
ਡੀਸੀ ਦਫਤਰ ਸੰਗਰੂਰ ਅਤੇ ਮਾਨਸਾ ਮੋਰਚਿਆਂ ਤੇ ਕਿਸਾਨਾਂ ਦੀ ਹੋਈ ਜਿੱਤ
ਭਵਾਨੀਗੜ੍ਹ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਭਵਾਨੀਗੜ੍ਹ ਵੱਲੋਂ ਬਲਾਕ ਦੇ ਕਾਰਜਕਾਰੀ ਪ੍ਰਧਾਨ ਹਰਜਿੰਦਰ ਸਿੰਘ ਘਰਾਚੋ ਅਤੇ ਬਲਾਕ ਆਗੂ ਜਸਬੀਰ ਸਿੰਘ ਗੱਗੜਪੁਰ ਨੇ ਦੱਸਿਆ ਕਿ ਕਿਹਾ ਜੋ ਕੇਂਦਰ ਸਰਕਾਰ ਨੇ ਕਾਲੇ ਕਾਨੂੰਨ ਲਿਆਂਦੇ ਹਨ ਅਤੇ ਜੋ ਲੋਕ ਮੋਰਚਿਆ ਦੇ ਵਿੱਚ ਆਪਣੀਆਂ ਜਾਨਾਂ ਸੰਘਰਸ਼ਾਂ ਦੇ ਨਾਂਮ ਕਰ ਗਏ।
PROTEST
ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਇੱਕ ਜੀ ਨੂੰ ਸਰਕਾਰੀ ਨੌਕਰੀ ਦੁਵਾਉਣ ਲਈ ਪਿਛਲੇ ਕਈ ਦਿਨਾਂ ਤੋਂ ਡੀਸੀ ਦਫਤਰ ਸੰਗਰੂਰ ਅਤੇ ਮਾਨਸਾ ਵਿਖੇ ਘੇਰੇ ਹੋਏ ਸਨ ਅੱਜ ਪੰਜਾਬ ਸਰਕਾਰ ਨੂੰ ਕਿਸਾਨਾਂ ਦੇ ਮੋਰਚਿਆਂ ਅੱਗੇ ਝੁਕਣਾ ਪੈ ਗਿਆ ਅਤੇ ਇਹ ਲੜਾਈ ਕਿਸਾਨਾਂ ਮਜ਼ਦੁਰਾਂ ਨੇ ਜਿੱਤ ਲਈ ਹੈ ਅਤੇ ਡੀਸੀ ਦਫਤਰਾਂ ਅੱਗੇ ਲੱਗੇ ਹੋਏ ਮੋਰਚੇ ਉਠਾ ਲਏ ਹਨ ਗਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੂੰ ਸ਼ਰਧਾਂਜਲੀ ਦਿੱਤੀ ਗਈ ।
Protest
ਆਗੂਆਂ ਨੇ ਕਿਹਾ ਜਿਸ ਲਹਿਰ ਲਈ ਬਾਬਾ ਸੋਹਣ ਸਿੰਘ ਭਕਨਾ ਜੀਵਨ ਅਰਪਿਤ ਕੀਤਾ, ਦਾ ਨਿਸ਼ਾਨਾ ਸਾਮਰਾਜੀ ਲੁੱਟ ਦੇ ਮੁਕੰਮਲ ਖਾਤਮੇ ਅਤੇ ਕਿਸਾਨਾਂ ਮਜਦੂਰਾਂ ਦੀ ਪੁੱਗਤ ਵਾਲੀ ਖਰੀ ਆਜ਼ਾਦੀ ਲਿਆਉਣਾ ਸੀ, ਜੀਹਦੀ ਖਾਤਰ ਉਹਨਾਂ ਨੇ ਵੱਡੇ ਵੱਡੇ ਵਿਦੇਸ਼ੀ ਕਾਰੋਬਾਰਾਂ ਨੂੰ ਲੱਤ ਮਾਰ ਕੇ ਜੇਲ੍ਹਾਂ, ਫਾਂਸੀਆਂ ਤੇ ਆਖਰੀ ਸਾਹਾਂ ਤੱਕ ਉਮਰਭਰ ਜੱਦੋਜਹਿਦ ਵਰਗੀਆਂ ਕੁਰਬਾਨੀਆਂ ਕੀਤੀਆਂ ।
ਆਗੂਆਂ ਨੇ ਜਾਣਕਾਰੀ ਦਿੱਤੀ ਕਿ ਅੱਜ 500-600 ਕਿਸਾਨਾਂ ਦਾ ਜੱਥਾ ਔਰਤਾਂ ਤੇ ਨੌਜਵਾਨਾਂ ਸਮੇਤ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਮਨਾਏ ਜਾ ਰਹੇ ਗਦਰੀ ਬਾਬਿਆ ਦੇ 29ਵੇਂ ਯਾਦਗਾਰੀ ਮੇਲੇ ਵਿੱਚ ਵੀ ਝੰਡਾ ਸਿੰਘ ਜੇਠੂਕੇ ਅਤੇ ਹਰਿੰਦਰ ਕੌਰ ਬਿੰਦੂ ਦੀ ਅਗਵਾਈ ਹੇਠ ਸ਼ਾਮਲ ਹੋਇਆ ਹੈ। ਬਲਾਕ ਭਵਾਨੀਗੜ੍ਹ ਦੇ ਕਿਸਾਨਾਂ, ਨੌਜਵਾਨ ਅਤੇ ਵਿਦਿਆਰਥੀਆਂ ਦੀ ਇੱਕ ਬੱਸ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਜੀ ਘਰਾਚੋ ਅਤੇ ਜਿਲ੍ਹਾ ਪ੍ਰਚਾਰਕ ਸਕੱਤਰ ਜਗਤਾਰ ਸਿੰਘ ਕਾਲਾਝਾੜ ਦੀ ਅਗਵਾਈ ਵਿੱਚ ਜਲੰਧਰ ਵਿਖੇ ਪਹੁੰਚੇ।