ਵਿਗਿਆਨ ਉਤਸਵ- ਪੰਜਾਬ ਦੌਰਾਨ ਸੂਬੇ ਵੱਲੋਂ ਸਾਇੰਸ ਤਕਨਾਲੋਜੀ ਤੇ ਇਨੋਵੇਸ਼ਨ ਈਕੋਸਿਸਟਮ ਦਾ ਪ੍ਰਦਰਸ਼ਨ
Published : Oct 1, 2021, 6:38 pm IST
Updated : Oct 1, 2021, 6:38 pm IST
SHARE ARTICLE
Vigayan Utsav- Punjab Showcases Science Technology and Innovation System
Vigayan Utsav- Punjab Showcases Science Technology and Innovation System

ਸਾਇੰਸ ਤਕਨਾਲੋਜੀ ਤੇ ਵਾਤਾਵਰਣ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ 'ਪੰਜਾਬ ਇਨੋਵੇਸ਼ਨ ਅਤੇ ਇਨਕਿਊਬੇਸ਼ਨ ਈਕੋਸਿਸਟਮ' 'ਤੇ ਰਿਪੋਰਟ ਕੀਤੀ ਜਾਰੀ

 

ਚੰਡੀਗੜ੍ਹ: ਵਿਗਿਆਨ ਉਤਸਵ– ਪੰਜਾਬ, ਜਿਸ ਨੂੰ ਪੰਜਾਬ ਰਾਜ ਸਾਇੰਸ ਅਤੇ ਤਕਨਾਲੋਜੀ ਕੌਂਸਲ (PSCST) ਵੱਲੋਂ ਕਰਾਇਆ ਜਾ ਰਿਹਾ ਹੈ, ਸੂਬੇ ਦੇ ਖੋਜਾਰਥੀਆਂ, ਵਿਦਿਆਰਥੀਆਂ, ਟੀਚਿੰਗ ਫੈਕਲਟੀ ਅਤੇ ਉਦਯੋਗਾਂ ਨੂੰ ਪੰਜਾਬ ਦੇ ਸਾਇੰਸ, ਤਕਨਾਲੋਜੀ ਅਤੇ ਇਨੋਵੇਸ਼ਨ (ਐਸ.ਟੀ.ਆਈ.) ਈਕੋਸਿਸਟਮ ਦੇ ਖਾਸ ਪਹਿਲੂਆਂ ਬਾਰੇ ਡੂੰਘਾਈ ਵਿਚ ਸਿੱਖਣ ਦਾ ਮੌਕਾ ਪ੍ਰਦਾਨ ਕਰੇਗਾ। ਇਹ ਜਾਣਕਾਰੀ ਸਾਲ ਭਰ ਚੱਲਣ ਵਾਲੇ ਇਸ ਵਿਲੱਖਣ ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਸਾਇੰਸ ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਪ੍ਰਮੁੱਖ ਸਕੱਤਰ ਦਿਲੀਪ ਕੁਮਾਰ ਨੇ ਦਿੱਤੀ। 

