Samarala News : ਮੇਲੇ ਵੇਖਣ ਗਈ ਬਜ਼ੁਰਗ ਔਰਤ ਦੀ ਕਰੰਟ ਲੱਗਣ ਨਾਲ ਮੌਤ

By : BALJINDERK

Published : Sep 1, 2024, 12:31 pm IST
Updated : Sep 1, 2024, 12:31 pm IST
SHARE ARTICLE
ਮ੍ਰਿਤਕ ਗੁਰਮੀਤ ਕੌਰ
ਮ੍ਰਿਤਕ ਗੁਰਮੀਤ ਕੌਰ

Samarala News : ਚਾਰਜਿੰਗ ’ਤੇ ਖੜੀ ਕੋਲਡ ਡਰਿੰਕ ਵੈਨ ਨੂੰ ਹੱਥ ਲਗਾਉਂਦਿਆ ਲੱਗਾ ਕਰੰਟ 

Samarala News : ਸਮਰਾਲਾ ਦੇ ਨੇੜਲੇ ਪਿੰਡ ਕੋਟ ਗੰਗੂ ਰਾਏ  ਵਿੱਚ ਲੱਗੇ ਹੋਏ ਮੇਲੇ 'ਚ ਦੂਰੋਂ ਦੂਰੋਂ ਸੰਗਤਾਂ ਮੱਥਾ ਟੇਕਣ ਲਈ ਪਹੁੰਚਦੀਆਂ ਹਨ। ਅੱਜ  ਸਵੇਰੇ ਤੜਕਸਾਰ ਆਪਣੇ ਪਰਿਵਾਰ ਨਾਲ ਮੇਲੇ ਵਿੱਚ ਮੱਥਾ ਟੇਕਣ ਗਈ ਬਜ਼ੁਰਗ ਔਰਤ ਦੀ ਕਰੰਟ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗੁਰਮੀਤ ਕੌਰ ਵੀ ਆਪਣੇ ਪਰਿਵਾਰ ਨਾਲ ਆਪਣੇ ਪਿੰਡ ਨੀਲੋ ਖੁਰਦ ਤੋਂ ਪਿੰਡ ਕੋਟ ਗੰਗੂ ਰਾਏ ਵਿਖੇ ਮੇਲੇ ਵਿੱਚ ਮੱਥਾ ਟੇਕਣ ਲਈ ਤੜਕਸਾਰ ਪਹੁੰਚ ਗਈ। ਮੱਥਾ ਟੇਕਣ ਤੋਂ ਬਾਅਦ ਜਦੋਂ ਉਹ ਵਾਪਸ ਪਰਤਣ ਲਈ ਆਪਣੀ ਗੱਡੀ ਵਿਚ ਬੈਠਣ ਲੱਗੇ ਤਾਂ ਨੇੜੇ ਖੜੀ ਕੋਲਡ ਡਰਿੰਕ ਵਾਲੀ ਬੈਨ ਜੋ ਕਿ ਚਾਰਜਿੰਗ ਤੇ ਲੱਗੀ ਹੋਈ ਸੀ ਜਿਸ ਵਿਚ ਕਿਸੇ ਕਾਰਨ ਕਰਕੇ ਤੇਜ਼ ਕਰੰਟ ਦੌੜ ਰਿਹਾ ਸੀ ਨੂੰ ਹੱਥ ਲੱਗ ਜਾਂਦਾ ਹੈ ਤੇ ਬਜ਼ੁਰਗ ਔਰਤ ਗੁਰਮੀਤ ਕੌਰ ਨੂੰ ਕਰੰਟ ਲੱਗ ਜਾਂਦਾ ਹੈ। ਉਸ ਨੂੰ ਤੁਰੰਤ ਸਮਰਾਲਾ ਦੇ ਸਿਵਲ ਹਸਪਤਾਲ ਚ ਲਿਆਂਦਾ ਜਾਂਦਾ ਹੈ। ਜਿੱਥੇ ਡਾਕਟਰ ਦੁਆਰਾ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ।

ਇਹ ਵੀ ਪੜੋ : Ludhiana News : ਫਲਾਈਓਵਰ ਤੋਂ ਬੇਕਾਬੂ ਕਾਰ ਡਿੱਗੀ, 4 ਨੌਜਵਾਨ ਜ਼ਖਮੀ, 2 ਦੀ ਹਾਲਤ ਗੰਭੀਰ 

ਮ੍ਰਿਤਕ ਦੇ ਬੇਟੇ ਅਮਰਿੰਦਰ ਸਿੰਘ ਨੇ ਦੱਸਿਆ ਕਿ ਮੇਰੀ ਮਾਤਾ ਦਾ ਨਾਂ ਗੁਰਮੀਤ ਕੌਰ ਨਿਵਾਸੀ ਨੀਲੋਂ ਖੁਰਦ ਅਤੇ ਉਮਰ ਕਰੀਬ 55 ਸਾਲ ਸੀ। ਅਸੀਂ ਅੱਜ ਸਵੇਰੇ ਤੜਕੇ ਮੱਥਾ ਟੇਕਣ ਪਿੰਡ ਕੋਟ ਗੰਗੁ ਰਾਏ ਵਿੱਚ ਲੱਗੇ ਮੇਲੇ 'ਚ ਪਰਿਵਾਰ ਸਮੇਤ ਗਏ ਸੀ ਮੱਥਾ ਟੇਕਣ ਤੋਂ ਬਾਅਦ ਜਦੋਂ ਅਸੀਂ ਆਪਣੀ ਗੱਡੀ ਵਿੱਚ ਬੈਠਣ ਲੱਗੇ ਤਾਂ ਮੇਰੀ ਮਾਤਾ ਕੋਲਡਡਰਿੰਕ ਵੈਨ ਦੇ ਕੋਲ ਖੜੀ ਸੀ ਅਤੇ ਕੋਲਡ ਡਰਿੰਕ ਵੈਨ ਸਟਾਰਟ ਅਤੇ ਚਾਰਜਿੰਗ ਤੇ ਲੱਗੀ ਹੋਈ ਸੀ ਅਤੇ ਕੋਲਡ ਡਰਿੰਕ ਵੈਨ ਦੇ ਕੋਲ ਗੱਡੀ ਦਾ ਮਾਲਕ ਜਾਂ ਕੋਈ ਵੀ ਕਰਮਚਾਰੀ ਨਹੀਂ ਖੜਾ ਸੀ ਮੇਰੀ ਮਾਤਾ ਦਾ ਹੱਥ ਕੋਲਡ ਡਰਿੰਕ ਵੈਨ ਦੇ ਨਾਲ ਲੱਗ ਗਿਆ। ਜਿਸ ਕਾਰਨ ਉਸ ਗੱਡੀ ਤੋਂ ਕਰੰਟ ਮੇਰੀ ਮਾਂ ਨੂੰ ਲੱਗ ਗਿਆ ਅਤੇ ਕੋਲਡ ਡਰਿੰਕ ਗੱਡੀ ਮੇਰੀ ਮਾਂ ਦੀ ਮੌਤ ਦਾ ਕਾਰਨ ਬਣੀ।

ਇਹ ਵੀ ਪੜੋ :Fatehgarh Sahib News : ਫ਼ਤਿਹਗੜ੍ਹ ਸਾਹਿਬ ਦੇ 8 ਪਿੰਡਾਂ ਦੀਆਂ ਗੁਰੂ ਘਰ ਪ੍ਰਬੰਧਕ ਕਮੇਟੀਆਂ ਵਲੋਂ ਜਥੇਦਾਰ ਨੂੰ ਭੇਜੀ ਲਿਖਤੀ ਅਪੀਲ 

ਪਰਿਵਾਰ ਪੁਲਿਸ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਹਾਂ ਕਿ ਕੋਲਡ ਡਰਿੰਕ ਵੈਨ ਦੇ ਮਾਲਕ ਉਪਰ ਮੁਕਦਮਾ ਦਰਜ ਕਰ ਕਾਰਵਾਈ ਕੀਤੀ ਜਾਵੇ। ਜਿਹੜੇ ਵੀ ਲੋਕ ਇਹੋ ਜਿਹੀਆਂ ਕੋਲਡ ਡਰਿੰਕ ਵੈਨਾਂ ਨੂੰ ਮੇਲਿਆਂ ਵਿੱਚ ਲੈ ਕੇ ਜਾਂਦੇ ਹਨ ਉਹਨਾਂ ਵੈਨਾਂ ਦਾ ਖਾਸ ਧਿਆਨ ਰੱਖਿਆ ਜਾਵੇ ਤਾਂ ਜੋ ਕਿਸੇ ਨਾਲ ਇਹੋ ਜਿਹਾ ਨਾ ਹੋ ਸਕੇ।

(For more news apart from  elderly woman died due to electrocution from cold drink van parked at fair News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement