Jalandhar News : ਮੂਰਤੀ ਨੂੰ ਇਸ਼ਨਾਨ ਕਰਵਾਉਣ ਗਏ ਬਿਆਸ ਨਦੀ ’ਚ ਡੁੱਬੇ ਚਾਰ ਪ੍ਰਵਾਸੀ ਨੌਜਵਾਨ, ਗੋਤਾਖੋਰਾਂ ਦੀ ਮਦਦ ਨਾਲ ਭਾਲ ਜਾਰੀ
Published : Sep 1, 2024, 10:02 pm IST
Updated : Sep 1, 2024, 10:02 pm IST
SHARE ARTICLE
Four youth drowned in Beas river
Four youth drowned in Beas river

ਮੂਰਤੀ ਨੂੰ ਇਸ਼ਨਾਨ ਕਰਵਾਉਣ ਲਈ 50 ਲੋਕਾਂ ਦੇ ਇਕੱਠ ਨਾਲ ਆਏ ਸਨ ਬਿਆਸ ਨਦੀ ’ਚ

Jalandhar News : ਬਿਆਸ ਨਦੀ ’ਚ ਨਹਾਉਣ ਲਈ ਉਤਰੇ 4 ਨੌਜਵਾਨ ਪਾਣੀ ’ਚ ਵਹਿ ਗਏ ਹਨ। ਇਹ ਚਾਰੇ ਨੌਜਵਾਨ ਅਪਣੇ ਰਿਸ਼ਤੇਦਾਰਾਂ ਨਾਲ ਜਨਮਅਸ਼ਟਮੀ ਸਮੇਂ ਘਰ ’ਚ ਰੱਖੀ ਕ੍ਰਿਸ਼ਨ ਦੀ ਪਿੱਤਲ ਦੀ ਮੂਰਤੀ ਨੂੰ ਇਸ਼ਨਾਨ ਕਰਵਾਉਣ ਲਈ ਬਿਆਸ ਨਦੀ ’ਤੇ  ਆਏ ਸਨ। ਇਸ ਦੌਰਾਨ ਚਾਰੇ ਨੌਜੁਆਨ ਡੂੰਘੇ ਪਾਣੀ ’ਚ ਚਲੇ ਗਏ ਅਤੇ ਤੇਜ਼ ਪਾਣੀ ਦੇ ਵਹਾਅ ’ਚ ਵਹਿ ਗਏ। ਜਲੰਧਰ ਤੋਂ ਲਗਭਗ 50 ਲੋਕ ਬਿਆਸ ਨਦੀ ’ਚ ਮੂਰਤੀ ਇਸ਼ਨਾਨ ਲਈ ਗਏ ਸਨ।

ਡੁੱਬਣ ਵਾਲੇ ਨੌਜਵਾਨਾਂ ਦੀ ਪਛਾਣ ਅੰਕਿਤ, ਧੀਰਜ, ਗੋਲੂ ਅਤੇ ਰਣਜੀਤ ਵਜੋਂ ਹੋਈ ਹੈ ਜੋ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸੀਤਾਪੁਰ ਦੇ ਪਿੰਡ ਖਰਾਰਾ ਮੂਲ ਦੇ ਹਨ। ਜਲੰਧਰ ’ਚ ਇਹ ਅਰਬਨ ਅਸਟੇਟ ਫ਼ੇਜ਼ 1 ’ਚ ਰਹਿੰਦੇ ਸਨ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਮ੍ਰਿਤਕਾਂ ਦੀ ਉਮਰ 17 ਤੋਂ 22 ਸਾਲ ਵਿਚਕਾਰ ਹੈ।

ਮੌਕੇ ’ਤੇ ਮੌਜੂਦ ਮ੍ਰਿਤਕਾਂ ਦੇ ਰਿਸ਼ਤੇਦਾਰ ਅੰਕੁਰ ਨੇ ਕਿਹਾ, ‘‘ਧੀਰਜ ਮੇਰੀ ਮਾਸੀ ਦਾ ਮੁੰਡਾ ਸੀ, ਰਣਜੀਤ ਅਤੇ ਗੋਲੂ ਮੇਰੇ ਸਕੇ ਭਰਾ ਸਨ ਅਤੇ ਅੰਕਿਤ ਸਾਡੇ ਪਿੰਡ ਦਾ ਹੀ ਹੈ।’’ ਉਸ ਨੇ ਕਿਹਾ ਕਿ ਧੀਰਜ ਦਾ ਵਿਆਹ ਤਿੰਨ ਸਾਲ ਪਹਿਲਾਂ ਹੀ ਹੋਇਆ ਸੀ, ਬਾਕੀ ਸਾਰੇ ਅਜੇ ਕੁਆਰੇ ਸਨ। ਖ਼ਬਰ ਲਿਖੇ ਜਾਣ ਤਕ ਗੋਤਾਖੋਰਾਂ ਦੀ ਮਦਦ ਨਾਲ ਚਾਰਾਂ ਦੀ ਭਾਲ ਕੀਤੀ ਜਾ ਰਹੀ ਸੀ। ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement