ਸੱਤਵੀਂ ਪਾਸ ਕਬਾੜੀਏ ਨੇ ਕੀਤਾ 2 ਕਰੋੜ ਦਾ ਸਾਈਬਰ ਫਰਾਡ, OLX 'ਤੇ ਸਿਪਾਹੀ ਬਣ ਕੇ ਕਰਦਾ ਸੀ ਲੋਕਾਂ ਨਾਲ ਧੋਖਾ
Published : Dec 1, 2022, 11:38 am IST
Updated : Dec 1, 2022, 11:38 am IST
SHARE ARTICLE
Seventh pass junkie committed 2 crores cyber fraud
Seventh pass junkie committed 2 crores cyber fraud

OLX 'ਤੇ ਸਿਪਾਹੀ ਦੇ ਰੂਪ 'ਚ ਪੇਸ਼ ਹੋ ਕੇ ਦੋਸ਼ੀ ਨੇ ਕਰੀਬ 44 ਲੋਕਾਂ ਤੋਂ ਲੱਖਾਂ ਦੀ ਠੱਗੀ ਮਾਰੀ।

ਸੋਨੀਪਤ: ਹਰਿਆਣਾ ਦੇ ਸੋਨੀਪਤ ਵਿਚ ਸਾਈਬਰ ਧੋਖਾਧੜੀ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।  ਜ਼ਿਲ੍ਹਾ ਦੇ ਸਾਈਬਰ ਥਾਣੇ ਦੀ ਪੁਲਿਸ ਨੇ ਦੋ ਕਰੋੜ ਦੀ ਠੱਗੀ ਮਾਰਨ ਦੇ ਦੋਸ਼ 'ਚ ਇਕ ਕਬਾੜੀਏ ਨੂੰ ਗ੍ਰਿਫਤਾਰ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕਰੋੜਾਂ ਦੀ ਸਾਈਬਰ ਧੋਖਾਧੜੀ ਕਰਨ ਵਾਲਾ ਕਬਾੜੀਆ ਸਿਰਫ਼ 7ਵੀਂ ਪਾਸ ਹੈ। ਉਹ ਹੁਣ ਤੱਕ 70 ਤੋਂ ਵੱਧ ਲੋਕਾਂ ਨੂੰ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਬਣਾ ਚੁੱਕਾ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਰਾਜਸਥਾਨ ਦੇ ਦੌਸਾ ਜ਼ਿਲ੍ਹੇ ਦੇ ਕੋਟ ਪਿੰਡ ਦੇ ਰਹਿਣ ਵਾਲੇ ਅਸ਼ਫਾਕ ਵਜੋਂ ਹੋਈ ਹੈ। ਸਾਈਬਰ ਥਾਣਾ ਇੰਚਾਰਜ ਇੰਸਪੈਕਟਰ ਰਾਜੀਵ ਕੁਮਾਰ ਨੇ ਦੱਸਿਆ ਕਿ ਗੋਹਾਨਾ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਆਪਣੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਿਹਾ ਸੀ। ਉਸ ਨੇ ਫੇਸਬੁੱਕ 'ਤੇ ਇਕ ਲੜਕੀ ਦੀ ਫਰੇਂਡ ਰਿਕੂਏਸਟ ਸਵੀਕਾਰ ਕੀਤੀ। ਇਸ ਤੋਂ ਬਾਅਦ ਫੇਸਬੁੱਕ 'ਤੇ ਮੈਸੇਜ ਆਉਣੇ ਸ਼ੁਰੂ ਹੋ ਗਏ। 


ਲੜਕੀ ਨੇ ਇਕ ਦਿਨ ਉਸ ਨੂੰ ਵਟਸਐਪ 'ਤੇ ਮੈਸੇਜ ਕੀਤਾ।  ਵਟਸਐਪ 'ਤੇ ਅਸ਼ਲੀਲ ਫੋਟੋ ਲਗਾ ਕੇ ਉਸ ਨੇ ਨੌਜਵਾਨ ਨੂੰ ਕੱਪੜੇ ਉਤਾਰ ਕੇ ਵੀਡੀਓ ਕਾਲ ਕਰਨ ਲਈ ਕਿਹਾ। ਨੌਜਵਾਨ ਨੇ ਜਿਵੇਂ ਹੀ ਵੀਡੀਓ ਕਾਲ ਕੀਤੀ ਤਾਂ ਦੋਸ਼ੀ ਨੇ ਦੂਜੇ ਪਾਸਿਓਂ ਅਸ਼ਲੀਲ ਵੀਡੀਓ ਚਲਾਈ ਅਤੇ ਦੂਜੇ ਮੋਬਾਈਲ ਤੋਂ ਉਸ ਨੌਜਵਾਨ ਦੀ ਵੀਡੀਓ ਬਣਾ ਲਈ। ਇਸ ਤੋਂ ਬਾਅਦ ਨੌਜਵਾਨ ਨੂੰ ਉਸ ਦੀ ਅਸ਼ਲੀਲ ਵੀਡੀਓ ਭੇਜ ਕੇ ਉਸ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਕੀਤਾ ਗਿਆ। ਉਸ ਤੋਂ 21 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ। ਜਿਸ 'ਤੇ ਨੌਜਵਾਨ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ  ਮਾਮਲੇ 'ਚ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। 


ਜ਼ਿਕਰਯੋਗ ਹੈ ਕਿ ਮੁਲਜ਼ਮ ਅਸ਼ਫਾਕ ਨੂੰ ਹੈਦਰਾਬਾਦ ਤੋਂ ਫੜਿਆ ਗਿਆ ਸੀ। ਉਹ ਕਰੀਬ ਇੱਕ ਸਾਲ ਜੇਲ੍ਹ ਵਿਚ ਰਿਹਾ। ਸੋਨੀਪਤ ਸਾਈਬਰ ਪੁਲਿਸ ਨੇ ਦੱਸਿਆ ਕਿ ਸੱਤਵੀਂ ਪਾਸ ਕਬਾੜੀਏ ਨੇ ਹੁਣ ਤੱਕ 71 ਲੋਕਾਂ ਨਾਲ ਸਾਈਬਰ ਧੋਖਾਧੜੀ ਕੀਤੀ ਹੈ।  OLX 'ਤੇ ਸਿਪਾਹੀ ਦੇ ਰੂਪ 'ਚ ਪੇਸ਼ ਹੋ ਕੇ ਦੋਸ਼ੀ ਨੇ ਕਰੀਬ 44 ਲੋਕਾਂ ਤੋਂ ਲੱਖਾਂ ਦੀ ਠੱਗੀ ਮਾਰੀ। ਮੁਲਜ਼ਮ ਕਬਾੜੀਆ ਖੁਦ ਨੂੰ ਸਿਪਾਹੀ ਦੱਸ ਕੇ ਸਸਤੇ ਭਾਅ 'ਤੇ ਸਾਈਕਲ ਵੇਚਣ ਦੇ ਨਾਂ 'ਤੇ ਠੱਗੀ ਮਾਰਦਾ ਸੀ। ਇਸ ਤਰ੍ਹਾਂ ਉਹ ਹੁਣ ਤੱਕ 27 ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement