Who is Shweta Sharda? ਜਾਣੋ ਕੌਣ ਹੈ ਚੰਡੀਗੜ੍ਹ ਦੀ ਸ਼ਵੇਤਾ ਸ਼ਾਰਧਾ? ਮਿਸ ਯੂਨੀਵਰਸ ਵਿਚ ਕਰੇਗੀ ਭਾਰਤ ਦੀ ਨੁਮਾਇੰਦਗੀ
Published : Oct 30, 2023, 7:06 pm IST
Updated : Oct 30, 2023, 7:08 pm IST
SHARE ARTICLE
Who is Shweta Sharda representing India at Miss Universe 2023 at El Salvador
Who is Shweta Sharda representing India at Miss Universe 2023 at El Salvador

ਚੰਡੀਗੜ੍ਹ ਦੀ ਸ਼ਵੇਤਾ ਸ਼ਾਰਧਾ ਨੇ ਇਸ ਸਾਲ ਸੁੰਦਰਤਾ ਮੁਕਾਬਲੇ ਮਿਸ ਦੀਵਾ 2023 ਦਾ ਖਿਤਾਬ ਜਿੱਤਿਆ।

India's Shweta Sharda at Miss Universe 2023 at El Salvador: ਚੰਡੀਗੜ੍ਹ ਦੀ ਸ਼ਵੇਤਾ ਸ਼ਾਰਧਾ ਨੇ ਇਸ ਸਾਲ ਸੁੰਦਰਤਾ ਮੁਕਾਬਲੇ ਮਿਸ ਦੀਵਾ 2023 ਦਾ ਖਿਤਾਬ ਜਿੱਤਿਆ। ਸ਼ਵੇਤਾ ਤੋਂ ਇਲਾਵਾ ਦਿੱਲੀ ਦੀ ਸੋਨਲ ਕੁਕਰੇਜਾ ਮਿਸ ਦੀਵਾ ਸੁਪਰ ਨੈਸ਼ਨਲ 2023 ਅਤੇ ਕਰਨਾਟਕ ਦੀ ਤ੍ਰਿਸ਼ਾ ਸ਼ੈਟੀ ਮਿਸ ਦੀਵਾ 2023 ਦੀ ਰਨਰ ਅੱਪ ਰਹੀ। ਕਰੀਬ ਦੋ ਮਹੀਨੇ ਪਹਿਲਾਂ ਮੁੰਬਈ 'ਚ ਇਸ ਫੈਸ਼ਨ ਸ਼ੋਅ ਦਾ ਆਯੋਜਨ ਕੀਤਾ ਗਿਆ ਸੀ।

ਮਿਸ ਯੂਨੀਵਰਸ ਮੁਕਾਬਲੇ ਵਿਚ ਕਰੇਗੀ ਭਾਰਤ ਦੀ ਨੁਮਾਇੰਦਗੀ

ਮਿਸ ਦੀਵਾ ਯੂਨੀਵਰਸ 2022 ਦਾ ਤਾਜ ਪਹਿਨਣ ਵਾਲੀ ਸ਼ਵੇਤਾ ਹੁਣ ਸਾਲ ਦੇ ਅੰਤ ਵਿਚ ਐਲ ਸੈਲਵਾਡੋਰ ਵਿਚ ਨਵੰਬਰ ਵਿਚ ਹੋਣ ਵਾਲੇ 72ਵੇਂ ਮਿਸ ਯੂਨੀਵਰਸ ਮੁਕਾਬਲੇ ਵਿਚ ਭਾਰਤ ਦੀ ਨੁਮਾਇੰਦਗੀ ਕਰੇਗੀ।

ਕੌਣ ਹੈ ਸ਼ਵੇਤਾ ਸ਼ਾਰਧਾ

ਸ਼ਵੇਤਾ ਸ਼ਾਰਧਾ ਚੰਡੀਗੜ੍ਹ ਦੀ ਵਸਨੀਕ ਹੈ। ਜਦੋਂ ਸ਼ਵੇਤਾ ਸ਼ਾਰਧਾ 16 ਸਾਲ ਦੀ ਸੀ ਤਾਂ ਉਹ ਅਪਣਾ ਘਰ ਛੱਡ ਕੇ ਸੁਪਨਿਆਂ ਦੇ ਸ਼ਹਿਰ ਮੁੰਬਈ ਆ ਗਈ। 22 ਸਾਲ ਦੀ ਸ਼ਵੇਤਾ ਨੂੰ ਉਸ ਦੀ ਮਾਂ ਨੇ ਹੀ ਪਾਲਿਆ ਸੀ। ਇਸ ਈਵੈਂਟ 'ਚ ਜਦੋਂ ਸ਼ਵੇਤਾ ਤੋਂ ਪੁਛਿਆ ਗਿਆ ਕਿ ਉਨ੍ਹਾਂ ਦੀ ਜ਼ਿੰਦਗੀ 'ਚ ਸੱਭ ਤੋਂ ਪ੍ਰਭਾਵਸ਼ਾਲੀ ਵਿਅਕਤੀ ਕੌਣ ਹੈ ਤਾਂ ਉਨ੍ਹਾਂ ਨੇ ਅਪਣੀ ਮਾਂ ਦਾ ਨਾਂ ਲਿਆ।

ਦੱਸ ਦੇਈਏ ਕਿ ਸ਼ਵੇਤਾ ਡੀਆਈਡੀ, ਡਾਂਸ ਦੀਵਾਨੇ ਅਤੇ ਡਾਂਸ + ਵਰਗੇ ਸ਼ੋਅਜ਼ ਵਿਚ ਵੀ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਉਹ ‘ਝਲਕ ਦਿਖਲਾਜਾ’ ਵਿਚ ਕੋਰੀਓਗ੍ਰਾਫਰ ਵਜੋਂ ਵੀ ਨਜ਼ਰ ਆ ਚੁੱਕੀ ਹੈ। ਫੇਮਿਨਾ ਬਿਊਟੀ ਪੇਜੈਂਟਸ ਅਨੁਸਾਰ, ਸ਼ਵੇਤਾ ਨੇ ਸੀਬੀਐਸਈ ਬੋਰਡ ਦੇ ਅਧੀਨ ਅਪਣੀ ਪੜ੍ਹਾਈ ਪੂਰੀ ਕੀਤੀ ਅਤੇ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਤੋਂ ਅੱਗੇ ਦੀ ਪੜ੍ਹਾਈ ਕਰ ਰਹੀ ਹੈ।

ਸੁਸ਼ਮਿਤਾ ਸੇਨ ਨੂੰ ਅਪਣਾ ਆਦਰਸ਼ ਮੰਨਣ ਵਾਲੀ ਸ਼ਵੇਦਾ ਦੇ ਇੰਸਟਾਗ੍ਰਾਮ 'ਤੇ ਲੱਖਾਂ ਫੋਲੋਅਰਜ਼ ਹਨ। ਉਸ ਨੂੰ ਹਾਲ ਹੀ ਵਿਚ ਜੁਬਿਨ ਨੌਟਿਆਲ ਅਤੇ ਤੁਲਸੀ ਕੁਮਾਰ ਦੁਆਰਾ ਗਾਏ ਗੀਤ ‘ਮਸਤ ਆਂਖੇ’ ਦੇ ਸੰਗੀਤ ਵੀਡੀਉ ਵਿਚ ਬਾਲੀਵੁੱਡ ਅਭਿਨੇਤਾ ਸ਼ਾਂਤਨੂ ਮਹੇਸ਼ਵਰੀ ਨਾਲ ਦੇਖਿਆ ਗਿਆ ਸੀ।

For more news apart from Who is Shweta Sharda representing India at Miss Universe 2023 at El Salvador, stay tuned to Rozana Spokesman

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement