ਪਿਤਾ ਨਾਲ ਟਿਊਸ਼ਨ ਜਾ ਰਹੀ ਸੀ ਮ੍ਰਿਤਕ ਲੜਕੀ
ਨਵਾਂਸ਼ਹਿਰ: ਐਤਵਾਰ ਨੂੰ ਨਵਾਂਸ਼ਹਿਰ ਦੇ ਪਿੰਡ ਮਾਜਰਾ ਜੱਟਾਂ ਨੇੜੇ ਇੱਕ ਕਾਰ ਨੇ ਐਕਟਿਵਾ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਜਿਸ 'ਚ ਇਕ ਲੜਕੀ ਗੰਭੀਰ ਜ਼ਖ਼ਮੀ ਹੋ ਗਈ। ਪਿਤਾ ਨੇ ਤੁਰੰਤ ਉਸ ਨੂੰ ਪੀ.ਜੀ.ਆਈ. ਦਾਖਲ ਕਰਵਾਇਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: 'I.N.D.I.A ਗਠਜੋੜ ਇੱਕ ਉੱਚੇ ਪਹਾੜ ਵਾਂਗ ਖੜ੍ਹਾ ਹੈ, ਤੂਫਾਨ ਵੀ ਇਸ ਦਾ ਕੁਝ ਨਹੀਂ ਵਿਗਾੜ ਸਕਦਾ'
ਥਾਣਾ ਕਾਠਗੜ੍ਹ ਦੇ ਏਐਸਆਈ ਧਰਮ ਚੰਦ ਨੇ ਦੱਸਿਆ ਕਿ ਸੋਮ ਨਾਥ ਪੁੱਤਰ ਸੰਤ ਰਾਮ ਵਾਸੀ ਤੌਂਸਾ (ਭੋਲੇਵਾਲ) ਨੇ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾਏ ਹਨ। ਉਸ ਨੇ ਦੱਸਿਆ ਕਿ ਐਤਵਾਰ ਸਵੇਰੇ ਕਰੀਬ 9 ਵਜੇ ਉਹ ਆਪਣੇ ਤਿੰਨ ਬੱਚਿਆਂ ਨੂੰ ਪੜ੍ਹਾਈ ਲਈ ਟਿਊਸ਼ਨ ਛੱਡਣ ਜਾ ਰਿਹਾ ਸੀ। ਜਦੋਂ ਮਾਜਰਾ ਜੱਟਾਂ ਰੋਡ ਤੋਂ ਕਾਲਜ ਵੱਲ ਮੁੜਨ ਲੱਗਾ ਤਾਂ ਰੋਪੜ ਤੋਂ ਆ ਰਹੀ ਇਨੋਵਾ ਕਾਰ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ: ਲੁਧਿਆਣਾ 'ਚ ਲੁਟੇਰਿਆਂ ਦੀ ਦਹਿਸ਼ਤ, ਲੁੱਟ ਦਾ ਵਿਰੋਧ ਕਰਦੇ ਨੌਜਵਾਨ ਦਾ ਪਾੜਿਆ ਸਿਰ
ਜਿਸ ਕਾਰਨ ਉਸ ਦੀ ਲੜਕੀ ਗੰਭੀਰ ਜ਼ਖ਼ਮੀ ਹੋ ਗਈ ਤੇ ਸੜਕ 'ਤੇ ਡਿੱਗ ਗਈ। ਬੇਟੀ ਨੂੰ ਪੀ.ਜੀ.ਆਈ. ਕਰਵਾਇਆ ਗਿਆ। ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਿਸ 'ਤੇ ਏ.ਐਸ.ਆਈ ਧਰਮ ਚੰਦ ਨੇ ਮਾਮਲਾ ਦਰਜ ਕਰਕੇ ਮੁੱਢਲੀ ਤਫਤੀਸ਼ ਤੋਂ ਬਾਅਦ ਕਾਰ ਚਾਲਕ ਖਿਲਾਫ਼ ਮਾਮਲਾ ਦਰਜ ਕਰਕੇ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਗੱਡੀ ਦਾ ਨੰਬਰ ਐਚਆਰ 85 ਡੀ 9885 ਦੱਸਿਆ ਜਾ ਰਿਹਾ ਹੈ।