਵਿਦਿਆਰਥੀ ਨਤੀਜਿਆਂ ਲਈ ਇੰਡਸਟਰੀ ਗਠਜੋੜਾਂ, ਅੰਤਰਾਸ਼ਟਰੀ ਗਠਜੋੜਾਂ, ਇਨੋਵੇਸ਼ਨ ਅਤੇ ਰਿਸਰਚ ਖੇਤਰਾਂ ਵੱਲ ਕੇਂਦਰਿਤ ਕੀਤਾ ਜਾਵੇ।ਚੌਥੀ ਉਦਯੋਗਿਕ ਕ੍ਰਾਂਤੀ ਨੂੰ ਇੱਕ ਮਹੱਤਵਪੂਰਨ ਪੜਾਅ ਦੱਸਦਿਆਂ ਡਾ. ਦੀਵਾਨ ਨੇ ਕਿਹਾ ਕਿ ਚੰਡੀਗੜ੍ਹ  ਯੂਨੀਵਰਸਿਟੀ ਦੇਸ਼ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ ਅਤੇ ਸਾਨੂੰ ਆਪਣੇ ਵਿਦਿਆਰਥੀਆਂ ਨੂੰ ਆਧੁਨਿਕ ਉਦਯੋਗਿਕ ਖੇਤਰ ਦੀਆਂ ਇੱਛਾਵਾਂ ਅਨੁਸਾਰ ਕਰਨਾ ਹੈ ਜਦਕਿ ਉਹਨਾਂ ਦੀ ਸਿੱਖਿਆ ਵਿੱਚ ਸੰਭਵ ਤਬਦੀਲੀਆਂ ਲਿਆਉਣੀਆਂ ਅਹਿਮ ਹਨ।

Parag Diwan takes over as Vice Chancellor of Chandigarh UniversityParag Diwan takes over as Vice Chancellor of Chandigarh University

ਉਹਨਾਂ ਕਿਹਾ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਮੌਜੂਦਾ ਸਮੇਂ ਵਿੱਚ ਬਹੁਤ ਤਬਦੀਲੀ ਆਈ ਹੈ ਅਤੇ ਭਵਿੱਖ ਦੇ ਪ੍ਰਸੰਗ ਤਹਿਤ ਸਾਨੂੰ ਨੌਜਵਾਨਾਂ ਦੇ ਹੁਨਰ ਨੂੰ ਹੋਰ ਵਧਾਉਣਾ ਹੈ ਅਤੇ ਵਿਦਿਆਰਥੀਆਂ ਨੂੰ ਨਵੀਨਤਾਕਾਰੀ ਸੋਚ ਅਤੇ ਨਵੀਨਤਾ ਵੱਲ ਉਤਸ਼ਾਹਿਤ ਕਰਨ ਲਈ ਸਹਾਇਤਾ ਪ੍ਰਦਾਨ ਕਰਵਾਉਣੀ ਹੈ।ਉਹਨਾਂ ਕਿਹਾ ਕਿ ਨਵੀਂ ਪੀੜੀ ਨੂੰ ਵੱਧ ਤੋਂ ਵੱਧ ਗਿਆਨ ਪ੍ਰਦਾਨ ਕਰਨ, ਹਰ ਵਿਦਿਆਰਥੀ ਦੀ ਪੜ•ਾਈ ਲਈ ਪਹੁੰਚ ਅਤੇ ਨਵੀਨਤਾ ਵਧਾ ਕੇ ਨਵੀਂ ਅਤੇ  ਆਧੁਨਿਕ ਉਦਯੋਗ ਆਧਾਰਿਤ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ।

Chandigarh University Chandigarh University

ਉਹਨਾਂ ਕਿਹਾ ਕਿ ਅਜੋਕੀ ਪੀੜ੍ਹੀ ਦੀਆਂ ਲੋੜਾਂ ਅਨੁਸਾਰ ਸਾਨੂੰ ਕਲਾਸਰੂਮ ਦੇ ਨਾਲ ਨਾਲ ਸਮੁੱਚੇ ਕੈਂਪਸ ਵਿੱਚ ਵਾਈ ਫਾਈ ਨੈਟਵਰਕ ਦੀ ਸਹੂਲਤ ਮੁਹੱਈਆ ਕਰਨੀ ਚਾਹੀਦੀ ਹੈ ਤਾਂ ਜੋ ਵਿਦਿਆਰਥੀ ਕਿਤੇ ਵੀ ਪੜ੍ਹਾਈ ਕਰ ਸਕਣ ਅਤੇ ਸਿੱਖ ਸਕਣ।ਉਹਨਾਂ ਕਿਹਾ ਕਿ ਸੋਸ਼ਲ ਇੰਟੈਲੀਜੈਂਸ, ਨਵੀਂ ਮੀਡੀਆ ਸਾਜਰਤਾ, ਨਿਊ ਮਾਈਂਡ ਸੈਟ ਦੇ ਨਾਲ ਵਿਦਿਆਰਥੀਆਂ ਦੇ ਹੁਨਰਾਂ ਨੂੰ ਵਧਾਉਣ 'ਤੇ ਜ਼ੋਰ ਦੇਣ ਦੀ ਲੋੜ ਹੈ।

ਇਸ ਮੌਕੇ ਚੰਡੀਗੜ੍ਹ  ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਡਾ. ਪਰਾਗ ਦੀਵਾਨ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਚੰਡੀਗੜ੍ਹ  ਯੂਨੀਵਰਸਿਟੀ ਅਕਾਦਮਿਕ ਅਤੇ ਕਾਰਪੋਰੇਟ ਵਿੱਚ ਆਪਣੇ ਵਿਸ਼ਾਲ ਤਜ਼ਰਬੇ ਨੂੰ ਸਾਡੀ ਸੰਸਥਾ ਵਿੱਚ ਲਿਆਉਣ ਲਈ ਮਾਣ ਮਹਿਸੂਸ ਕਰਦੀ ਹੈ। ਉਹਨਾਂ ਕਿਹਾ ਕਿ ਡਾ. ਦੀਵਾਨ ਦੀ ਮੁਹਾਰਤ, ਮਾਰਗ ਦਰਸ਼ਨ ਅਤੇ ਅਗਵਾਈ ਵਿੱਚ ਚੰਡੀਗੜ੍ਹ  ਯੂਨੀਵਰਸਿਟੀ ਨਵੀਂਆਂ ਉਚਾਈਆਂ ਨੂੰ ਮਾਪਣ ਲਈ ਤਿਆਰ ਹੈ। ਉਹਨਾਂ ਉਮੀਦ ਪ੍ਰਗਟਾਈ ਕਿ ਡਾ. ਦੀਵਾਨ 'ਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਅਤੇ ਸਮੁੱਚੀ ਟੀਮ ਵੱਲੋਂ ਬਣਾਈ ਸ਼ਾਨਦਾਰ ਵਿਰਾਸਤ ਨੂੰ ਅੱਗੇ ਲਿਜਾਣ ਵਿੱਚ ਮਦਦ ਕਰਨਗੇ।

SHARE ARTICLE

ਏਜੰਸੀ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement