
ਜੀਡੀਪੀ ਪਹਿਲੀ ਤਿਮਾਹੀ ਵਿਚ ਰੀਕਾਰਡ 23.9 ਫ਼ੀ ਸਦੀ ਡਿੱਗੀ
ਖੇਤੀ ਨੂੰ ਛੱਡ ਕੇ ਸਾਰੇ ਖੇਤਰਾਂ ਦਾ ਬੁਰਾ ਹਾਲ
ਨਵੀਂ ਦਿੱਲੀ, 31 ਅਗੱਸਤ : ਕੋਰੋਨਾ ਵਾਇਰਸ ਮਹਾਂਮਾਰੀ ਦੇ ਅਸਰ ਅਤੇ ਉਸ ਦੀ ਰੋਕਥਾਮ ਲਈ ਲਾਈ ਗਈ ਤਾਲਾਬੰਦੀ ਕਾਰਨ ਖ਼ਤਰੇ ਵਿਚ ਘਿਰੀ ਅਰਥਵਿਵਸਥਾ 'ਤੇ ਹੋਰ ਬੁਰਾ ਅਸਰ ਪਿਆ ਹੈ।
ਸਰਕਾਰ ਦੁਆਰਾ ਸੋਮਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਮੁਤਾਬਕ ਚਾਲੂ ਵਿੱਤ ਵਰ੍ਹੇ 2020-21 ਦੀ ਅਪ੍ਰੈਲ-ਜੂਨ ਤਿਮਾਹੀ ਵਿਚ ਅਰਥਵਿਵਸਥਾ ਵਿਚ 23.9 ਫ਼ੀ ਸਦੀ ਦੀ ਹੁਣ ਤਕ ਦੀ ਸੱਭ ਤੋਂ ਵੱਡੀ ਤਿਮਾਹੀ ਵਿਚ ਗਿਰਾਵਟ ਆਈ ਹੈ। ਇਸ ਦੌਰਾਨ ਖੇਤੀ ਨੂੰ ਛੱਡ ਕੇ ਨਿਰਮਾਣ ਅਤੇ ਸੇਵਾ ਸਣੇ ਸਾਰੇ ਖੇਤਰਾਂ ਦਾ ਪ੍ਰਦਰਸ਼ਨ ਖ਼ਰਾਬ ਰਿਹਾ ਹੈ। ਸੱਭ ਤੋਂ ਜ਼ਿਆਦਾ ਅਸਰ ਨਿਰਮਾਣ ਉਦਯੋਗ 'ਤੇ ਪਿਆ ਹੈ ਜੋ 50 ਫ਼ੀ ਸਦੀ ਤੋਂ ਵੀ ਜ਼ਿਆਦਾ ਡਿਗਿਆ ਹੈ। ਕੌਮੀ ਸੰਖਿਅਕੀ ਦਫ਼ਤਰ ਦੇ ਅੰਕੜਿਆਂ ਮੁਤਾਬਕ ਕੁਲ ਘਰੇਲੂ ਉਤਪਾਦ ਵਿਚ ਇਸ ਤੋਂ ਪਹਿਲਾਂ 2019-20 ਦੀ ਇਸ ਤਿਮਾਹੀ ਵਿਚ 5.2 ਫ਼ੀ ਸਦੀ ਦਾ ਵਾਧਾ ਹੋਇਆ ਸੀ। ਸਰਕਾਰ ਨੇ ਕੋਰੋਨਾ ਵਾਇਰਸ ਲਾਗ ਦੀ ਰੋਕਥਾਮ ਲਈ 25 ਮਾਰਚ ਤੋਂ ਪੂਰੇ ਦੇਸ਼ ਵਿਚ ਤਾਲਾਬੰਦੀ ਲਾਈ ਸੀ ਜਿਸ ਦਾ ਅਸਰ ਅਰਥਚਾਰੇ ਦੇ ਸਾਰੇ ਖੇਤਰਾਂ 'ਤੇ ਪਿਆ ਹੈ। ਨਿਰਮਾਣ ਖੇਤਰ ਵਿਚ ਪਹਿਲੀ ਤਿਮਾਹੀ ਵਿਚ 39.3 ਫ਼ੀ ਸਦੀ ਦੀ ਗਿਰਾਵਟ ਆਈ ਜਦਕਿ ਇਕ ਸਾਲ ਪਹਿਲਾਂ ਇਸ ਤਿਮਾਹੀ ਵਿਚ ਇਸ ਵਿਚ 3 ਫ਼ੀ ਸਦੀ ਦਾ ਵਾਧਾ ਹੋਇਆ ਸੀ।
ਨਿਰਮਾਣ ਖੇਤਰ ਵਿਚ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿਚ 50.3 ਫ਼ੀ ਸਦੀ ਦੀ ਕਮੀ ਆਈ ਜਦਕਿ ਇਕ ਸਾਲ ਪਹਿਲਾਂ ਇਸ ਤਿਮਾਹੀ ਵਿਚ5.2 ਫ਼ੀ ਸਦੀ ਦਾ ਵਾਧਾ ਹੋਇਆ ਸੀ। ਮਾਈਨਿੰਗ ਖੇਤਰ ਉਤਪਾਦਨ ਵਿਚ 23.3 ਫ਼ੀ ਸਦੀ ਦੀ ਗਿਰਾਵਟ ਆਈ ਜਦਕਿ ਇਕ ਸਾਲ ਪਹਿਲਾਂ 2019-20 ਇਸੇ ਤਿਮਾਹੀ ਵਿਚ 4.7 ਫ਼ੀ ਸਦੀ ਦਾ ਵਾਧਾ ਹੋਇਆ ਸੀ। ਬਿਜਲੀ, ਗੈਸ, ਜਲ ਸਪਲਾਈ ਅਤੇ ਹੋਰ ਸੇਵਾ ਖੇਤਰਾਂ ਵਿਚ ਵੀ ਪਹਿਲੀ ਤਿਮਾਹੀ ਵਿਚ 7 ਫ਼ੀ ਸਦੀ ਦੀ ਗਿਰਾਵਟ ਆਈ ਜਦਕਿ ਇਕ ਸਾਲ ਪਹਿਲਾਂ 2019-20 ਦੀ ਇਸ ਤਿਮਾਹੀ ਵਿਚ 8.8 ਫ਼ੀ ਸਦੀ ਦਾ ਵਾਧਾ ਹੋਇਆ ਸੀ। ਵਪਾਰ, ਹੋਟਲ, ਆਵਾਜਾਈ, ਸੰਚਾਰ ਅਤੇ ਪ੍ਰਸਾਰਣ ਨਾਲ ਜੁੜੀਆਂ ਸੇਵਾਵਾ ਵਿਚimage 47 ਫ਼ੀ ਸਦੀ ਦੀ ਗਿਰਾਵਟ ਆਈ ਜਦਕਿ ਇਕ ਸਾਲ ਪਹਿਲਾਂ ਇਸੇ ਤਿਮਾਹੀ ਵਿਚ 3.5 ਫ਼ੀ ਸਦੀ ਦਾ ਵਾਧਾ ਹੋਇਆ ਸੀ। (ਏਜੰਸੀ)