ਵਿਦੇਸ਼ੀ ਧਰਤੀ ’ਤੇ ਪਟਿਆਲਾ ਦੇ ਜੰਪਲ ਨੇ ਗੱਡੇ ਝੰਡੇ, 170 ’ਚੋਂ ਮਿਲੇ 171 ਨੰਬਰ
Published : Jan 2, 2019, 1:47 pm IST
Updated : Jan 2, 2019, 1:47 pm IST
SHARE ARTICLE
Ankur Garg
Ankur Garg

ਪਟਿਆਲਾ ਦੇ ਜੰਪਲ ਅਤੇ 22 ਸਾਲ ਦੀ ਉਮਰ ’ਚ ਆਈ.ਏ.ਐੱਸ. ਟਾਪਰ ਬਣਨ ਵਾਲੇ ਅੰਕੁਰ ਗਰਗ ਨੇ ਇੱਕ ਵਾਰ ਫੇਰ ਵੱਡਾ ਮਾਰਕਾ ਮਾਰਿਆ ਹੈ...

ਚੰਡੀਗੜ੍ਹ (ਸ.ਸ.ਸ) : ਪਟਿਆਲਾ ਦੇ ਜੰਪਲ ਅਤੇ 22 ਸਾਲ ਦੀ ਉਮਰ ’ਚ ਆਈ.ਏ.ਐੱਸ. ਟਾਪਰ ਬਣਨ ਵਾਲੇ ਅੰਕੁਰ ਗਰਗ ਨੇ ਇੱਕ ਵਾਰ ਫੇਰ ਵੱਡਾ ਮਾਰਕਾ ਮਾਰਿਆ ਹੈ। ਅੰਕੁਰ ਨੂੰ ਦੁਨੀਆ ਭਰ ਦੀਆਂ ਨਾਮਵਰ ਯੂਨੀਵਰਸਿਟੀਆਂ ’ਚ ਸ਼ੁਮਾਰ ਹਾਰਵਰਡ ਯੂਨੀਵਰਸਿਟੀ ’ਚ ਵੱਡਾ ਮਾਣ ਮਿਲਿਆ। ਅੰਕੁਰ ਇੱਥੇ ਮੈਕਰੋ-ਇਕਨੋਮਿਕਸ ਦੀ ਮਾਸਟਰ ਡਿਗਰੀ ਕਰ ਰਿਹੈ ਅਤੇ ਉਸਨੂੰ ਅੰਤਰਰਾਸ਼ਟਰੀ ਮੈਕਰੋ ਇਕਨੋਮਿਸਟ ਜੈਫਰੀ ਫਰੈਂਕਲ ਨੇ 170 ’ਚੋਂ 171 ਨੰਬਰ ਦਿੱਤੇ ਨਟ। ਇਸ ਖੁਸ਼ੀ ਨੂੰ ਅੰਕੁਰ ਗਰਗ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸ਼ੇਅਰ ਕੀਤਾ ਹੈ।

Ankur Garg with Kapil sharma Ankur Garg with Kapil sharma

ਇੱਥੇ ਉਹਨਾਂ ਆਪਣੀ ਕਾਮਯਾਬੀ ਲਈ ਆਪਣੇ ਪਿਤਾ ਦੀ ਇੱਕ ਉਦਾਹਰਨ ਸਾਂਝੀ ਕੀਤੀ ਕਿ ਉਹਨਾਂ ਦੇ ਪਿਤਾ ਅਕਸਰ ਕਹਿੰਦੇ ਸੀ ਕਿ 10 ਵਿੱਚੋਂ 10 ਨੰਬਰ ਲਿਆਉਣੇ ਕਾਫੀ ਨਹੀਂ ਹਮੇਸ਼ਾਂ 10 ਵਿੱਚੋਂ 11 ਨੰਬਰ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਇਹੀ ਕੋਸ਼ਿਸ਼ ਸਦਕਾ ਉਸਨੂੰ ਇਹ ਮਾਣ ਮਿਲਿਆ ਹੈ। ਅੰਕੁਰ ਦਾ ਹਾਰਵਰਡ ਯੂਨੀਵਰਸਿਟੀ ’ਚ ਇਹ ਪ੍ਰੋਗਰਾਮ ਇੰਟਰਨੈਸ਼ਨਲ ਡਿਵੈਲਪਮੈਂਟ ਪ੍ਰੋਗਰਾਮ ਦਾ ਹਿੱਸਾ ਹਨ। ਅੰਕੁਰ ਗਰਗ ਸ਼ੁਰੂ ਤੋਂ ਹੀ ਪੜਾਈ ’ਚ ਕਾਫੀ ਤੇਜ਼ ਹਨ। ਬਚਪਨ ਤੋਂ ਹੀ ਉਹ ਅਤੇ ਉਹਨਾਂ ਦੀ ਭੈਣ ਨੇਹਾ ਗਰਗ ਸਕਾਲਰਸ਼ਿਪ ਹਾਸਲ ਕਰਨ ’ਚ ਸਫ਼ਲ ਰਹੇ ਹਨ।

MarksMarks

ਅੰਕੁਰ 22 ਸਾਲ ਦੀ ਉਮਰ ’ਚ ਆਈ.ਏ.ਐੱਸ. ਟੈਸਟ ’ਚ ਟਾਪ ਕਰਕੇ ਸੁਰਖੀਆਂ ’ਚ ਰਹਿ ਚੁੱਕੇ ਹਨ। ਦਿੱਲੀ ਦੇ ਆਈ.ਆਈ.ਟੀ. ਤੋਂ ਡਿਗਰੀ ਹੋਲਡਰ ਹਨ। ਉਹਨਾਂ ਨੂੰ ਮਰਹੂਮ ਸਾਬਕਾ ਰਾਸ਼ਟਰਪਤੀ ਏ.ਪੀ.ਜੇ ਅਬਦੁੱਲ ਕਲਾਮ ਵੱਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਚੰਡੀਗੜ੍ਹ, ਅਰੁਣਾਚਲ ਪ੍ਰਦੇਸ਼ ਅਤੇ ਦਿੱਲੀ ’ਚ ਵੱਖ-ਵੱਖ ਸੀਨੀਅਰ ਅਹੁਦਿਆਂ ’ਤੇ ਰਹਿਣ ਦੌਰਾਨ ਉਹਨਾਂ ਨੂੰ ਆਪਣੇ ਵਧੀਆ ਪ੍ਰਦਰਸ਼ਨ ਵਜੋਂ ਜਾਣਿਆ ਜਾਂਦਾ ਰਿਹੈ। ਅੰਕੁਰ ਦੀ ਪਤਨੀ ਸਵਾਤੀ ਸ਼ਰਮਾ ਵੀ ਆਈ.ਏ.ਐੱਸ. ਅਫ਼ਸਰ ਨੇ। ਅੰਕੁਰ ਆਪਣੀ ਇਸ ਕਾਮਯਾਬੀ ਨੂੰ ਆਪਣੇ ਪਿਤਾ ਨੂੰ ਸਮਰਪਣ ਕਰਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM
Advertisement