ਨਵੰਬਰ ਮਹੀਨਾ ਸ਼ੁਰੂ ਹੋਣ ‘ਤੇ ਦੇਖਣ ਨੂੰ ਮਿਲੀ 'ਧੁੰਦ'
Published : Nov 1, 2018, 11:06 am IST
Updated : Nov 1, 2018, 11:06 am IST
SHARE ARTICLE
Fog
Fog

ਆਮ ਤੌਰ ‘ਤੇ ਸੰਘਣੀ ਧੁੰਦ ਦਸੰਬਰ ਤੋਂ ਲੈ ਕੇ ਜ਼ਿਆਦਾਤਰ ਫ਼ਰਵਰੀ ਮਹੀਨੇ ਤਕ ਹੀ ਪੈਂਦੀ ਹੈ। ਪਰ ਅਜਨਾਲਾ ਵਿਚ ਨਵੰਬਰ ਮਹੀਨੇ....

ਚੰਡੀਗੜ੍ਹ (ਪੀਟੀਆਈ) : ਆਮ ਤੌਰ ‘ਤੇ ਸੰਘਣੀ ਧੁੰਦ ਦਸੰਬਰ ਤੋਂ ਲੈ ਕੇ ਜ਼ਿਆਦਾਤਰ ਫ਼ਰਵਰੀ ਮਹੀਨੇ ਤਕ ਹੀ ਪੈਂਦੀ ਹੈ। ਪਰ ਅਜਨਾਲਾ ਵਿਚ ਨਵੰਬਰ ਮਹੀਨੇ ਦੇ ਪਹਿਲੇ ਦਿਨ ਹੀ ਪਹਿਲੀ ਤਰੀਕ ਨੂੰ ਧੁੰਦ ਦਾ ਨਜ਼ਾਰਾ ਦੇਖਣ ਨੂੰ ਮਿਲਿਆ ਜਿਸ ਕਰਕੇ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਧੁੰਦ ਇੱਕ ਮੌਸਮੀ ਵਰਤਾਰਾ ਹੈ, ਜੋ ਬੱਦਲਾਂ ਵਾਂਗ ਜਲਵਾਸਪਾਂ ਦੇ ਹਵਾ ਵਿੱਚ ਲਟਕਣ ਨਾਲ ਨਮੂਦਾਰ ਹੁੰਦਾ ਹੈ। ਇਹ ਧਰਤੀ ਦੀ ਸੱਤਾ ਦੇ ਨਜਦੀਕ ਹੁੰਦਾ ਪਸਰਿਆ ਹੁੰਦਾ ਹੈ। ਇਸ ਨਾਲ ਦਿਖਣਯੋਗਤਾ ਬਹੁਤ ਘਟ ਜਾਂਦੀ ਹੈ।

FogFog

ਇਹਦੇ ਬਣਨ ਲਈ ਕਾਫੀ ਠੰਡੀ ਹਵਾ ਦਾ ਹੋਣਾ ਜ਼ਰੂਰੀ ਹੈ ਤਾਂ ਜੋ ਮਾਹੌਲ ਵਿੱਚ ਮੌਜੂਦ ਨਮੀ ਪਾਣੀ ਦੇ ਨਿੱਕੇ ਨਿੱਕੇ ਕਤਰਿਆਂ ਵਿੱਚ ਬਦਲ ਸਕੇ। ਸਾਡੇ ਵਾਤਾਵਰਣ ਵਿੱਚ ਸਿੱਲ੍ਹ ਜਾਂ ਨਮੀ, ਹਵਾ ਵਿੱਚ ਗੈਸਾਂ ਦੇ ਨਾਲ-ਨਾਲ ਜਲਵਾਸ਼ਪ ਦੇ ਕਾਰਨ ਹੁੰਦੀ ਹੈ। ਧਰਤੀ ਦੀ ਸਤ੍ਹਾ ਨੇੜਲੇ ਗਰਮ ਹਵਾ ਵਿਚਲੇ ਜਲ ਕਣ ਧਰਤੀ ਦੀ ਸਤ੍ਹਾ ਤੋਂ ਉਪਰ ਮੌਜੂਦ ਸਰਦੀਆਂ ਸਮੇਂ ਠੰਢੀ ਹਵਾ ਦੇ ਜਲ ਕਣਾਂ ਨਾਲ ਮਿਲ ਕੇ ਸੰਘਣਾਪਣ ਦਾ ਰੂਪ ਧਾਰਨ ਕਰ ਲੈਂਦੇ ਹਨ। ਇਸ ਪ੍ਰਕਿਰਿਆ ਨੂੰ ਸੰਘਣਾ ਹੋਣਾ ਕਹਿੰਦੇ ਹਨ। ਧਰਤੀ ਦੀ ਸਤ੍ਹਾ ਨੇੜੇ ਹਵਾ ਵਿੱਚ ਲਟਕਦੇ ਸੰਘਣੇ ਜਲਵਾਸ਼ਪਾਂ ਨੂੰ ਧੁੰਦ ਆਖਦੇ ਹਨ।

FogFog

ਇਹੀ ਹਵਾ ਜਦੋਂ ਬਹੁਤ ਜ਼ਿਆਦਾ ਸੰਘਣੀ ਹੋ ਜਾਂਦੀ ਹੈ ਤਾਂ ਹਵਾ ਤੋਂ ਭਾਰੀ ਹੋ ਕੇ ਪਾਣੀ ਦੀਆਂ ਨਿੱਕੀਆਂ-ਨਿੱਕੀਆਂ ਬੂੰਦਾਂ ਵਿੱਚ ਬਦਲ ਜਾਂਦੀ ਹੈ। ਜੋ ਆਲੇ-ਦੁਆਲੇ ਦੀ ਠੰਢੀ ਹਵਾ ਦੇ ਸੰਪਰਕ ਵਿੱਚ ਆਉਣ ਕਾਰਨ ਧੁੰਦ ਦੇ ਬੱਦਲ ਵਿੱਚ ਬਦਲ ਜਾਂਦੀ ਹੈ। ਬਰਸਾਤ ਦੇ ਦਿਨਾਂ ਵਿੱਚ ਹਵਾ ’ਚ ਨਮੀ ਦੀ ਮਾਤਰਾ ਹੋਰ ਵਧ ਜਾਣ ਕਾਰਨ ਧੁੰਦ ਸੰਘਣੀ ਹੋ ਜਾਂਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement