ਮੰਤਰੀ ਮੰਡਲ ਵੱਲੋਂ ਸਕੂਲ ਅਧਿਆਪਕਾਂ ਲਈ ਆਨਲਾਈਨ ਤਬਾਦਲਾ ਨੀਤੀ 2019 ਨੂੰ ਹਰੀ ਝੰਡੀ
Published : Jan 2, 2019, 8:31 pm IST
Updated : Jan 2, 2019, 8:31 pm IST
SHARE ARTICLE
Online transfer policy 2019 for school teachers
Online transfer policy 2019 for school teachers

ਸਕੂਲੀ ਅਧਿਆਪਕਾਂ ਦੀਆਂ ਬਦਲੀਆਂ ਦੀ ਪ੍ਰਕਿਰਿਆ ਨੂੰ ਹੋਰ ਤਰਕਸੰਗਤ ਅਤੇ ਪਾਰਦਰਸ਼ੀ ਬਨਾਉਣ ਦੇ ਉਦੇਸ਼ ਨਾਲ ਪੰਜਾਬ...

ਚੰਡੀਗੜ੍ਹ : ਸਕੂਲੀ ਅਧਿਆਪਕਾਂ ਦੀਆਂ ਬਦਲੀਆਂ ਦੀ ਪ੍ਰਕਿਰਿਆ ਨੂੰ ਹੋਰ ਤਰਕਸੰਗਤ ਅਤੇ ਪਾਰਦਰਸ਼ੀ ਬਨਾਉਣ ਦੇ ਉਦੇਸ਼ ਨਾਲ ਪੰਜਾਬ ਮੰਤਰੀ ਮੰਡਲ ਨੇ ਅੱਜ ਆਨਲਾਈਨ ਤਬਾਦਲਾ ਨੀਤੀ-2019 ਨੂੰ ਪ੍ਰਵਾਨਗੀ ਦਿੱਤੀ ਜਿਸ ਤਹਿਤ ਬਦਲੀ ਕਰਵਾਉਣ ਦੇ ਇੱਛੁਕ ਅਧਿਆਪਕਾਂ ਨੂੰ ਆਨਲਾਈਨ ਪ੍ਰਣਾਲੀ ਰਾਹੀਂ ਇਕਸਾਰ ਮੌਕੇ ਪ੍ਰਦਾਨ ਕਰਨ ਨੂੰ ਵੀ ਯਕੀਨੀ ਬਣਾਇਆ ਜਾਵੇਗਾ। ਇਹ ਤਬਾਦਲਾ ਨੀਤੀ ਆਉਣ ਵਾਲੇ 2019-20 ਅਕਾਦਮਿਕ ਸੈਸ਼ਨ ਤੋਂ ਲਾਗੂ ਹੋਵੇਗੀ। 

ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮੂਹ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਮੁਲਾਜ਼ਮਾਂ ਦੇ ਤਬਾਦਲਿਆਂ ਲਈ ਕਾਰਗੁਜਾਰੀ ਆਧਾਰਤ ਢੁੱਕਵੀ ਸਮੀਖਿਆ ਨੀਤੀ ਤਿਆਰ ਕਰਨ। ਅਧਿਆਪਕਾਂ ਦੀ ਤਬਾਦਲਾ ਨੀਤੀ ਦੇ ਘੇਰੇ ਵਿੱਚ ਸਮੂਹ ਟੀਚਿੰਗ ਕਾਡਰ ਈ.ਟੀ.ਟੀ, ਐੱਚ.ਟੀ, ਸੀ.ਐਚ.ਟੀ, ਮਾਸਟਰ, ਸੀ ਅਤੇ ਵੀ, ਲੈਕਚਰਾਰ, ਵੋਕੇਸ਼ਨਲ ਮਾਸਟਰ, ਪ੍ਰਿੰਸੀਪਲ ਅਤੇ ਹੈਡਮਾਸਟਰ ਸ਼ਾਮਲ ਹਨ ਜਦਕਿ ਰਿਟਾਇਰਮੈਂਟ ਦੀ ਉਮਰ ਤੋਂ ਬਾਅਦ ਸੇਵਾ ਵਾਧੇ 'ਤੇ ਚੱਲ ਰਹੇ ਮੁਲਾਜਮ,

ਮਨਿਸਟੀਰੀਅਲ ਕਾਡਰ ਦੀਆਂ ਪੋਸਟਾਂ, ਬਲਾਕ ਅਫਸਰ, ਜਿਲ੍ਹਾ ਅਫਸਰ, ਡਾਇਟ ਪ੍ਰਿੰਸੀਪਲ ਇਸ ਨੀਤੀ ਦੇ ਘੇਰੇ ਵਿੱਚ ਨਹੀਂ ਆਉਣਗੇ। ਤਬਾਦਲਾ ਨੀਤੀ ਅਨੁਸਾਰ ਪਹਿਲਾਂ ਵਾਲੀ ਸ਼ਰਤ ਕਿ ਕਿਸੇ ਜ਼ੋਨ/ਸਕੂਲ ਵਿੱਚ 7 ਸਾਲ ਦੀ ਸੇਵਾ ਕਰਨ ਉਪਰੰਤ ਅਧਿਆਪਕ ਦੀ ਲਾਜ਼ਮੀ ਬਦਲੀ ਕੀਤੀ ਜਾਵੇਗੀ, ਨੂੰ ਹਟਾਇਆ ਜਾ ਸਕਦਾ ਹੈ। ਪਹਿਲਾਂ ਵਾਲੀ ਸ਼ਰਤ ਕਿ ਅਧਿਆਪਕ ਕਿਸੇ ਸਟੇਸ਼ਨ 'ਤੇ ਤਿੰਨ ਸਾਲ ਸੇਵਾ ਕਰਨ ਉਪਰੰਤ ਹੀ ਬਦਲੀ ਲਈ ਅਰਜੀ ਦੇ ਸਕਦਾ ਹੈ, ਨੂੰ ਤਬਦੀਲ ਕਰਕੇ ਇਕ ਸਾਲ ਕੀਤਾ ਗਿਆ ਹੈ।

ਨਵੀਆਂ ਵਿਆਹੀਆਂ ਮਹਿਲਾ ਅਧਿਆਪਕਾਂ, ਜਿਨ੍ਹਾਂ ਦਾ ਵਿਆਹ ਨਿਯੁਕਤੀ ਉਪਰੰਤ ਹੋਇਆ ਹੈ, ਇਨਾਂ ਤਿੰਨ ਸਾਲਾ ਵਿੱਚ ਬਦਲੀ ਲਈ ਇੱਕ ਵਾਰ ਬੇਨਤੀ ਕਰ ਸਕਦੀਆਂ ਹਨ। ਨਵੀਂ ਨੀਤੀ ਅਨੁਸਾਰ ਕੈਂਸਰ ਦੇ ਮਰੀਜ, ਡਾਇਲਸਿਸ ਕਰਵਾ ਰਹੇ ਮਰੀਜ, 60 ਫੀਸਦੀ ਤੋਂ ਵੱਧ ਅਪਾਹਜ, ਹੈਪੇਟਾਈਟਸ ਬੀ, ਹੈਪਟਾਈਟਸ ਸੀ, ਥੈਲੇਸੀਮਿਆ, ਤਲਾਕਸ਼ੁਦਾ, ਅਪਾਹਜ ਬੱਚਿਆਂ ਜਾਂ ਮਾਨਸਿਕ ਤੌਰ 'ਤੇ ਅਪਾਹਜ ਬੱਚਿਆਂ, ਜੰਗੀ ਵਿਧਵਾ, ਸ਼ਹੀਦ ਦੀ ਵਿਧਵਾ, ਪਤੀ ਜਾਂ ਪਤਨੀ ਦੀ ਮੌਤ ਹੋਣ ਕਰਕੇ ਜੇਕਰ ਘਰ ਬਦਲਣਾ ਪੈਂਦਾ ਹੈ

ਅਤੇ ਬੱਚਿਆਂ ਦੀ ਉਮਰ 15 ਸਾਲ ਤੋਂ ਘੱਟ ਹੈ ਜਾਂ ਅਧਿਆਪਕ ਜਿਨ੍ਹਾਂ ਦੇ ਪਤੀ ਫੌਜ ਵਿੱਚ ਹਨ ਅਤੇ ਉਨਾਂ ਦੀ ਤਾਇਨਾਤੀ ਮੁਸ਼ਕਲ ਖੇਤਰ ਵਿੱਚ ਹੈ, ਸਾਲ ਦੌਰਾਨ ਕਿਸੇ ਵੀ ਸਮੇਂ ਬਦਲੀ ਲਈ ਬੇਨਤੀ ਕਰ ਸਕਦੇ ਹਨ। ਇਸ 'ਤੇ ਵਿਭਾਗ ਵੱਲੋਂ ਮੈਰਿਟ ਦੇ ਆਧਾਰ 'ਤੇ ਵਿਚਾਰ ਕੀਤਾ ਜਾਵੇਗਾ। ਜੇਕਰ ਕਿਸੇ ਅਧਿਆਪਕ ਵਿਰੁੱਧ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਜਾਂ ਉਸ ਦੀ ਕਾਰਗੁਜਾਰੀ ਮਾੜੀ ਹੈ ਤਾਂ ਉਸ ਨੂੰ ਪ੍ਰਬੰਧਕੀ ਆਧਾਰ 'ਤੇ ਕਿਸੇ ਵੀ ਸਮੇਂ ਬਦਲਿਆ ਜਾ ਸਕਦਾ ਹੈ।

ਹੁਣ ਤਬਾਦਲਿਆਂ ਦੇ ਦੋ ਗੇੜ ਹੋਣਗੇ ਅਤੇ ਪਹਿਲੇ ਗੇੜ ਉਪਰੰਤ ਖਾਲੀ ਹੋਇਆਂ ਅਸਾਮੀਆਂ ਦੇ ਵਿਰੁੱਧ ਯੋਗ ਅਧਿਆਪਕ ਬਦਲੀ ਲਈ ਬੇਨਤੀ ਕਰ ਸਕਦੇ ਹਨ। ਜੇਕਰ ਕਿਸੇ ਅਧਿਆਪਕ ਦਾ ਰਿਸ਼ਤੇਦਾਰ ਜਿਵੇਂ ਕਿ  ਪਤੀ, ਪਤਨੀ, ਮਾਤਾ, ਪਿਤਾ, ਭਰਾ, ਭੈਣ, ਸੱਸ, ਸਹੁਰਾ, ਸਾਲਾ, ਸਾਲੀ, ਪੁੱਤਰ ਜਾਂ ਪੁੱਤਰੀ ਵੱਲੋਂ ਆਪਣੇ ਰਿਸ਼ਤੇਦਾਰ ਦੀ ਤਾਇਨਾਤੀ ਵਾਲੇ ਸਕੂਲ ਦੇ 15 ਕਿਲੋਮੀਟਰ ਦੇ ਘੇਰੇ ਵਿਚ ਪ੍ਰਾਈਵੇਟ ਸਕੂਲ ਚਲਾਇਆ ਜਾ ਰਿਹਾ ਹੈ ਜਾਂ ਇਨ੍ਹਾਂ ਵਿਚੋਂ ਕੋਈ ਨਿੱਜੀ ਸਕੂਲ ਭਾਵੇਂ ਮਾਨਤਾ ਪ੍ਰਾਪਤ ਹੈ ਜਾ ਨਹੀਂ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਹਨ

ਤਾਂ ਉਸ ਅਧਿਆਪਕ ਦੀ ਬਦਲੀ ਉਸ ਨਿੱਜੀ ਸਕੂਲ ਦੇ 15 ਕਿਲੋਮੀਟਰ ਦੇ ਘੇਰੇ ਤੋਂ ਬਾਹਰ ਕਰ ਦਿੱਤੀ ਜਾਵੇਗੀ। ਨਵੀਂ ਨੀਤੀ ਅਨੁਸਾਰ ਜੇਕਰ ਕੋਈ ਅਧਿਆਪਕ ਆਪਣੀ ਬਦਲੀ ਲਈ ਕਿਸੇ ਵੀ ਸੋਮੇ ਰਾਹੀਂ ਬਾਹਰੀ ਪ੍ਰਭਾਵ ਦੀ ਵਰਤੋਂ ਕਰੇਗਾ ਤਾਂ ਉਸ ਦੀ ਬੇਨਤੀ 'ਤੇ ਵਿਚਾਰ ਨਹੀਂ ਹੋਵੇਗਾ ਅਤੇ ਉਸ ਖਿਲਾਫ ਸੇਵਾ ਨਿਯਮਾਂ/ਕਰਮਚਾਰੀ ਨਿਯਮਾਂ ਤਹਿਤ ਕਾਰਵਾਈ ਕੀਤੀ ਜਾਵੇਗੀ। ਇਸ ਸੰਬੰਧੀ ਉਸ ਦੀ ਸਰਵਿਸ ਬੁੱਕ ਵਿਚ ਵੀ ਦਰਜ ਕੀਤਾ ਜਾਵੇਗਾ। 

ਨੀਤੀ ਦੇ ਅਨੁਸਾਰ ਉਨ੍ਹਾਂ ਅਧਿਆਪਕਾਂ ਨੂੰ 20 ਅੰਕ ਦਿੱਤੇ ਜਾਣਗੇ ਜੋ ਜਿਲ੍ਹਾਂ ਹੈਡ ਕੁਆਟਰ ਦੇ ਸ਼ਹਿਰ ਦੇ ਮਿਉਂਸੀਪਲ ਖੇਤਰ ਵਿੱਚ ਸਥਿਤ ਸਕੂਲ ਤੋਂ ਬਾਹਰ ਤਬਾਦਲਾ ਕਰਵਾਉਣਗੇ। ਜਿਲ੍ਹਾਂ ਹੈਡ ਕੁਆਟਰ ਦੇ ਸ਼ਹਿਰ ਦੇ ਮਿਉਂਸੀਪਲ ਖੇਤਰ ਦੀ ਹੱਦ ਦੇ ਘੇਰੇ ਦੇ 10 ਕਿਲੋਮੀਟਰ ਅਤੇ ਤਹਿਸੀਲ ਹੈਡਕੁਆਟਰ ਦੇ ਸ਼ਹਿਰ/ਕਸਬੇ ਵਿੱਚ ਸਥਿਤ ਸਕੂਲਾਂ ਅਤੇ ਮਿਉਂਸੀਪਲ ਹੱਦ ਦੇ ਘੇਰੇ ਦੇ 5 ਕਿਲੋਮੀਟਰ ਵਿਚਲੇ ਸਕੂਲਾਂ,

ਰਾਜ ਮਾਰਗਾਂ ਜਾਂ ਰਾਸ਼ਟਰੀ ਰਾਜ ਮਾਰਗਾਂ (ਰਾਜ ਅਤੇ ਰਾਸ਼ਟਰੀ ਰਾਜ ਮਾਰਗਾਂ ਤੋਂ 250 ਮੀਟਰ ਦੇ ਦਾਇਰੇ ਅੰਦਰ ਸਥਿਤ ਸਕੂਲਾਂ ਸਣੇ) 'ਤੇ ਸਕੂਲਾਂ ਤੋਂ ਬਾਹਰ ਤਬਾਦਲਾ ਕਰਵਾਉਣ ਵਾਲਿਆਂ ਨੂੰ ਵੀ ਇਹ ਸਹੂਲਤ ਮਿਲੇਗੀ। ਜੋ ਅਧਿਆਪਕ ਨੀਤੀ ਅਨੁਸਾਰ ਜ਼ੋਨ 1,2,3 ਤੋਂ ਜ਼ੋਨ 4 ਅਤੇ 5 ਦੇ ਸਕੂਲਾਂ ਵਿੱਚ ਤਬਾਦਲੇ ਲਈ ਬੇਨਤੀ ਕਰਨਗੇ ਨੂੰ 20 ਅੰਕ ਦਿੱਤੇ ਜਾਣਗੇ। ਥੈਲਸੀਮੀਆ, ਸਿੱਕਲ ਸੈੱਲ ਅਨੀਮੀਆ, ਹੈਪੇਟਾਈਟਸ ਬੀ ਅਤੇ ਸੀ ਤੋਂ ਪੀੜਤ ਅਧਿਆਪਕਾਂ ਨੂੰ ਵੀ ਅੰਕ ਦਿੱਤੇ ਗਏ ਹਨ।

ਇਸੇ ਤਰ੍ਹਾਂ ਜੇਕਰ ਪਤੀ ਜਾਂ ਪਤਨੀ ਵਿਚੋਂ ਕੋਈ ਸੂਬਾਈ/ਕੇਂਦਰ  ਸਰਕਾਰੀ ਜਾਂ ਜਨਤਕ ਅਦਾਰੇ ਵਿਚ ਕੰਮ ਕਰ ਰਿਹਾ ਹੈ ਤਾਂ ਉਨ੍ਹਾਂ ਦੀ ਤਾਇਨਾਤੀ ਵਿੱਚ 15 ਕਿਲੋਮੀਟਰ ਦੀ ਦੂਰੀ ਹੋਵੇ ਤਾਂ ਸੰਬੰਧਤ ਅਧਿਆਪਕਾਂ ਨੂੰ ਵੀ ਅੰਕ ਦਿੱਤੇ ਗਏ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement