
ਇਕ ਪਰਿਵਾਰ ਵੱਲੋਂ ਘਰ 'ਚ ਨਜਾਇਜ਼ ਤੌਰ 'ਤੇ ਚਲਾਈ ਜਾ ਰਹੀ ਸੀ ਪਟਾਕਾ ਫੈਕਟਰੀ
Blast at firecracker factory in Jandiala Guru : ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਗੁਰੂ ਤੋਂ ਥੋੜ੍ਹੀ ਦੂਰ ਪਿੰਡ ਨੰਗਲ ਵਿਖੇ ਇਕ ਪਰਿਵਾਰ ਵੱਲੋਂ ਨਜਾਇਜ਼ ਤੌਰ 'ਤੇ ਚਲਾਈ ਜਾ ਰਹੀ ਪਟਾਕਾ ਫੈਕਟਰੀ ਵਿਚ ਐਤਵਾਰ ਨੂੰ ਜ਼ਬਰਦਸਤ ਧਮਾਕਾ ਹੋ ਗਿਆ ਹੈ।
ਇਸ ਧਮਾਕੇ ਕਾਰਨ 8 ਤੋਂ 10 ਵਿਆਕਤੀ ਜ਼ਖਮੀ ਹੋ ਗਏ ਹਨ। ਜਿਨ੍ਹਾਂ 'ਚ ਘਰ ਮਾਲਕ ਕੁਲਦੀਪ ਕੌਰ ਸਮੇਤ 6 ਗੰਭੀਰ ਜ਼ਖਮੀ ਹਨ। ਜ਼ਖਮੀਆਂ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ।
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰਿਵਾਰ 'ਤੇ ਨਜਾਇਜ਼ ਤੌਰ 'ਤੇ ਪਟਾਕਾ ਫੈਕਟਰੀ ਚਲਾਉਣ ਦਾ ਆਰੋਪ ਲੱਗ ਰਿਹਾ ਹੈ।