ਹੁਣ ਤੁਸੀਂ ਵੀ ਅਪਣੇ ਲਿਖਣ ਦੇ ਹੁਨਰ ਨੂੰ ਪਹੁੰਚਾ ਸਕਦੇ ਹੋ ਵਿਦੇਸ਼ਾਂ ਤੱਕ, ਜਾਣੋ ਕਿਵੇਂ
Published : Sep 1, 2021, 4:05 pm IST
Updated : Sep 1, 2021, 4:05 pm IST
SHARE ARTICLE
Now you too can take your writing skills abroad
Now you too can take your writing skills abroad

ਲਿਖਣਾ ਵੀ ਇਕ ਕਲਾ ਹੈ, ਜਿਸ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਤੇ ਦੇਸ਼ ਵਿਚ ਕਈ ਅਜਿਹੇ ਵਿਦਿਆਰਥੀ ਹਨ ਜਿਨ੍ਹਾਂ ਨੇ ਸਖ਼ਤ ਮਿਹਨਤ ਕਰ ਕੇ ਲਿਖਣ ਦਾ ਹੁਨਰ ਪੈਦਾ ਕੀਤਾ ਹੈ

ਚੰਡੀਗੜ੍ਹ: ਲਿਖਣਾ ਵੀ ਇਕ ਕਲਾ ਹੈ, ਜਿਸ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਤੇ ਦੇਸ਼ ਵਿਚ ਕਈ ਅਜਿਹੇ ਵਿਦਿਆਰਥੀ ਹਨ ਜਿਨ੍ਹਾਂ ਨੇ ਸਖ਼ਤ ਮਿਹਨਤ ਕਰ ਕੇ ਲਿਖਣ ਦਾ ਹੁਨਰ ਪੈਦਾ ਕੀਤਾ ਹੈ ਤੇ ਉਹਨਾਂ ਦਾ ਇਹ ਸੁਪਨਾ ਹੁੰਦਾ ਹੈ ਕਿ ਉਹ ਅਪਣਾ ਇਹ ਹੁਨਰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਣ ਪਰ ਉਹਨਾਂ ਨੂੰ ਮੌਕਾ ਨਹੀਂ ਮਿਲਦਾ। ਇਹਨਾਂ ਵਿਦਿਆਰਥੀਆਂ ਲਈ ਹੀ ਹੁਣ ਤਿੰਨ ਦੇਸ਼ ਕੈਨੇਡਾ, ਯੂਕੇ ਅਤੇ USA ਹੁਣ ਇਕ ਨਵਾਂ ਕੋਰਸ ਸ਼ੁਰੂ ਕਰਨ ਜਾ ਰਿਹਾ ਹੈ। ਜਿਸ ਦਾ ਨਾਮ ਹੈ 'Creative Writer'। ਇਸ ਕੋਰਸ ਰਾਹੀਂ ਤੁਸੀਂ ਅਪਣੀ ਵਧੀਆ ਲਿਖਤ ਨੂੰ ਵਿਦੇਸ਼ ਤੱਕ ਪਹੁੰਚਾ ਸਕਦੇ ਹੋ ਤੇ ਇਸ ਦੇ ਨਾਲ ਹੀ ਜਿਨ੍ਹਾਂ ਦਾ ਵਿਦੇਸ਼ ਜਾਣ ਦਾ ਸੁਪਨਾ ਵੀ ਹੈ ਇਸ ਕੋਰਸ ਜ਼ਰੀਏ ਉਹ ਵੀ ਪੂਰਾ ਹੋ ਸਕਦਾ ਹੈ। ਜੇ ਤੁਸੀਂ ਵੀ ਇਸ ਕੋਰਸ ਨੂੰ ਜੁਆਇਨ ਕਰਨ ਦੇ ਚਾਹਵਾਨ ਹੋ ਤੇ ਇਸ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੰਬਰ 'ਤੇ 99053-00074 ਸੰਪਰਕ ਕਰ ਸਕਦੇ ਹੋ। 

Writing Writing

ਕੋਰਸ ਬਾਰੇ ਜਾਣਕਾਰੀ 

ਇਹ ਕੋਰਸ ਤਿੰਨ ਦੇਸ਼ਾਂ ਕੈਨੇਡਾ, ਯੂਕੇ ਅਤੇ USA ਨੇ ਸ਼ੁਰੂ ਕੀਤਾ ਹੈ। ਕੈਨੇਡਾ ਦੇ Sheridan College ਵਿਚ ਇਹ ਕੋਰਸ ਕਰਵਾਇਆ ਜਾਵੇਗਾ। ਕੋਰਸ ਰਾਹੀਂ ਵਿਦਿਆਰਥੀ ਅਪਣੇ ਲਿਖਣ ਦੇ ਢੰਗ ਦੇ ਨਾਲ-ਨਾਲ ਹੋਰ ਮੀਡੀਆ ਪਲੇਟਫਾਰਮਾਂ ਦਾ ਅਨੁਭਵ ਵੀ ਪ੍ਰਾਪਤ ਕਰ ਸਕਣਗੇ। ਇਸ ਨਾਲ ਵਿਦਿਆਰਥੀ ਅਪਣੇ ਕਰੀਅਰ ਅਤੇ ਅੱਜ ਦੇ ਵਧ ਰਹੇ ਤਕਨੀਕੀ ਉਦਯੋਗ ਲਈ ਵੀ ਹਮੇਸ਼ਾ ਤਿਆਰ ਰਹਿਣਗੇ। ਵਿਦਿਆਰਥੀ ਇੱਕ ਵਿਸ਼ਾਲ ਹੁਨਰ ਦੇ ਨਾਲ ਗ੍ਰੈਜੂਏਟ ਹੋਣਗੇ ਜੋ ਉਹਨਾਂ ਨੂੰ ਉਹਨਾਂ ਦੇ ਭਵਿੱਖ ਲਈ ਕਈ ਤਰ੍ਹਾਂ ਦੇ ਰਸਤਿਆਂ ਦੀ ਚੋਣ ਕਰਨ ਦਾ ਮੌਕਾ ਦੇਵੇਗਾ।

Sheridan College Sheridan College

ਇਸ ਦੇ ਨਾਲ ਹੀ UK ਦੀ Essex ਯੂਨੀਵਰਸਿਟੀ (University of Essex) ਨੇ ਵੀ ਵਧੀਆ ਲਿਖਾਰੀਆਂ ਲਈ ਇਸ ਕੋਰਸ ਦੀ ਸ਼ੁਰੂਆਤ ਕੀਤੀ ਹੈ। ਇਸ ਵਿਚ Robert Lowell, Nobel Laureate Derek Walcott and Booker Prize winner Ben Okri ਵਰਗੇ ਲੇਖਕ ਵੀ ਸ਼ਾਮਲ ਹਨ। ਕੋਰਸ ਵਿਚ ਵਿਦਿਆਰਥੀ ਵੱਖਰੇ ਢੰਗ ਨਾਲ ਲਿਖ ਕੇ ਅਪਣਾ ਹੁਨਰ ਦਿਖਾ ਸਕਦੇ ਹਨ।  ਇਸ ਤੋਂ ਬਾਅਦ USA ਦੀ ਨਿਊਯਾਰਕ ਯੂਨੀਵਰਸਿਟੀ (New York University) ਨੇ ਵੀ Creative Writer ਕੋਰਸ ਦੀ ਸ਼ੁਰੂਆਤ ਕੀਤੀ ਹੈ। ਇਸ ਕੋਰਸ ਵਿਚ ਉਹ ਦੱਸਦੇ ਹਨ ਕਿ ਕਿਵੇਂ ਸ਼ਬਦ ਅਤੇ ਵਿਚਾਰ ਦੁਨੀਆ ਭਰ ਵਿਚ ਵਰਤੇ ਜਾਂਦੇ ਹਨ ਅਤੇ ਸੋਸ਼ਲ ਮੀਡੀਆ ਦੀ ਸਿਰਜਣਾਤਮਕ ਵਰਤੋਂ ਕਰ ਕੇ ਕੁੱਝ ਲਿਖਣ ਨਾਲ ਇਹਨਾਂ ਦੇ ਅਨੁਵਾਦ ਬਦਲ ਜਾਂਦੇ ਹਨ। 

New York UniversityNew York University

ਇਸ ਕੋਰਸ ਨੂੰ ਜੁਆਇਨ ਕਰਨ ਲਈ ਤੁਹਾਡੇ IELTS ਵਿਚੋਂ ਘੱਟੋ ਘੱਟ 6 ਬੈਂਡ ਸਕੋਰ ਹੋਣੇ ਚਾਹੀਦੇ ਹਨ ਤੇ ਖਾਸ ਤੌਰ 'ਤੇ ਇਹ ਹਦਾਇਤ ਦਿੱਤੀ ਗਈ ਹੈ ਕਿ IELTS ਦੇ ਕਿਸੇ ਵੀ ਵਿਸ਼ੇ ਵਿਚੋਂ 5.5 ਵਿਚੋਂ ਬੈਂਡ ਘੱਟ ਨਹੀਂ ਹੋਣੇ ਚਾਹੀਦੇ ਤੇ ਉਵਰਆਲ ਬੈਂਡ ਸਕੋਰ 6 ਹੋਣੇ ਚਾਹੀਦੇ ਹਨ। ਇਸ ਕੋਰਸ ਲਈ ਅਰਜ਼ੀਆ ਸਤੰਬਰ 2022 ਤੱਕ ਕੱਢੀਆਂ ਜਾਣਗੀਆਂ।

Study AbroadStudy Abroad

ਇਹ ਕੋਰਸ ਕਰਨ ਨਾਲ ਤੁਹਾਡੇ ਲਿਖਣ ਦੇ ਹੁਨਰ ਵਿਚ ਵਾਧਾ ਹੋਵੇਗਾ ਤੇ ਤੁਸੀਂ ਅਪਣੇ ਇਸ ਹੁਨਰ ਨੂੰ ਵਿਦੇਸ਼ਾਂ ਤੱਕ ਲੈ ਕੇ ਜਾ ਸਕਦੇ ਹੋ। ਇਹ ਕੋਰਸ ਕਰਨ ਦੇ ਨਾਲ-ਨਾਲ ਤੁਸੀਂ ਅਪਣਾ ਬਾਹਰ ਜਾਣ ਦਾ ਸੁਪਨਾ ਵੀ ਪੂਰਾ ਕਰ ਸਕਦੇ ਹੋ। ਜੇ ਤੁਸੀਂ ਵੀ ਇਸ ਕੋਰਸ ਵਿਚ ਦਿਲਚਸਪੀ ਰੱਖਦੇ ਹੋ ਤੇ ਦਾਖਲਾ ਲੈਣਾ ਚਾਹੁੰਦੇ ਹੋ ਤੇ ਅਪਣੇ ਬਾਹਰ ਜਾਣ ਦੇ ਸੁਪਨੇ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਇਸ ਨੰਬਰ 99053-00074 'ਤੇ ਸੰਪਰਕ ਕਰ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement