ਪੰਜਾਬ ਦੇ ਸੀਨੀਅਰ ਆਈਏਐਸ ਵਰੁਣ ਰੁਜਮ ਦੇ ਸਹੁਰੇ ਦਾ ਗੋਲੀ ਮਾਰ ਕੇ ਕਤਲ
Published : Nov 18, 2018, 7:28 pm IST
Updated : Nov 18, 2018, 7:28 pm IST
SHARE ARTICLE
Punjab's senior IAS officer Varun Rujam's father-in-law shot dead
Punjab's senior IAS officer Varun Rujam's father-in-law shot dead

ਪੰਜਾਬ ਦੇ ਸੀਨੀਅਰ ਆਈਏਐਸ ਅਫ਼ਸਰ ਮਾਰਕਫੈਡ ਦੇ ਐਮਡੀ ਵਰੁਣ ਰੁਜਮ ਦੇ ਸਹੁਰੇ ਦਾ ਰਾਜਪੁਰੇ...

ਪਟਿਆਲਾ (ਪੀਟੀਆਈ) : ਪੰਜਾਬ ਦੇ ਸੀਨੀਅਰ ਆਈਏਐਸ ਅਫ਼ਸਰ ਮਾਰਕਫੈਡ ਦੇ ਐਮਡੀ ਵਰੁਣ ਰੁਜਮ ਦੇ ਸਹੁਰੇ ਦਾ ਰਾਜਪੁਰੇ ਦੇ ਕੋਲ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ। ਘਟਨਾ ਦੇ ਸਮੇਂ ਰੁਜਮ ਦੇ ਸਹੁਰੇ ਸਰਵਨ ਸਿੰਘ  ਕਾਰ ‘ਤੇ ਜਾ ਰਹੇ ਸਨ। ਇਸ ਦੌਰਾਨ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਨੂੰ ਗੋਲੀ ਮਾਰ ਦਿਤੀ। ਘਟਨਾ ਸਥਾਨ ‘ਤੇ ਪੁਲਿਸ ਟੀਮ ਪਹੁੰਚ ਗਈ ਹੈ। ਕਤਲ ਦੇ ਕਾਰਣਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ।

ਪਟਿਆਲਾ ਰੇਂਜ ਦੇ ਆਈਜੀਪੀ ਏਐਸ ਰਾਏ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਰਵਨ ਸਿੰਘ ਦੇ ਪਰਵਾਰ ਦੇ ਲੋਕ ਅਤੇ ਨਜ਼ਦੀਕੀ ਰਿਸ਼ਤੇਦਾਰ ਵੀ ਮੌਕੇ ‘ਤੇ ਪਹੁੰਚ ਰਹੇ ਹਨ। ਕਤਲ ਕਿਉਂ ਅਤੇ ਕਿਸ ਨੇ ਕੀਤਾ ਅਜੇ ਇਸ ਦਾ ਪਤਾ ਨਹੀਂ ਚੱਲ ਸਕਿਆ ਹੈ।

ਇਹ ਵੀ ਪੜ੍ਹੋ : ਫਿਰੋਜ਼ਪੁਰ ਦੇ ਸੀਆਈਪੀ ਗਰਾਉਂਡ ਵਿਚ ਮਿਲੀ ਲਾਸ਼ ਵਿਚ ਅੰਨ੍ਹੇ ਕਤਲ ਦੀ ਗੁੱਥੀ ਥਾਣਾ ਸਦਰ ਪੁਲਿਸ ਨੇ ਸੁਲਝਾ ਲਈ ਹੈ। ਨੌਜਵਾਨ ਦੇ ਕਤਲ ਮਾਮਲੇ ਵਿਚ ਪੁਲਿਸ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਨੌਜਵਾਨ ਦੇ ਦੋਸਤਾਂ ਨੇ ਹੀ ਦੋ ਲੜਕੀਆਂ ਦੀ ਨਜ਼ਦੀਕੀ ਦੇ ਕਾਰਨ ਨੌਜਵਾਨ ਦਾ ਕਤਲ ਕੀਤਾ ਸੀ। ਪੁੱਛਗਿਛ ਵਿਚ ਹੋਸ਼ ਉਡਾਉਣ ਵਾਲਾ ਸੱਚ ਸਾਹਮਣੇ ਆਇਆ ਹੈ।

ਪੁਲਿਸ ਨੇ ਇਸ ਸਬੰਧ ਵਿਚ ਦੋ ਨੌਜਵਾਨਾਂ ਦੀ ਨਿਸ਼ਾਨਦੇਹੀ ‘ਤੇ ਹਥਿਆਰ ਬਰਾਮਦ ਕੀਤੇ ਹਨ। 8 ਨਵੰਬਰ ਨੂੰ ਅਣਪਛਾਤੇ ਲੋਕਾਂ ਨੇ ਇਕ ਨੌਜਵਾਨ ਦਾ ਕਤਲ ਕਰ ਕੇ ਲਾਸ਼ ਥਾਣਾ ਸਦਰ ਦੇ ਪਿਛੇ ਸੀਆਰਪੀ ਗਰਾਉਂਡ ਵਿਚ ਸੁੱਟ ਦਿਤੀ ਸੀ। ਔਰਤ ਦੇ ਦੱਸੇ ਜਾਣ ਤੋਂ ਬਾਅਦ ਪੀਸੀਆਰ ਕਰਮਚਾਰੀਆਂ ਨੇ ਲਾਸ਼ ਨੂੰ ਵੇਖ ਕੇ ਉੱਚ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿਤੀ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪਹਿਚਾਣ ਲਈ ਉਸ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਚ ਰਖਵਾ ਦਿਤਾ ਸੀ।

ਕਿਸੇ ਨੇ ਲਾਸ਼ ਦੀ ਫੋਟੋ ਕਰ ਕੇ ਵੱਖ-ਵੱਖ ਗਰੁੱਪਾਂ ਵਿਚ ਪਾ ਦਿਤੀ ਸੀ, ਜਿਸ ਦੇ ਕਾਰਨ 9 ਨਵੰਬਰ ਨੂੰ ਲਾਸ਼ ਦੀ ਪਹਿਚਾਣ ਹੋ ਗਈ। ਇਹ ਸ਼ਹਿਰ ਦੇ ਭੱਟੀਆ ਵਾਲੀ ਬਸਤੀ ਦੇ ਰਹਿਣ ਵਾਲੇ ਅਨਿਕੇਤ ਭੰਡਾਰੀ ਦੇ ਤੌਰ ‘ਤੇ ਹੋਈ ਸੀ। ਇਸ ਸਬੰਧ ਵਿਚ ਥਾਣਾ ਸਦਰ ਪੁਲਿਸ ਨੇ ਇਕ ਹਫ਼ਤੇ ਵਿਚ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਈ ਹੈ।

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement