Fatehgarh Sahib News : ਫ਼ਤਿਹਗੜ੍ਹ ਸਾਹਿਬ ਦੇ 8 ਪਿੰਡਾਂ ਦੀਆਂ ਗੁਰੂ ਘਰ ਪ੍ਰਬੰਧਕ ਕਮੇਟੀਆਂ ਵਲੋਂ ਜਥੇਦਾਰ ਨੂੰ ਭੇਜੀ ਲਿਖਤੀ ਅਪੀਲ

By : BALJINDERK

Published : Sep 1, 2024, 11:34 am IST
Updated : Sep 1, 2024, 11:34 am IST
SHARE ARTICLE
ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਅਤੇ ਸਾਬਕਾ ਚੇਅਰਮੈਨ ਲਖਵੀਰ ਸਿੰਘ ਥਾਬਲ
ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਅਤੇ ਸਾਬਕਾ ਚੇਅਰਮੈਨ ਲਖਵੀਰ ਸਿੰਘ ਥਾਬਲ

Fatehgarh Sahib News : ਬੇਅਦਬੀ ਦੇ ਦੋਸ਼ੀ ਅਕਾਲੀਆਂ ਨੂੰ 10 ਸਾਲ ਰਾਜਨੀਤੀ ਤੋਂ ਵਾਂਝਾ ਕੀਤਾ ਜਾਵੇ 

Fatehgarh Sahib News : ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਅਤੇ ਸਾਬਕਾ ਚੇਅਰਮੈਨ ਲਖਵੀਰ ਸਿੰਘ ਥਾਬਲ ਨੇ ‘ਰੋਜ਼ਾਨਾ ਸਪੋਕਸਮੈਨ’ ਨੂੰ ਦਸਿਆ ਹੈ ਕਿ ਜ਼ਿਲ੍ਹੇ ਦੇ ਥਾਬਲਾਂ, ਗੰਢੂਆਂ ਕਲਾਂ, ਫਤਹਿਪੁਰ ਜੱਟਾਂ, ਕਲੋਂਦੀ, ਨੌਗਾਵਾਂ, ਆਲਮਪੁਰ, ਰਾਮਪੁਰ ਕਲੇਰਾਂ, ਅਤੇ ਦਮਹੇੜੀ ਆਦਿ ਪਿੰਡਾਂ ਦੀਆਂ ਗੁਰੂਘਰ ਪ੍ਰਬੰਧਕ ਕਮੇਟੀਆਂ ਦੀਆਂ ਸੰਗਤਾਂ ਵਲੋਂ ਮਤੇ ਪਾਸ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੂੰ ਲਿਖਤੀ ਅਪੀਲ ਕੀਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਲਈ ਗੁਨਾਹਗਾਰ ਅਕਾਲੀ ਦਲ ਦੇ ਹੁਕਮਰਾਨਾਂ ਚਾਹੇ ਉਹ ਬਾਦਲ ਧੜੇ ਦੇ ਹਨ ਜਾਂ ਕਿਸੇ ਵੀ ਹੋਰ ਨੂੰ ਘਟੋ ਘੱਟ 10 ਸਾਲ ਲਈ ਸਿੱਖ ਰਾਜਨੀਤੀ ਤੋਂ ਵਾਂਝਾ ਕੀਤਾ ਜਾਵੇ।

ਇਹ ਵੀ ਪੜੋ :Bibi Jagir Kaur News : ਸੁਖਬੀਰ ਸਿੰਘ ਬਾਦਲ ਤਾਂ ਅਜੇ ਵੀ ਗੁਨਾਹ ’ਤੇ ਗੁਨਾਹ ਕਰੀ ਜਾ ਰਹੇ ਨੇ : ਬੀਬੀ ਜਗੀਰ ਕੌਰ 

ਉਨ੍ਹਾਂ ਕਿਹਾ ਕਿ ਸਵਾਲ ਕੇਵਲ ਗੁਨਾਹ ਮੰਨ ਲੈਣ ਦਾ ਹੀ ਨਹੀਂ ਸਗੋਂ ਇਹ ਤਾਂ ਜਾਣਬੁੱਝ ਕੇ ਕੀਤੇ ਗਏ ਬਜਰ ਗੁਨਾਹ ਹਨ ਅਤੇ ਗੁਨਾਹ ਲਈ ਜੂਠੇ ਬਰਤਨ ਮਾਂਜਣ ਜਾਂ ਜੋੜੇ ਸਾਫ਼ ਕਰਨ ਦੀ ਸਜ਼ਾ ਹੀ ਕਾਫੀ ਨਹੀਂ ਬਲਕਿ ਸਜ਼ਾ ਇਬਰਤਨਾਕ ਹੋਣੀ ਚਾਹੀਦੀ ਹੈ ਜਿਸ ਤੋਂ ਦੂਜਿਆਂ ਨੂੰ ਵੀ ਨਸੀਹਤ ਮਿਲੇ ਅਤੇ ਫਿਰ ਭਵਿੱਖ ਵਿਚ ਕੋਈ ਵੀ ਅਜਿਹੀ ਗ਼ਲਤੀ ਕਰਨ ਦੀ ਜ਼ੁਰਅਤ ਨਾ ਕਰੇ। ਸੰਗਤਾਂ ਦਾ ਕਹਿਣਾ ਹੈ ਕਿ ਹੁਣ ਤਕ ਦਿਤੀਆਂ ਗਈਆਂ ਅਜਿਹੀਆਂ ਸਜ਼ਾਵਾਂ ਦੀ ਬਦੌਲਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਇਸ ਨੌਬਤ ਤਕ ਪੁੱਜ ਗਈ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦਾ ਇਹ ਹਸ਼ਰ, ਅਜਿਹੀਆਂ ਹੀ ਸਜ਼ਾਵਾਂ ਨਾਲ ਹੀ ਹੋ ਰਿਹਾ ਹੈ। ਚਿੱਠੀ ਵਿਚ ਕਿਹਾ ਗਿਆ ਹੈ ਕਿ ਬਾਦਲਕਿਆਂ ਨੇ ਪੰਥ ਵਲੋਂ ਦਿਤੀ ਗਈ ਰਾਜਨੀਤਕ ਸ਼ਕਤੀ ਦੀ ਰੱਜ ਕੇ ਕੁਵਰਤੋਂ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਪੈਰਾਂ ਥੱਲੇ ਰੋਲਿਆ।  

(For more news apart from  Fatehgarh Sahib 8 villages Guru Ghar Parbandhak Committees by written appeal sent to Jathedar News in Punjabi, stay tuned to Rozana Spokesman)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement