ਇਸ ਚੀਜ਼ ਦੀ ਮਦਦ ਨਾਲ ਕਿਸਾਨ ਸਿਰਫ਼ ਇਕ ਰੁਪਏ ‘ਚ ਜਾਣ ਸਕਣਗੇ ਫ਼ਸਲਾਂ ਦੀ ਹਾਲਤ
Published : Nov 30, 2018, 2:34 pm IST
Updated : Nov 30, 2018, 2:34 pm IST
SHARE ARTICLE
Crops Condition
Crops Condition

ਹੁਣ ਸੈਟੇਲਾਈਟ ਦੀ ਮਦਦ ਨਾਲ ਵੀ ਕਿਸਾਨ ਅਪਣੇ ਖੇਤਾਂ, ਫ਼ਸਲਾਂ ਦੀ ਸਿਹਤ ਅਤੇ ਫ਼ਸਲਾਂ ਸਬੰਧੀ ਹੋਰ ਜਾਣਕਾਰੀ ਪ੍ਰਾਪਤ ਕਰ...

ਚੰਡੀਗੜ੍ਹ (ਸਸਸ) : ਹੁਣ ਸੈਟੇਲਾਈਟ ਦੀ ਮਦਦ ਨਾਲ ਵੀ ਕਿਸਾਨ ਅਪਣੇ ਖੇਤਾਂ, ਫ਼ਸਲਾਂ ਦੀ ਸਿਹਤ ਅਤੇ ਫ਼ਸਲਾਂ ਸਬੰਧੀ ਹੋਰ ਜਾਣਕਾਰੀ ਪ੍ਰਾਪਤ ਕਰ ਸਕਣਗੇ। ਇਸ ਦੇ ਲਈ ਬਹੁਤ ਘੱਟ ਫ਼ੀਸ ਰੱਖੀ ਗਈ ਹੈ ਅਤੇ ਇਸ ਸੁਵਿਧਾ ਦਾ ਹਰ ਕਿਸਾਨ ਫ਼ਾਇਦਾ ਚੁੱਕ ਸਕੇਗਾ। ਇਸ ਦੇ ਲਈ ਸਿਰਫ਼ ਇਕ ਰੁਪਇਆ ਇਕ ਏਕੜ ਦੇ ਹਿਸਾਬ ਨਾਲ ਭੁਗਤਾਨ ਕਰਨਾ ਹੋਵੇਗਾ। ਇਸ ਤੋਂ ਇਲਾਵਾ ਵੀ ਖੇਤੀਬਾੜੀ ਨਾਲ ਜੁੜੀ ਹੋਰ ਕਈ ਤਰ੍ਹਾਂ ਦੀ ਜਾਣਕਾਰੀ ਵੀ ਕਿਸਾਨਾਂ ਨੂੰ ਘੱਟ ਸਮੇਂ ਵਿਚ ਮੁਹੱਈਆ ਹੋ ਜਾਵੇਗੀ।​

CropsCropsਇਸ ਦੇ ਲਈ ਦੇਸ਼ ਦੇ ਨੌਜਵਾਨਾਂ ਨੇ ਕਈ ਤਰ੍ਹਾਂ ਦੇ ਸਟਾਰਟਅੱਪ ਤਿਆਰ ਕੀਤੇ ਹਨ। ਨੌਜਵਾਨਾਂ ਵਲੋਂ ਇਸ ਸਟਾਰਟਅੱਪ ਦਾ ਪ੍ਰਦਸ਼ਨ ਇਕ ਤੋਂ ਚਾਰ ਦਸੰਬਰ ਤੱਕ ਹੋਣ ਵਾਲੇ ਇੰਟਰਨੈਸ਼ਨਲ ਐਗਰੋ ਟੈਕ ਇੰਡੀਆ 2018 ਫੇਅਰ ਵਿਚ ਕੀਤਾ ਜਾਵੇਗਾ। ਦੇਸ਼ ਵਿਚ ਇਸ ਤਰ੍ਹਾਂ ਦੇ 50 ਤੋਂ ਵੱਧ ਸਟਾਰਟਅੱਪ ਹਨ, ਜੋ ਕ੍ਰਿਸ਼ੀ ਫੀਲਡ ‘ਤੇ ਕੰਮ ਕਰ ਰਹੇ ਹਨ। ਇਹਨਾਂ ਵਿਚੋਂ ਕਈ ਸਟਾਰਟਅਪ ਸੈਟੇਲਾਈਟ ਬੇਸਡ ਕੰਮ ਕਰ ਰਹੇ ਹਨ।

ਗੁੱਡ ‘ਅਰਥ’ ਅਤੇ ਸੀਆਈਆਈ ਐਗਰੋ ਟੈਕ ਇੰਡੀਆ ਦੇ ਚੇਅਰਮੈਨ ਸੰਜੈ ਛਾਬੜਾ ਨੇ ਦੱਸਿਆ ਕਿ ਕਿਸਾਨ ਦੀ ਕਮਾਈ ਵਿਚ ਵਾਧਾ ਹੋਵੇ, ਇਸ ਦੇ ਲਈ ਸਰਕਾਰੀ ਨੀਤੀਆਂ ਦੇ ਨਾਲ-ਨਾਲ ਟੈਕਨੋਲੋਜੀ ਵੀ ਵੱਡੀ ਮਦਦਗਾਰ ਹੈ। ਕਿਸਾਨਾਂ ਨੂੰ ਸੈਟੇਲਾਈਟ ਨਾਲ ਪਤਾ ਲੱਗ ਸਕੇਗਾ ਕਿ ਉਨ੍ਹਾਂ ਦੇ ਖੇਤ ਅਤੇ ਫ਼ਸਲਾਂ ਦੀ ਸਿਹਤ ਕਿਵੇਂ ਦੀ ਹੈ। ਇਕ ਸਟਾਰਟਅੱਪ ਦੇ ਮੁਤਾਬਕ ਕਿਸਾਨਾਂ ਨੂੰ ਫ਼ਸਲ ਵਿਚ ਕੀੜਾ ਲੱਗਣ ‘ਤੇ ਮੋਬਾਇਲ ਤੋਂ ਬੂਟੇ ਦੀ ਫੋਟੋ ਸੈਂਡ ਕਰਨੀ ਹੈ, ਥੋੜ੍ਹੀ ਹੀ ਦੇਰ ਵਿਚ ਉਸ ਬਾਰੇ ਸਾਰੀ ਜਾਣਕਾਰੀ ਮੋਬਾਇਲ ਵਿਚ ਆ ਜਾਵੇਗੀ

CropsCrops ​ਕਿ ਅਜਿਹੀ ਹਾਲਤ ਵਿਚ ਉਸ ਨੂੰ ਕਿਸ ਦਵਾਈ ਦਾ ਕਿੰਨਾ ਇਸਤੇਮਾਲ ਕਰਨਾ ਹੈ। ਸੀਆਈਆਈ ਐਗਰੋ ਟੈਕ ਇੰਡੀਆ ਦੀ ਮੇਜ਼ਬਾਨੀ ਹਰਿਆਣਾ ਅਤੇ ਪੰਜਾਬ ਕਰਨਗੇ। ਜਦੋਂ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਇਸ ਦਾ ਉਦਘਾਟਨ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਇਸ ਵਿਚ 8 ਦੇਸ਼ਾਂ ਦੇ 37 ਵਿਦੇਸ਼ੀ ਪ੍ਰਦਰਸ਼ਕਾਂ ਸਮੇਤ 195 ਪ੍ਰਦਰਸ਼ਕਾਂ ਦੀ ਭਾਗੀਦਾਰੀ ਵੀ ਰਹੇਗੀ। ਕਨੇਡਾ, ਚੀਨ, ਜਰਮਨੀ, ਇਟਲੀ, ਨੀਦਰਲੈਂਡ, ਸਪੇਨ, ਯੂਨਾਈਟਡ ਕਿੰਗਡਮ ਅਤੇ ਯੂਐਸਏ ਵਰਗੇ ਦੇਸ਼ ਐਗਰੋ ਟੈਕ ਵਿਚ ਭਾਗ ਲੈ ਰਹੇ ਹਨ।’

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement