
ਕਿਸਾਨ ਨੂੰ ਕਰੀਬ 7 ਲੱਖ ਦਾ ਹੋਇਆ ਨੁਕਸਾਨ
ਅੰਮ੍ਰਿਤਸਰ: ਜ਼ਿਲ੍ਹੇ ਵਿਚ ਪੈਂਦੇ ਪਿੰਡ ਵਡਾਲਾ ਭਿੱਟੇਵੰਡ ਨੇੜੇ ਬੀਤੀ ਰਾਤ ਇਕ ਕਿਸਾਨ ਦੀਆਂ 11 ਮੱਝਾਂ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਚੋਰੀ ਨਾਲ ਕਿਸਾਨ ਨੂੰ ਕਰੀਬ 7 ਲੱਖ ਦਾ ਨੁਕਸਾਨ ਹੋਇਆ ਹੈ।
Buffaloes
ਦਰਅਸਲ ਸਥਾਨਕ ਕਿਸਾਨ ਹਰਜੀਤ ਸਿੰਘ ਨੇ ਅਪਣੀ ਹਵੇਲੀ ਵਿਚ 11 ਮੱਝਾਂ ਬੰਨੀਆਂ ਹੋਈਆਂ ਸਨ। ਉਹਨਾਂ ਦੱਸਿਆ ਕਿ ਉਹ ਪਿੰਡ ਕਾਲੇ ਘਣੂਪੁਰ ਵਿਖੇ ਰਹਿੰਦੇ ਹਨ। ਹਰਜੀਤ ਨੇ ਦੱਸਿਆ ਕਿ ਉਹਨਾਂ ਦੀ ਜ਼ਮੀਨ ਅਤੇ ਪਸ਼ੂਆਂ ਵਾਲੀ ਹਵੇਲੀ ਉਹਨਾਂ ਦੇ ਪਿੰਡ ਤੋਂ ਦੂਰ ਵਡਾਲਾ ਭਿੱਟੇਵੰਡ ਵਿਖੇ ਫੌਜੀ ਛਾਉਣੀ ਕੋਲ ਹੈ।
Buffaloes
ਉਹਨਾਂ ਦਾ ਕਹਿਣਾ ਹੈ ਕਿ ਜਦੋਂ ਉਹ ਬੀਤੀ ਰਾਤ ਦੁੱਧ ਚੋ ਕੇ ਘਰ ਗਏ ਤਾਂ ਸਾਰੀਆਂ ਮੱਝਾਂ ਹਵੇਲੀ ਵਿਚ ਹੀ ਸਨ। ਕਿਸਾਨ ਨੇ ਦੱਸਿਆ ਕਿ ਮੱਝਾਂ ਦੀ ਕੀਮਤ 6-7 ਲੱਖ ਰੁਪਏ ਦੇ ਕਰੀਬ ਹੈ। ਕਿਸਾਨ ਨੇ ਇਸ ਚੋਰੀ ਸਬੰਧੀ ਸਥਾਨਕ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ।