ਸੰਘਰਸ਼ ਦੇ ਗਿਆਰਵੇਂ ਦਿਨ ਪ੍ਰਸ਼ਾਸਨ ਤੋਂ ਸਾਰੀਆਂ ਮੰਗਾਂ ਮੰਨਵਾਈਆਂ
Published : Nov 1, 2020, 8:59 pm IST
Updated : Nov 1, 2020, 8:59 pm IST
SHARE ARTICLE
Protest
Protest

ਪਰਿਵਾਰ ਇੱਕ ਮੈਂਬਰ ਸਰਕਾਰੀ ਨੌਕਰੀ ਅਤੇ ਤਿੰਨ ਲੱਖ ਦਾ ਦਿੱਤਾ ਚੈੱਕ

ਸੰਗਰੂਰ : ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਦੱਸਿਆ ਕਿ ਬੇਨੜਾ ਟੋਲ ਪਲਾਜੇ 'ਤੇ ਯੂਨੀਅਨ ਦਾ ਰੋਸ ਧਰਨਾ ਲਾਇਆ ਹੋਇਆ ਸੀ। ਉਸ ਵਿਚ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਮੇਘ ਰਾਜ ਨਾਗਰੀ ਕਿਸਾਨ ਦੀ ਮੌਤ ਹੋ ਗਈ ਸੀ ਅਤੇ ਯੂਨੀਅਨ ਨੇ ਉਸਦੀ ਮੌਤ ਦੇ ਮੁਆਵਜ਼ੇ ਵੱਜੋਂ ਦਸ ਲੱਖ ਰੁਪਏ ਦੀ ਮੰਗ ਕੀਤੀ ਸੀ, ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਕਿਸਾਨ ਸਿਰ ਸਾਰੇ ਚੜ੍ਹੇ ਕਰਜ਼ੇ ਨੂੰ ਮੁਆਫ਼ ਕਰਨ ਦੀ ਮੰਗ ਕੀਤੀ ਸੀ ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਮੰਗ ਮੰਨਣ ਦੀ ਲੋੜ ਨਹੀਂ ਸੀ ਸਮਝੀ ।

ProtestProtest
 

ਇਸ ਲਈ ਯੂਨੀਅਨ ਨੇ ਅੱਜ ਤੋਂ ਦਸ ਦਿਨ ਪਹਿਲਾਂ ਡੀ ਸੀ ਦਫ਼ਤਰ ਸੰਗਰੂਰ ਅੱਗੇ ਪੱਕਾ ਰੋਸ ਧਰਨਾ ਲਾ ਦਿੱਤਾ ਸੀ ਅਤੇ ਡੀ ਸੀ ਸਮੇਤ ਕਿਸੇ ਵੀ ਮੁਲਾਜ਼ਮ ਨੂੰ ਦਫ਼ਤਰ ਵਿਚ ਜਾਣ ਨਹੀਂ ਸੀ ਦਿੱਤਾ । ਡੀ ਸੀ ਦਫ਼ਤਰ ਤੇ ਤਿੰਨੇ ਗੇਟਾਂ 'ਤੇ ਰੋਸ ਧਰਨੇ ਲਾਉਣ ਕਾਰਨ ਡੀ ਸੀ ਦਫ਼ਤਰ ਦਾ ਕੰਮ ਇਕ ਤਰ੍ਹਾਂ ਠੱਪ ਹੋ ਕੇ ਰਹਿ ਗਿਆ ਸੀ। ਤੀਜੇ ਕੁ ਦਿਨ ਡੀ ਸੀ ਸੰਗਰੂਰ ਰਾਮਵੀਰ ਨੇ ਸੁਨਾਮ ਰੋਡ 'ਤੇ ਕਿਸੇ ਪ੍ਰਰਾਈਵੇਟ ਥਾਂ 'ਤੇ ਯੂਨੀਅਨ ਨਾਲ ਮੀਟਿੰਗ ਕਰਕੇ ਤਿੰਨ ਲੱਖ ਰੁਪਏ ਦੇ ਕੇ ਮੇਘ ਰਾਜ ਨਾਗਰੀ ਦੀ ਦੇਹ ਦਾ ਸੰਸਕਾਰ ਕਰਨ ਲਈ ਕਿਹਾ ਸੀ, ਪਰ ਯੂਨੀਅਨ ਨੇ ਸਾਫ਼ ਇਨਕਾਰ ਦਿੱਤਾ ਸੀ।

protestProtest
 

ਪਰ ਸੰਘਰਸ਼ ਲੰਬਾ ਅਤੇ ਫ਼ੈਸਲਾਕੁਨ ਮੋੜ 'ਤੇ ਆ ਜਾਣ ਕਾਰਨ ਪ੍ਰਸ਼ਾਸਨ ਨੂੰ ਅੱਜ ਸਾਰੀਆਂ ਮੰਗਾਂ ਮੰਨਣੀਆਂ ਪਈਆਂ। ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਅੱਗੇ ਰੋਸ ਧਰਨਾ ਡੀ ਸੀ ਦਫ਼ਤਰ ਤੋਂ ਤਬਦੀਲ ਹੋਣ ਕਰਕੇ ਅੱਜ ਰੋਸ ਧਰਨੇ ਦੌਰਾਨ ਧੂਰੀ ਦੇ ਐਸ ਡੀ ਐਮ ਲਤੀਫ਼ ਅਹਿਮਦ ਪਹੰਚੇ । ਉਨ੍ਹਾਂ ਤਿੰਨ ਲੱਖ ਦਾ ਚੈੱਕ ਦੇ ਦਿੱਤਾ। ਦੋ ਲੱਖ ਰੁਪਏ ਨਕਦ ਅਤੇ ਪੰਜ ਲੱਖ ਦਾ ਚੈੱਕ ਭੋਗ ਵਾਲੇ ਦਿਨ ਦਾ ਵਾਅਦਾ ਕੀਤਾ ਅਤੇ ਸਰਕਾਰੀ ਨੌਕਰੀ ਲਈ ਬਿਨੇ ਪੱਤਰ ਲੈਣ ਅਤੇ ਕਰਜ਼ੇ ਸਬੰਧੀ ਪੜਤਾਲ ਕਰਨ ਦਾ ਵਾਅਦਾ ਕੀਤਾ। ਇਹ ਸਭ ਕੁਝ ਹੋਣ 'ਤੇ ਕਿਸਾਨਾਂ ਨੇ ਰੋਸ ਧਰਨਾ ਚੁੱਕ ਲਿਆ। ਰੋਸ ਧਰਨੇ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਬਲਾਕ ਪ੍ਰਧਾਨ ਗੋਬਿੰਦਰ ਸਿੰਘ ਗੰਢੂਆਂ ਨੇ ਕੀਤੀ। ਇਸ ਮੌਕੇ ਭਾਰੀ ਗਿਣਤੀ ਵਿਚ ਅੌਰਤਾਂ , ਮਰਦ ਅਤੇ ਬੱਚੇ ਹਾਜ਼ਰ ਸਨ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement