100 ਸਾਲ ਦਾ ਹੋਇਆ 'ਰੁਪਏ' ਦਾ ਨੋਟ, ਜਾਣੋ ਪੂਰਾ ਇਤਿਹਾਸ
Published : Dec 1, 2018, 5:22 pm IST
Updated : Apr 10, 2020, 11:57 am IST
SHARE ARTICLE
One Rupees
One Rupees

ਕੋਈ ਸਮਾਂ ਜਦੋਂ ਇਕ ਰੁਪਏ ਦਾ ਨੋਟ ਮਿਲਣ 'ਤੇ ਬਹੁਤ ਖ਼ੁਸ਼ੀ ਹੁੰਦੀ ਸੀ, ਕਿਉਂਕਿ ਉਸ ਸਮੇਂ ਸ਼ਾਇਦ ਇਕ ਰੁਪਏ ਦੀ ਕੀਮਤ ਵੀ ਕਾਫ਼ੀ ਸੀ, ਪਰ ਅੱਜ ਇਹੀ ...

ਨਵੀਂ ਦਿੱਲੀ (ਭਾਸ਼ਾ) : ਕੋਈ ਸਮਾਂ ਜਦੋਂ ਇਕ ਰੁਪਏ ਦਾ ਨੋਟ ਮਿਲਣ 'ਤੇ ਬਹੁਤ ਖ਼ੁਸ਼ੀ ਹੁੰਦੀ ਸੀ, ਕਿਉਂਕਿ ਉਸ ਸਮੇਂ ਸ਼ਾਇਦ ਇਕ ਰੁਪਏ ਦੀ ਕੀਮਤ ਵੀ ਕਾਫ਼ੀ ਸੀ, ਪਰ ਅੱਜ ਇਹੀ ਨੋਟ ਸਾਨੂੰ ਕਿਤੇ ਭਾਲਿਆਂ ਵੀ ਨਹੀਂ ਮਿਲਦਾ। ਅੱਜ ਇਕ ਰੁਪਏ ਦਾ ਨੋਟ ਪੂਰੇ 100 ਸਾਲ ਦਾ ਹੋ ਗਿਆ ਹੈ। ਆਓ ਤੁਹਾਨੂੰ ਇਸ ਦੀ ਸ਼ੁਰੂਆਤ ਬਾਰੇ ਕੁੱਝ ਰੌਚਕ ਜਾਣਕਾਰੀ ਮੁਹੱਈਆ ਕਰਵਾਉਂਦੇ ਹਾਂ। ਭਾਰਤ 'ਚ ਇਕ ਰੁਪਏ ਦੇ ਨੋਟ ਦੀ ਸ਼ੁਰੂਆਤ ਅੱਜ ਤੋਂ 100 ਸਾਲ ਪਹਿਲਾਂ 30 ਨਵੰਬਰ 1917 ਨੂੰ ਹੋਈ ਸੀ। ਇੰਨੇ ਲੰਬੇ ਵਕਫ਼ੇ ਦੌਰਾਨ ਇਹ ਨੋਟ 28 ਵਾਰ ਬਦਲਿਆ ਗਿਆ।

ਸਭ ਤੋਂ ਪਹਿਲੇ ਨੋਟ 'ਤੇ ਤਿੰਨ ਬ੍ਰਿਟਿਸ਼ ਵਿੱਤੀ ਸਕੱਤਰ ਐਮਐਮਐਸ ਗੁਬੇ, ਏਸੀ ਮੈਕਵਾਟਸ ਅਤੇ ਐਚ ਡੇਨਿੰਗ ਦੇ ਦਸਤਖ਼ਤ ਹੁੰਦੇ ਸਨ। ਸ਼ੁਰੂ-ਸ਼ੁਰੂ ਵਿਚ ਇਕ ਰੁਪਏ ਦੇ ਨੋਟ ਇੰਗਲੈਂਡ ਵਿਚ ਪ੍ਰਿੰਟ ਹੁੰਦੇ ਸਨ ਅਤੇ ਇਨ੍ਹਾਂ 'ਤੇ 5ਵੇਂ ਕਿੰਗ ਜਾਰਜ ਦੇ ਚਾਂਦੀ ਦੇ ਸਿੱਕੇ ਦੀ ਫੋਟੋ ਖੱਬੇ ਪਾਸੇ ਛਪੀ ਹੋਈ ਸੀ। ਨੋਟ 'ਤੇ 'ਮੈਂ ਧਾਰਕ ਨੂੰ ਕਿਸੇ ਵੀ ਦਫ਼ਤਰੀ ਕੰਮ ਲਈ ਇਕ ਰੁਪਏ ਅਦਾ ਕਰਨ ਦਾ ਵਾਅਦਾ ਕਰਦਾ ਹਾਂ', ਲਿਖਿਆ ਹੋਇਆ ਸੀ, ਪਰ ਇਸ ਤੋਂ ਬਾਅਦ ਦੇ ਸਾਰੇ ਇਕ ਰਪਏ ਦੇ ਨੋਟਾਂ 'ਤੇ ਇਹ ਲਾਈਨ ਨਹੀਂ ਸੀ ਲਿਖੀ ਜਾਂਦੀ।

ਈਸਟ ਇੰਡੀਆ ਕੰਪਨੀ ਨੇ ਬੰਗਾਲ ਵਿਚ ਕਾਗਜ਼ ਦੇ ਨੋਟ ਛਾਪਣ ਦੀ ਸ਼ੁਰੂਆਤ ਕੀਤੀ ਸੀ, ਪਰ ਪਹਿਲਾ ਨੋਟ ਉਨ੍ਹਾਂ ਨੇ 30 ਨਵੰਬਰ 1917 ਵਿਚ ਛਾਪਿਆ ਸੀ।  ਇਸ ਤੋਂ ਬਾਅਦ ਹੀ ਪੁਰਤਗਾਲੀ ਅਤੇ ਫ੍ਰਾਂਸੀਸੀਆਂ ਨੇ ਵੀ ਅਪਣਾ ਇਕ ਰੁਪਏ ਦਾ ਨੋਟ ਛਾਪਣਾ ਸ਼ੁਰੂ ਕੀਤਾ ਸੀ। ਜਿਸ ਨੂੰ 'ਨੋਵਾ ਗੋਵਾ' ਅਤੇ 'ਫ੍ਰੈਂਚ ਰੂਪੀ' ਦਾ ਨਾਂਅ ਨਾਲ ਜਾਣਿਆ ਜਾਂਦਾ ਹੈ। ਭਾਰਤ ਦੇ ਕੁਝ ਰਜਵਾੜਿਆਂ ਵਿਚ ਉਨ੍ਹਾਂ ਦੇ ਅਪਣੇ ਪੈਸੇ ਚਲਦੇ ਸਨ। ਇਨ੍ਹਾਂ ਵਿਚ ਹੈਦਰਾਬਾਦ ਅਤੇ ਕਸ਼ਮੀਰ ਨੂੰ ਅਪਣਾ ਇਕ ਰੁਪਏ ਦਾ ਨੋਟ ਛਾਪਣ ਦੀ ਇਜਾਜ਼ਤ ਮਿਲੀ ਸੀ।  ਦੂਜੇ ਵਿਸ਼ਵ ਯੁੱਧ ਸਮੇਂ ਮਿਆਂਮਾਰ ਵਿਚ ਵਰਤੋਂ ਲਈ ਇਕ ਰੁਪਏ ਦਾ ਨੋਟ ਜਾਰੀ ਕੀਤਾ ਗਿਆ ਸੀ।

ਆਜ਼ਾਦੀ ਤੋਂ ਬਾਅਦ ਭਾਰਤੀ ਨੋਟਾਂ ਵਿਚ ਬ੍ਰਿਟਿਸ਼ ਕਿੰਗ ਦੀ ਜਗ੍ਹਾ ਭਾਰਤ ਦੇ ਰਾਸ਼ਟਰੀ ਚਿਨ੍ਹ ਤਿੰਨ ਸ਼ੇਰ ਅਤੇ ਅਸ਼ੋਕ ਚੱਕਰ ਨੂੰ ਥਾਂ ਦਿਤੀ ਗਈ। ਇਕ ਰੁਪਏ ਦਾ ਨੋਟ ਵਿੱਤ ਮੰਤਰਾਲਾ ਜਾਰੀ ਕਰਦਾ ਹੈ, ਜਿਸ 'ਤੇ ਵਿੱਤ ਮੰਤਰਾਲੇ ਦੇ ਸਕਤੱਰ ਦੇ ਹਸਤਾਖ਼ਰ ਹੁੰਦੇ ਹਨ। ਭਾਰਤੀ ਕਰੰਸੀ ਵਿਚ ਇਕ ਰੁਪਏ ਦਾ ਨੋਟ ਸਭ ਤੋਂ ਛੋਟਾ ਅਤੇ ਅਹਿਮ ਨੋਟ ਹੈ। ਇਸ ਨੂੰ ਸਿੱਧਾ ਭਾਰਤ ਸਰਕਾਰ ਜਾਰੀ ਕਰਦੀ ਹੈ, ਜਦਕਿ ਬਾਕੀ ਨੋਟਾਂ ਨੂੰ ਆਰਬੀਆਈ ਡਿਜ਼ਾਈਨ ਕਰਕੇ ਜਾਰੀ ਕਰਦਾ ਹੈ। ਇਕ ਰੁਪਏ ਦੇ ਨੋਟ ਦੀ ਛਪਾਈ 'ਤੇ ਕਾਫ਼ੀ ਖ਼ਰਚ ਆਉਂਦਾ ਹੈ।

ਇਸੇ ਲਈ 1995 ਵਿਚ ਸਰਕਾਰ ਨੇ ਇਸ ਦੀ ਛਪਾਈ ਕਰਨੀ ਬੰਦ ਕਰ ਦਿਤੀ ਸੀ। ਪਰ 2015 ਵਿਚ ਸਰਕਾਰ ਨੇ ਇਕ ਵਾਰ ਫੇਰ ਇਸ ਦੀ ਛਪਾਈ ਸ਼ੁਰੂ ਕੀਤੀ ਅਤੇ ਇਸ ਦੀ ਨਵੀਂ ਸੀਰੀਜ਼ ਜਾਰੀ ਕੀਤੀ। ਭਾਵੇਂ ਅੱਜ ਮਹਿੰਗਾਈ ਦੇ ਦੌਰ ਵਿਚ ਇਕ ਰੁਪਏ ਦੀ ਕੋਈ ਕੀਮਤ ਨਹੀਂ ਰਹੀ ਪਰ ਕਿਸੇ ਸਮੇਂ ਇਕ ਰੁਪਏ ਦਾ ਇਹ ਨੋਟ ਸਾਰਿਆਂ ਲਈ ਬਹੁਤ ਅਹਿਮ ਹੁੰਦਾ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM
Advertisement