ਭਾਰਤੀ ਰੁਪਏ ਤੋਂ ਅੱਧੀ ਹੋਈ ਪਾਕਿਸਤਾਨੀ ਰੁਪਏ ਦੀ ਕੀਮਤ
Published : Dec 1, 2018, 10:54 am IST
Updated : Dec 1, 2018, 1:50 pm IST
SHARE ARTICLE
Pakistan
Pakistan

ਵਿਦੇਸ਼ੀ ਮੁਦਰਾ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਦੀ ਕਰੰਸੀ  ਸ਼ੁਕਰਵਾਰ ਨੂੰ ਹੁਣ ਤਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ। ਇਕ ਡਾਲਰ ਦੇ ਮੁਕਾਬਲੇ ਪਾਕਿਸਤਾਨੀ...

ਨਵੀਂ ਦਿੱਲੀ (ਭਾਸ਼ਾ):- ਵਿਦੇਸ਼ੀ ਮੁਦਰਾ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਦੀ ਕਰੰਸੀ  ਸ਼ੁਕਰਵਾਰ ਨੂੰ ਹੁਣ ਤਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ। ਇਕ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਏ ਦੀ ਗਿਰਾਵਟ ਦਰ 144 ਰੁਪਏ ਪ੍ਰਤੀ ਡਾਲਰ ਦੇ ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚ ਗਈ। ਜਦਕਿ ਭਾਰਤੀ ਰੁਪਿਆ 69.68 ਦੇ ਕਰੀਬ ਹੈ, ਜਿਸ ਵਿਚ ਇਕ ਮਹੀਨੇ ਦੌਰਾਨ ਪੰਜ ਰੁਪਏ ਦੀ ਮਜ਼ਬੂਤੀ ਆਈ ਹੈ।

Imran Khan Imran Khan

ਪਾਕਿਸਤਾਨੀ ਰੁਪਏ ਵਿਚ ਇਹ ਗਿਰਾਵਟ ਪਾਕਿਸਤਾਨ ਦੀ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਨਵੀਂ ਸਰਕਾਰ ਦੇ ਸੱਤਾ ਵਿਚ 100 ਦਿਨ ਪੂਰੇ ਹੋਣ ਤੋਂ ਇਕ ਦਿਨ ਬਾਅਦ ਆਈ ਹੈ। ਇਮਰਾਨ ਖ਼ਾਨ ਦੀ ਸਰਕਾਰ ਇਨ੍ਹਾਂ ਸੌ ਦਿਨਾਂ ਵਿਚ ਦੇਸ਼ ਵਿਚ ਨਿਵੇਸ਼ ਵਧਾਉਣ ਅਤੇ ਉਸ ਨੂੰ ਵਿਕਾਸ ਦੇ ਰਸਤੇ 'ਤੇ ਲਿਆਉਣ ਦੀਆਂ ਉਪਲਬਧੀਆਂ ਗਿਣਵਾ ਰਹੀ ਹੈ। ਵੀਰਵਾਰ ਨੂੰ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਿਆ 134 'ਤੇ ਬੰਦ ਹੋਇਆ।

Pakistani CurrencyPakistani Currency

ਦਿਨ ਵਿਚ ਕੰਮ-ਕਾਜ ਦੇ ਦੌਰਾਨ ਕਰੰਸੀ ਗਿਰਵੀ ਬਾਜ਼ਾਰ ਵਿਚ ਸ਼ੁਕਰਵਾਰ ਨੂੰ ਇਹ 10 ਰੁਪਏ ਹੋਰ ਟੁੱਟ ਗਿਆ। ਸ਼ੁਕਰਵਾਰ ਨੂੰ ਸ਼ੁਰੂਆਤੀ ਕੰਮਕਾਜ ਵਿਚ ਇਹ 142 ਦੇ ਪੱਧਰ 'ਤੇ ਖੁੱਲ੍ਹਿਆ ਅਤੇ ਦਿਨ ਵਿਚ ਹੋਰ ਦੋ ਰੁਪਏ ਟੁੱਟ ਕੇ 144 ਦੇ ਪੱਧਰ ਤਕ ਡਿੱਗ ਗਿਆ। ਸਟੇਟ ਬੈਂਕ ਆਫ ਪਾਕਿਸਤਾਨ ਨੇ ਕਿਹਾ ਕਿ ਬਾਜ਼ਾਰ ਵਿਚ ਹਫੜਾ ਦਫ਼ੜੀ ਦਾ ਮਾਹੌਲ ਅਤੇ ਡਾਲਰ ਲਿਵਾਲੀ ਦਾ ਜ਼ੋਰ ਹੈ ਪਰ ਇਸ ਦਾ ਜਲਦ ਹੱਲ ਕਰ ਲਿਆ ਜਾਵੇਗਾ।

ਮੰਨਿਆ ਜਾ ਰਿਹਾ ਹੈ ਕਿ ਸਰਕਾਰ  ਦੇ ਕੌਮਾਂਤਰੀ ਮੁਦਰਾ ਕੋਸ਼ ਤੋਂ ਕਰਜ਼ਾ ਲੈਣ 'ਤੇ ਚੱਲ ਰਹੀ ਗੱਲਬਾਤ ਨੂੰ ਵੇਖਦੇ ਹੋਏ ਇਹ ਗਿਰਾਵਟ ਆਈ ਹੈ। ਵਿਦੇਸ਼ੀ ਮੁਦਰਾ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੇ ਹਾਲ ਹੀ ਵਿਚ ਮੁਦਰਾ ਕੋਸ਼ ਤੋਂ ਰਾਹਤ ਪੈਕੇਜ਼ ਦੀ ਮੰਗ ਕੀਤੀ ਹੈ। ਇਸ 'ਤੇ ਮੁਦਰਾ ਕੋਸ਼ ਨੇ ਪਾਕਿਸਤਾਨ ਨੂੰ ਚੀਨ ਵਲੋਂ ਮਿਲਣ ਵਾਲੀ ਵਿੱਤੀ ਸਹਾਇਤਾ ਦੀ ਪੂਰੀ ਜਾਣਕਾਰੀ ਮੰਗੀ ਹੈ।

ਇਸਦੇ ਨਾਲ ਹੀ ਮਾਲੀ ਹਾਲਤ ਦੀ ਮਜ਼ਬੂਤੀ ਦੇ ਵਾਸਤੇ ਈਂਧਣ ਦੇ ਮੁੱਲ ਵਧਾਉਣ ਅਤੇ ਕਰ ਦਰਾਂ ਵਿਚ ਵਾਧਾ ਕਰਨ ਲਈ ਆਖਿਆ ਹੈ। ਪਾਕਿਸਤਾਨ ਦੀ ਐਕਸਚੇਂਜ ਕੰਪਨੀਆਂ ਦੇ ਸੰਘ ਦੇ ਜਨਰਲ ਸਕੱਤਰ ਜਫ਼ਰ ਪ੍ਰਾਚਾ ਨੇ ਕਿਹਾ ਕਿ ਆਈਐਮਐਫ ਦੇ ਨਾਲ ਕੋਈ ਵੀ ਸਮਝੌਤਾ ਹੋਣ ਤੋਂ ਪਹਿਲਾਂ ਗਿਰਾਵਟ ਜਾਰੀ ਰਹਿਣ ਦੀ ਉਮੀਦ ਹੈ।  

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement