
ਪੰਜਾਬ ਵਿੱਚ ਡੇਂਗੂ ਕਾਬੂ ਤੋਂ ਬਾਹਰ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਸੂਬੇ ਵਿਚ ਪਿਛਲੇ 4 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ।
ਅੰਮ੍ਰਿਤਸਰ : ਸ਼ਹਿਰ ਵਿਚ ਡੇਂਗੂ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਇੱਥੇ ਡੇਂਗੂ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 1500 ਨੂੰ ਪਾਰ ਕਰ ਗਈ ਹੈ। ਏਡੀਜ਼ ਇਜਿਪਟੀ ਮੱਛਰ ਨੇ ਅਕਤੂਬਰ ਦੀ ਹਲਕੀ ਸਰਦੀ ਵਿਚ ਵੀ ਹਮਲਾਵਰ ਰੁਖ ਬਰਕਰਾਰ ਰੱਖਿਆ ਹੈ।
Dengue
ਦੱਸ ਦੇਈਏ ਕਿ ਪੰਜਾਬ ਵਿੱਚ ਡੇਂਗੂ ਕਾਬੂ ਤੋਂ ਬਾਹਰ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਸੂਬੇ ਵਿਚ ਪਿਛਲੇ 4 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ। ਪੰਜਾਬ 'ਚ ਹੁਣ ਤੱਕ ਡੇਂਗੂ ਦੇ 16,129 ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਕਿ 60 ਲੋਕਾਂ ਦੀ ਮੌਤ ਹੋ ਚੁੱਕੀ ਹੈ।