PHOTOPHOTO

ਇਸ ਮੌਕੇ ਕੁਮਾਰ ਨੇ ਜੀ.ਆਈ.ਜੈੱਡ. ਅਤੇ ਸਟਾਰਟਅਪ ਪੰਜਾਬ ਦੇ ਸਹਿਯੋਗ ਨਾਲ ਕੌਂਸਲ ਵੱਲੋਂ ਤਿਆਰ ਕੀਤੀ 'ਇਨੋਵੇਸ਼ਨ ਐਂਡ ਇੰਕਿਉਬੇਸ਼ਨ ਈਕੋਸਿਸਟਮ ਆਫ਼ ਪੰਜਾਬ' ਬਾਰੇ ਰਿਪੋਰਟ ਵੀ ਜਾਰੀ ਕੀਤੀ। ਪੀ.ਐਸ.ਸੀ.ਐਸ.ਟੀ. ਦੇ ਕਾਰਜਕਾਰੀ ਨਿਰਦੇਸ਼ਕ ਡਾ. ਜਤਿੰਦਰ ਕੌਰ ਅਰੋੜਾ ਨੇ ਦੱਸਿਆ ਕਿ ਸਾਇੰਸ ਅਤੇ ਤਕਨਾਲੋਜੀ ਵਿਭਾਗ, ਭਾਰਤ ਸਰਕਾਰ ਨੇ ਸਾਇੰਸ, ਤਕਨਾਲੋਜੀ ਅਤੇ ਇਨੋਵੇਸ਼ਨ ਈਕੋਸਿਸਟਮ ਦੀ ਮੈਪਿੰਗ ਅਤੇ ਵਿਸਥਾਰ ਲਈ ਇੱਕ ਮਾਡਲ ਫਰੇਮਵਰਕ ਵਿਕਸਤ ਕਰਨ ਲਈ ਪੰਜਾਬ ਦੀ ਚੋਣ ਕੀਤੀ ਹੈ ਜਿਸ ਨੂੰ ਦੇਸ਼ ਦੇ ਦੂਜੇ ਸੂਬਿਆਂ ਵੱਲੋਂ ਅਪਣਾਇਆ ਜਾਵੇਗਾ। ਇਹ ਫਰੇਮਵਰਕ ਸੂਬਿਆਂ ਨੂੰ ਡਾਟਾ ਆਧਾਰਤ ਯੋਜਨਾਬੰਦੀ ਲਈ ਸੰਸਥਾਗਤ ਵਿਧੀ ਸਥਾਪਤ ਕਰਨ ਵਿਚ ਸਹਾਇਤਾ ਕਰੇਗਾ।

PHOTOPHOTO

ਜ਼ਿਕਰਯੋਗ ਹੈ ਕਿ 'ਵਿਗਿਆਨ ਉਤਸਵ' ਸਾਇੰਸ ਅਤੇ ਤਕਨਾਲੋਜੀ ਵਿਭਾਗ, ਭਾਰਤ ਸਰਕਾਰ ਵੱਲੋਂ ਸਾਇੰਸ ਤੇ ਤਕਨਾਲੋਜੀ ਕੌਂਸਲਾਂ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ, ਜਿਸ ਦਾ ਉਦੇਸ਼ ਦੇਸ਼ ਦੇ "ਆਤਮ ਨਿਰਭਰ ਭਾਰਤ ਲਈ “ਵਿਗਿਆਨ, ਤਕਨਾਲੋਜੀ ਅਤੇ ਇਨੋਵੇਸ਼ਨ (ਐਸ.ਟੀ.ਆਈ) ਈਕੋਸਿਸਟਮ” ਨੂੰ ਪ੍ਰਦਰਸ਼ਿਤ ਕਰਨਾ ਹੈ। ਇਸ ਤਹਿਤ ਦੇਸ਼ ਦੇ ਸਾਰੇ ਸੂਬੇ ਸਾਲ ਭਰ ਲੜੀਵਾਰ ਸਮਾਗਮਾਂ ਦਾ ਆਯੋਜਨ ਕਰਕੇ ਆਪਣੇ ਸੂਬੇ ਦੇ ਐਸ.ਟੀ.ਆਈ ਈਕੋਸਿਸਟਮ ਦਾ ਪ੍ਰਦਰਸ਼ਨ ਕਰਨਗੇ। ਇਹ ਪਹਿਲਕਦਮੀ ਦੇਸ਼ ਦੀ ਆਜ਼ਾਦੀ ਦੇ 75 ਸਾਲਾਂ ਪੂਰੇ ਹੋਣ ਸਬੰਧੀ ਜਸ਼ਨ ਮਨਾਉਣ ਲਈ ਸ਼ੁਰੂ ਕੀਤੀ ਲੜੀ ‘ਅਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਵਜੋਂ ਕੀਤੀ ਗਈ ਹੈ।

PHOTOPHOTO

ਪ੍ਰੋਗਰਾਮ ਦੇ ਉਦਘਾਟਨੀ ਸਮਾਗਮ ਦਾ ਵਿਸ਼ਾ ‘ਪੰਜਾਬ ਵਿਚ ਵਿਗਿਆਨ, ਤਕਨਾਲੋਜੀ ਅਤੇ ਇਨੋਵੇਸ਼ਨ  ਸੰਸਥਾਵਾਂ’ ਸੀ। ਸੂਬੇ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦੇ ਮੁਖੀ ਪ੍ਰੋ: ਰਾਜੀਵ ਆਹੂਜਾ, ਡਾਇਰੈਕਟਰ, ਆਈ.ਆਈ.ਟੀ ਰੋਪੜ; ਪ੍ਰੋ: ਅਸ਼ਵਨੀ ਪਰੀਕ, ਕਾਰਜਕਾਰੀ ਨਿਰਦੇਸ਼ਕ, ਨੈਸ਼ਨਲ ਐਗਰੀ-ਫੂਡ ਬਾਇਓਟੈਕਨਾਲੌਜੀ ਇੰਸਟੀਚਿਊਟ; ਪ੍ਰੋ. ਅਮਿਤਾਵਾ ਪਾਤਰਾ, ਡਾਇਰੈਕਟਰ, ਇੰਸਟੀਚਿਊਟ ਆਫ਼ ਨੈਨੋ ਸਾਇੰਸ ਐਂਡ ਟੈਕਨਾਲੌਜੀ; ਡਾ: ਐਚ.ਕੇ. ਸਰਦਾਨਾ, ਮੁੱਖ ਵਿਗਿਆਨੀ, ਸੈਂਟਰਲ ਸਾਇੰਟੀਫਿਕ ਇੰਸਟ੍ਰੂਮੈਂਟ ਆਰਗਨਾਈਜੇਸ਼ਨ; ਡਾ: ਐਨ.ਜੀ. ਪ੍ਰਸਾਦ, ਡੀਨ, ਆਈ.ਆਈ.ਐਸ.ਈ.ਆਰ-ਮੋਹਾਲੀ, ਡਾ. ਨਵਤੇਜ ਬੈਂਸ, ਡਾਇਰੈਕਟਰ, ਖੋਜ, ਪੀ.ਏ.ਯੂ; ਡਾ: ਜੇ.ਪੀ.ਐਸ. ਗਿੱਲ, ਨਿਰਦੇਸ਼ਕ, ਖੋਜ, ਗਡਵਾਸੂ ਅਤੇ ਡਾ.ਨਿਰਮਲ ਔਸੈਪਾਚਨ, ਰਜਿਸਟਰਾਰ, ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਆਪਣੀਆਂ ਸੰਸਥਾਵਾਂ ਦੀਆਂ ਮੁੱਖ ਪ੍ਰਾਪਤੀਆਂ ਸਾਂਝੀਆਂ ਕੀਤੀਆਂ। 

PHOTOPHOTO

ਸੈਂਟਰ ਆਫ਼ ਟੈਕਨਾਲੌਜੀ ਇਨੋਵੇਸ਼ਨ ਐਂਡ ਇਕਨਾਮਿਕ ਰਿਸਰਚ ਦੇ ਮੁੱਖ ਕਾਰਜਕਾਰੀ ਅਧਿਕਾਰੀ, ਜਨਕ ਨਾਬਰ ਵੱਲੋਂ ਸੰਚਾਲਿਤ ਇੱਕ ਇੰਟਰਐਕਟਿਵ ਪੈਨਲ ਵਿਚ, ਉਨ੍ਹਾਂ ਨੇ ਆਪਣੀਆਂ ਸੰਸਥਾਵਾਂ ਵੱਲੋਂ ਵਿਕਸਤ ਕੀਤੀਆਂ ਜਾ ਰਹੀਆਂ ਉੱਨਤ ਤਕਨਾਲੋਜੀਆਂ ਬਾਰੇ ਵੀ ਚਰਚਾ ਕੀਤੀ। ਸੂਬੇ ਭਰ ਤੋਂ ਲਗਭਗ 1000 ਭਾਗੀਦਾਰਾਂ ਨੇ ਵੱਖ-ਵੱਖ ਆਨਲਾਈਨ ਪਲੇਟਫਾਰਮਾਂ ਰਾਹੀਂ ਇਸ ਪ੍ਰੋਗਰਾਮ ਵਿਚ ਸ਼ਮੂਲੀਅਤ ਕੀਤੀ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement