ਇਟਲੀ ਜਾਂਦੇ ਸਮੇਂ ਮੋਦੀ ਦਾ ਜਹਾਜ਼ ਪਾਕਿਸਤਾਨ ਦੇ ਹਵਾਈ ਖੇਤਰ ’ਚੋਂ ਲੰਘਿਆ
Published : Nov 1, 2021, 12:18 am IST
Updated : Nov 1, 2021, 12:18 am IST
SHARE ARTICLE
image
image

ਇਟਲੀ ਜਾਂਦੇ ਸਮੇਂ ਮੋਦੀ ਦਾ ਜਹਾਜ਼ ਪਾਕਿਸਤਾਨ ਦੇ ਹਵਾਈ ਖੇਤਰ ’ਚੋਂ ਲੰਘਿਆ

ਇਸਲਾਮਾਬਾਦ, 31 ਅਕਤੂਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ. ਵੀ. ਆਈ. ਪੀ. ਉਡਾਣ ਸਮੂਹ 20 ਸਿਖਰ ਸੰਮੇਲਨ ਲਈ ਇਟਲੀ ਜਾਂਦੇ ਸਮੇਂ ਸ਼ੁਕਰਵਾਰ ਨੂੰ ਪਾਕਿਸਤਾਨੀ ਹਵਾਈ ਖੇਤਰ ਤੋਂ ਹੋ ਕੇ ਲੰਘੀ ਤੇ ਇਸਲਾਮਾਬਾਦ ਤੋਂ ਰਸਮੀ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਇਸੇ ਰਸਤੇ ਰਾਹੀਂ ਪਰਤੇਗੀ। ਇਥੇ ਐਤਵਾਰ ਨੂੰ ਮੀਡੀਆ ’ਚ ਆਈ ਇਕ ਖਬਰ ’ਚ ਇਹ ਦਸਿਆ ਗਿਆ। 
‘ਦਿ ਐਕਸਪ੍ਰੈੱਸ ਟਿ੍ਰਬਿਊਨ’ ਦੀ ਖਬਰ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਦਾ ਜਹਾਜ਼ ਬੋਇੰਗ 777, 300 ਈ. ਆਰ., ਕੇ 7006 ਬਹਾਵਲਪੁਰ ’ਚ ਪਾਕਿਸਤਾਨ ਹਵਾਈ ਖੇਤਰ ’ਚ ਦਾਖ਼ਲ ਹੋਇਆ, ਤੁਰਬਤ ਤੇ ਪੰਜਗੁਰ ਦੇ ਉਪਰੋਂ ਲੰਘਿਆ ਤੇ ਈਰਾਨ ਤੇ ਤੁਰਕੀ ਹੁੰਦੇ ਹੋਏ ਇਟਲੀ ਪਹੁੰਚਿਆ। ਸਿਵਲ ਐਵੀਏਸ਼ਨ ਅਥਾਰਟੀ (ਸੀ. ਏ. ਏ.) ਦੇ ਸੂਤਰਾਂ ਮੁਤਾਬਕ ਭਾਰਤੀ ਅਧਿਕਾਰੀਆਂ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਤੋਂ ਮੋਦੀ ਦੀ ਵਿਸ਼ੇਸ਼ ਉਡਾਣ ਲਈ ਉਸ ਦੇ ਹਵਾਈ ਖੇਤਰ ਦੀ ਵਰਤੋਂ ਕਰਨ ਲਈ ਇਜਾਜ਼ਤ ਮੰਗੀ ਸੀ। ਪਾਕਿਸਤਾਨ ਨੇ ਬੇਨਤੀ ਸਵੀਕਾਰ ਕਰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਅਪਣੇ ਹਵਾਈ ਖੇਤਰ ਤੋਂ ਹੋ ਕੇ ਜਾਣ ਦੀ ਇਜਾਜ਼ਤ ਦਿਤੀ।
ਅਗੱਸਤ 2019 ’ਚ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਤੇ ਸੂਬੇ ਨੂੰ ਦੋ ਕੇਂਦਰ ਸ਼ਾਸ਼ਤ ਸੂਬਿਆਂ ’ਚ ਵੰਡਣ ਦੇ ਭਾਰਤ ਦੇ ਐਲਾਨ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਵਿਗੜ ਗਏ ਹਨ। ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਅਤਿਵਾਦੀ, ਦੁਸ਼ਮਣੀ ਤੇ ਹਿੰਸਾ ਤੋਂ ਮੁਕਤ ਮਾਹੌਲ ’ਚ ਇਸਲਾਮਾਬਾਦ ਦੇ ਨਾਲ ਆਮ ਗੁਆਂਢੀ ਵਾਲੇ ਸਬੰਧ ਚਾਹੁੰਦਾ ਹੈ। ਪ੍ਰਧਾਨ ਮੰਤਰੀ ਮੋਦੀ ਸਮੂਹ 20 ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਸ਼ੁਕਰਵਾਰ ਨੂੰ ਇਟਲੀ ਪਹੁੰਚੇ। ਖਬਰ ’ਚ ਸੀ. ਏ. ਏ. ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਗਲਾਸਗੋ’ਚ ਜਲਵਾਯੂ ਸੰਮੇਲਨ ਤੋਂ ਬਾਅਦ ਭਾਰਤ ਪਰਤਣ ਦੌਰਾਨ ਪ੍ਰਧਾਨ ਮੰਤਰੀ ਮੋਦੀ ਦਾ ਜਹਾਜ਼ ਮੁੜ ਪਾਕਿਸਤਾਨ ਹਵਾਈ ਖੇਤਰ ’ਚੋਂ ਹੋ ਕੇ ਲੰਘੇਗਾ।     (ਏਜੰਸੀ)

SHARE ARTICLE

ਏਜੰਸੀ

Advertisement

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM
Advertisement