
ਸਿਟਰਸ ਫਲਾਂ ਦੇ ਛਿਲਕਿਆਂ ਤੋਂ ਬਣਿਆ ਪੋਲਟਰੀ ਫ਼ੀਡ ਸਪਲੀਮੈਂਟ
ਚੰਡੀਗੜ੍ਹ, 31 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬੀ ਯੂਨੀਵਰਸਟੀ ਦੇ ਬਾਇਉਟੈਕਨਾਲੋਜੀ ਵਿਭਾਗ ਦੇ ਪ੍ਰੋਫ਼ੈਸਰ ਡਾ. ਮਿੰਨੀ ਸਿੰਘ ਅਤੇ ਆਈਏਐਸ ਅਧਿਕਾਰੀ ਤੇ ਖੇਤੀਬਾੜੀ ਪੰਜਾਬ ਦੇ ਮੌਜੂਦਾ ਸਕੱਤਰ ਸ. ਕਾਹਨ ਸਿੰਘ ਪਨੂੰ ਨੇ ਇਕ ਸਹਿਯੋਗੀ ਖੋਜ ਪ੍ਰਾਜੈਕਟ ਵਿਚ ਨੈਨੋ ਤਕਨਾਲੋਜੀ ਅਤੇ ਬਾਇਉ ਟੈਕਨਾਲੋਜੀ ਦੀ ਵਰਤੋਂ ਕਰਦਿਆਂ 5 ਸਾਲਾਂ ਦੇ ਖ਼ੋਜ ਪ੍ਰਾਜੈਕਟ ਰਾਹੀਂ ਸਿਟਰਸ ਫ਼ਲਾਂ ਦੇ ਛਿਲਕਿਆਂ ਵਿਚ ਮੌਜੂਦ ਲਿਮੋਨਿਨ ਨੂੰ ਕੱਢਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਲਿਮੋਨਿਨ ਵਿਚ ਕਾਫ਼ੀ ਮਾਤਰਾ ਵਿਚ ਕੁਦਰਤੀ ਐਂਟੀਬਾਇਉਟਿਕ ਗੁਣ ਪਾਏ ਜਾਂਦੇ ਹਨ। ਸ. ਪਨੂੰ ਨੇ ਦਸਿਆ ਕਿ ਇਸ ਉਤਪਾਦ ਦੀ ਪੋਲਟਰੀ ਫ਼ਾਰਮਿੰਗ 'ਚ ਐਂਟੀਬਾਇਉਟਿਕਸ ਦੀ ਵਰਤੋਂ ਦੇ ਬਦਲ ਦੇ ਰੂਪ ਵਿਚ ਪੋਲਟਰੀ ਫ਼ੀਡ ਸਪਲੀਮੈਂਟ ਵਜੋਂ ਵਰਤੋਂ ਨੂੰ ਮਨਜ਼ੂਰੀ ਦਿਤੀ ਗਈ ਹੈ। ਪੋਲਟਰੀ ਫ਼ੀਡ ਵਿਚ ਐਂਟੀਬਾਇਉਟਿਕ ਦੀ ਨਿਰੰਤਰ ਵਰਤੋਂ ਨੂੰ ਮਨੁੱਖਾਂ ਵਿਚ ਐਂਟੀਬਾਇਉਟਿਕ ਪ੍ਰਤੀਰੋਧਕ ਪਾਏ ਜਾਣ ਦਾ ਕਾਰਨ ਮੰਨਿਆ ਗਿਆ ਹੈ ਕਿਉਂਕਿ ਮਨੁੱਖ ਪੋਲਟਰੀ ਵਿਚ ਬਣੇ ਰਹਿੰਦ-ਖੂੰਹਦ ਦੇ ਜ਼ਰੀਏ ਪੈਸਿਵ ਖਪਤਕਾਰ ਬਣ ਜਾਂਦੇ ਹਨ। ਉਨ੍ਹਾਂ ਦਸਿਆ ਕਿ ਫ਼ਾਈਟੋ ਕੰਪੋਨੈਂਟਸ ਦੀ ਇਕ ਵਿਸ਼ੇਸ਼ ਸ਼੍ਰੇਣੀ, ਸਿਟਰਸ ਫ਼ਲਾਂ ਦੇ ਛਿਲਕਿਆਂ ਵਿਚ ਕਾਫ਼ੀ ਮਾਤਰਾ ਵਿਚ ਪਾਈ ਜਾਂਦੀ ਹੈ। ਲਿਮੋਨੋਇਡਜ਼ ਵਿਚ ਐਂਟੀਮਾਈਕਰੋਬਾਇਲ ਗਤੀਵਿਧੀ ਹੁੰਦੀ ਹੈ ਅਤੇ ਇਸ ਵਿਚ ਐਂਟੀਬਾਇਉਟਿਕ ਹੋਣ ਦੀਆਂ ਸੰਭਾਵਨਾਵਾਂ ਪੈimageਦਾ ਹੁੰਦੀਆਂ ਹਨ, ਜੋ ਇਸ ਉਤਪਾਦ ਦੀ ਵਰਤੋਂ ਦਾ ਅਧਾਰ ਬਣਿਆ ਹੈ।