
ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਅੱਜ ਸਵੇਰੇ 9 ਵਜੇ ਅਚਨਚੇਤ ਚੈਕਿੰਗ ਲਈ ਸੈਕਟਰ -9 ਵਿਚ ਸਥਿਤ ਪੰਜਾਬ ਪੁਲਿਸ ਦੇ ਹੈੱਡਕੁਆਰਟਰ ਪਹੁੰਚੇ।
ਚੰਡੀਗੜ੍ਹ: ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਸੂਬੇ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅੱਜ ਸਵੇਰੇ 9 ਵਜੇ ਅਚਨਚੇਤ ਚੈਕਿੰਗ ਲਈ ਸੈਕਟਰ -9 ਵਿਚ ਸਥਿਤ ਪੰਜਾਬ ਪੁਲਿਸ ਦੇ ਹੈੱਡਕੁਆਰਟਰ ਪਹੁੰਚੇ।
Sukhjinder Randhawa conducted surprise check at 9 AM at Punjab Police Headquarter
ਹੋਰ ਪੜ੍ਹੋ: ਜੇਕਰ ਕੈਪਟਨ ਭਾਜਪਾ ਵਿਚ ਜਾਂਦੇ ਹਨ ਕੀ ਕਿਸਾਨ ਇਸ ਨੂੰ ਮਾਨਤਾ ਦੇਣਗੇ?
ਇਸ ਮੌਕੇ ਉਹਨਾਂ ਨਾਲ ਪੰਜਾਬ ਪੁਲਿਸ ਨੇ ਨਵ ਨਿਯੁਕਤ ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਵੀ ਮੌਜੂਦ ਸਨ। ਉਪ ਮੁੱਖ ਮੰਤਰੀ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਰਕਾਰੀ ਕਰਮਚਾਰੀਆਂ ਨੂੰ ਸਮੇਂ ਸਿਰ ਦਫਤਰਾਂ ਪਹੁੰਚਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਸੂਬੇ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
Sukhjinder Randhawa conducted surprise check at 9 AM at Punjab Police Headquarter
ਹੋਰ ਪੜ੍ਹੋ: ਕੇਂਦਰ ਦਾ ਆਮ ਆਦਮੀ ਨੂੰ ਇਕ ਹੋਰ ਝਟਕਾ, ਕੁਦਰਤੀ ਗੈਸ ਦੀ ਕੀਮਤ 62% ਵਧੀ
ਉਪ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਬਿਹਤਰ, ਕੁਸ਼ਲ ਅਤੇ ਲੋਕ ਹਿਤੈਸ਼ੀ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਅੱਜ ਇਹ ਮੁੱਖ ਦਫਤਰ ਵਿਖੇ ਚੈਕਿੰਗ ਕੀਤੀ ਗਈ।