Race for Chandigarh advisor: ਚੰਡੀਗੜ੍ਹ ਦੇ ਸਲਾਹਕਾਰ ਦੀ ਦੌੜ ਵਿਚ ਅਰੁਣਾਚਲ ਪ੍ਰਦੇਸ਼ ਦੇ ਦੋ ਅਫਸਰਾਂ ਦੇ ਨਾਂਅ ਸੱਭ ਤੋਂ ਅੱਗੇ
Published : Nov 1, 2023, 11:54 am IST
Updated : Nov 1, 2023, 11:54 am IST
SHARE ARTICLE
Arunachal officials ahead in race for Chandigarh advisor
Arunachal officials ahead in race for Chandigarh advisor

ਡਾ. ਧਰਮਪਾਲ ਦੀ ਸੇਵਾਮੁਕਤੀ ਤੋਂ ਬਾਅਦ ਗ੍ਰਹਿ ਸਕੱਤਰ ਨਿਤਿਨ ਯਾਦਵ ਨੂੰ ਸੌਂਪਿਆ ਗਿਆ ਚਾਰਜ

Race for Chandigarh advisor: ਚੰਡੀਗੜ੍ਹ ਦੇ ਸਲਾਹਕਾਰ ਦੀ ਦੌੜ ਵਿਚ ਅਰੁਣਾਚਲ ਪ੍ਰਦੇਸ਼ ਦੇ ਦੋ ਅਫਸਰਾਂ ਦੇ ਨਾਂਅ ਸੱਭ ਤੋਂ ਅੱਗੇ ਹਨ। ਇਸ ਵਿਚ ਮੁੱਖ ਸਕੱਤਰ ਧਰਮਿੰਦਰ ਅਤੇ 1989 ਬੈਚ ਦੇ ਸ਼ਰਦ ਚੌਹਾਨ ਦੇ ਨਾਂਅ ਸਭ ਤੋਂ ਅੱਗੇ ਹਨ। ਇਸ ਤੋਂ ਇਲਾਵਾ 1991 ਬੈਚ ਦੇ ਆਈਏਐਸ ਪੁਨੀਤ ਗੋਇਲ, ਗੋਆ ਦੇ ਮੁੱਖ ਸਕੱਤਰ ਅਤੇ ਜੰਮੂ-ਕਸ਼ਮੀਰ ਵਿਚ ਤਾਇਨਾਤ 1993 ਬੈਚ ਦੇ ਆਈਏਐਸ ਪ੍ਰਸ਼ਾਂਤ ਗੋਇਲ ਦੇ ਨਾਂਅ ਵੀ ਸ਼ਾਮਲ ਹਨ।

ਸੂਤਰਾਂ ਦੀ ਮੰਨੀਏ ਤਾਂ ਗ੍ਰਹਿ ਮੰਤਰਾਲੇ ਨੇ ਅਰੁਣਾਚਲ ਪ੍ਰਦੇਸ਼ ਦੇ ਆਈਏਐਸ ਸ਼ਰਦ ਚੌਹਾਨ ਦੇ ਨਾਂਅ ਨੂੰ ਅੰਤਿਮ ਰੂਪ ਦੇ ਦਿਤਾ ਹੈ ਅਤੇ ਮਨਜ਼ੂਰੀ ਲਈ ਫਾਈਲ ਪੀਐਮਓ ਨੂੰ ਭੇਜ ਦਿਤੀ ਹੈ। ਚੰਡੀਗੜ੍ਹ ਦੇ ਸੱਭ ਤੋਂ ਸੀਨੀਅਰ ਆਈਏਐਸ ਅਧਿਕਾਰੀ ਡਾ. ਧਰਮਪਾਲ ਦੀ ਸੇਵਾਮੁਕਤੀ ਤੋਂ ਬਾਅਦ ਗ੍ਰਹਿ ਸਕੱਤਰ ਨਿਤਿਨ ਯਾਦਵ ਨੂੰ ਚਾਰਜ ਸੌਂਪਿਆ ਗਿਆ ਹੈ। ਇਸ ਤੋਂ ਪਹਿਲਾਂ 2003 ਵਿਚ ਹਰਿਆਣਾ ਕੇਡਰ ਦੇ ਆਈਏਐਸ ਅਧਿਕਾਰੀ ਆਰਐਸ ਗੁਜਰਾਲ ਨੂੰ ਵੀ ਕਾਰਜਕਾਰੀ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ। ਉਹ ਉਸ ਸਮੇਂ ਚੰਡੀਗੜ੍ਹ ਦੇ ਗ੍ਰਹਿ ਸਕੱਤਰ ਵੀ ਸਨ।

2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਸ਼ਾਸਕ ਦੇ ਸਲਾਹਕਾਰ ਦਾ ਅਹੁਦਾ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਕਿਉਂਕਿ ਚੰਡੀਗੜ੍ਹ ਹਰਿਆਣਾ ਅਤੇ ਪੰਜਾਬ ਦੀ ਰਾਜਧਾਨੀ ਹੋਣ ਦੇ ਨਾਲ-ਨਾਲ ਹਿਮਾਚਲ ਦੀ ਰਾਜਨੀਤੀ ਵਿਚ ਵੀ ਵੱਡੀ ਭੂਮਿਕਾ ਨਿਭਾਉਂਦਾ ਹੈ। ਚੰਡੀਗੜ੍ਹ ਕੇਂਦਰ ਸ਼ਾਸਤ ਪ੍ਰਦੇਸ਼ ਹੋਣ ਕਰ ਕੇ ਪ੍ਰਸ਼ਾਸਕ ਦੇ ਕੰਟਰੋਲ ਹੇਠ ਰਹਿੰਦਾ ਹੈ। ਪਰ ਸਾਰੇ ਫੈਸਲੇ ਸਲਾਹਕਾਰ ਦੁਆਰਾ ਹੀ ਲਏ ਜਾਂਦੇ ਹਨ। ਇਸ ਲਈ ਭਾਜਪਾ ਦੇ ਸੀਨੀਅਰ ਆਗੂ ਇਸ ਅਹੁਦੇ ਲਈ ਅਪਣੀ ਪਸੰਦ ਦੇ ਆਈਏਐਸ ਅਧਿਕਾਰੀ ਨੂੰ ਨਿਯੁਕਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਕੋਰੋਨਾ ਮਹਾਮਾਰੀ ਦੌਰਾਨ 23 ਜੂਨ 2021 ਨੂੰ ਚੰਡੀਗੜ੍ਹ ਪ੍ਰਸ਼ਾਸਨ ਦਾ ਕਾਰਜਭਾਰ ਸੰਭਾਲ ਲਿਆ ਸੀ। ਅਪਣੇ ਕਈ ਫ਼ੈਸਲਿਆਂ ਕਾਰਨ ਉਹ ਚੰਡੀਗੜ੍ਹ ਵਿਚ ਹਮੇਸ਼ਾ ਸੁਰਖੀਆਂ ਵਿਚ ਰਹੇ।। ਉਨ੍ਹਾਂ ਦੇ ਕਾਰਜਕਾਲ ਦੌਰਾਨ ਨਵੇਂ ਸਕੱਤਰੇਤ ਦੀ ਉਸਾਰੀ, ਮੈਟਰੋ ਪ੍ਰਾਜੈਕਟ, ਖੇਡ ਨੀਤੀ, ਇਲੈਕਟ੍ਰਿਕ ਵਾਹਨ ਨੀਤੀ ਵਰਗੇ ਮੁੱਦਿਆਂ 'ਤੇ ਸਹਿਮਤੀ ਬਣੀ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਵਲੋਂ ਨਵੇਂ ਉਦਯੋਗਾਂ ਲਈ ਸ਼ੁਰੂ ਕੀਤੀ ਗਈ ਸਟਾਰਟਅਪ ਨੀਤੀ ਵੀ ਪਿਛਲੇ ਕੁੱਝ ਸਮੇਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

For more news apart from Arunachal officials ahead in race for Chandigarh advisor, stay tuned to Rozana Spokesman

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Raja Warring ਨੇ ਜਿੱਤਣ ਸਾਰ ਕਰ'ਤਾ ਕੰਮ ਸ਼ੁਰੂ, ਵੱਡੇ ਐਲਾਨਾਂ ਨਾਲ ਖਿੱਚ ਲਈ ਤਿਆਰੀ ! Live

14 Jun 2024 4:52 PM

ਦੇਖੋ ਕਿਵੇਂ ਸਾਫ਼ ਸੁਥਰੇ ਪਾਣੀ ਨੂੰ ਕਰ ਰਹੇ Polluted, ਤਰਕਸ਼ੀਲ ਵਿਭਾਗ ਦੇ ਦਿੱਤੇ ਤਰਕਾਂ ਦਾ ਵੀ ਕੋਈ ਅਸਰ ਨਹੀਂ |

14 Jun 2024 4:46 PM

Amritsar News: 16 ਜੂਨ ਨੂੰ ਰੱਖਿਆ ਧੀ ਦਾ Marriage, ਪਰ ਗ਼ਰੀਬੀ ਕਰਕੇ ਨਹੀਂ ਕੋਈ ਤਿਆਰੀ, ਰੋਂਦੇ ਮਾਪੇ ਸਮਾਜ..

14 Jun 2024 2:59 PM

Ravneet Bittu ਨੂੰ ਮੰਤਰੀ ਬਣਾ ਕੇ ਵੱਡਾ ਦਾਅ ਖੇਡ ਗਈ BJP, ਕਿਸਾਨਾਂ ਤੋਂ ਲੈ ਕੇ Kangana ਤੱਕ ਤੇ ਬਦਲੇ ਸੁਰ !

14 Jun 2024 2:42 PM

"ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਦੀ ਤਰੀਫ਼ ਕਰਨੀ ਤਾਂ ਬਣਦੀ ਆ ਯਾਰ, ਗੱਡੀ ਚੋਰ ਨੂੰ ਕੁਝ ਘੰਟਿਆਂ 'ਚ ਹੀ ਕਰ

14 Jun 2024 12:33 PM
Advertisement