
ਓਮੀਕ੍ਰੋਨ ਨੇ ਵਧਾਈ ਚਿੰਤਾ
ਫਤਿਹਗੜ੍ਹ ਸਾਹਿਬ: ਪੰਜਾਬ ‘ਚ ਕੋਰੋਨਾ ਦੇ ਨਵੇਂ ਵੈਰੀਐਂਟ ਨੇ ਦਸਤਕ ਦੇ ਦਿੱਤੀ ਹੈ। ਸੂਬੇ ਵਿੱਚ ਓਮੀਕਰੋਨ ਦਾ ਤੀਜਾ ਮਰੀਜ਼ ਪਾਇਆ ਗਿਆ ਹੈ। ਵਿਦੇਸ਼ ਤੋਂ ਪਰਤਿਆ ਇਹ ਮਰੀਜ਼ ਪੰਜਾਬ ਦੇ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਹੈ, ਜੋ ਦਿੱਲੀ ਤੋਂ ਸਿੱਧਾ ਹਿਮਾਚਲ ਪ੍ਰਦੇਸ਼ ਗਿਆ ਸੀ। ਇਸ ਦੀ ਸੂਚਨਾ ਤੁਰੰਤ ਹਿਮਾਚਲ ਸਰਕਾਰ ਨੂੰ ਭੇਜੀ ਗਈ ਅਤੇ ਉਸ ਨੂੰ ਹਿਮਾਚਲ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
Omicron
ਦੱਸ ਦੇਈਏ ਕਿ ਪੰਜਾਬ ‘ਚ ਟੈਸਟਿੰਗ ਵਧਦੇ ਹੀ ਕੋਰੋਨਾ ਨੇ ਤੇਜ਼ੀ ਰਫ਼ਤਾਰ ਫੜ ਲਈ ਹੈ। ਸ਼ਨੀਵਾਰ ਨੂੰ 24 ਘੰਟਿਆਂ ‘ਚ ਕੋਰੋਨਾ ਦੇ 332 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਪੰਜਾਬ ਵਿੱਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 1041 ਹੋ ਗਈ ਹੈ।
omicron
ਸਭ ਤੋਂ ਮਾੜੀ ਹਾਲਤ ਪਟਿਆਲਾ ਦੀ ਹੈ, ਜਿੱਥੇ ਸ਼ਨੀਵਾਰ ਨੂੰ 98 ਮਰੀਜ਼ ਪਾਏ ਗਏ। ਸ਼ੁੱਕਰਵਾਰ ਨੂੰ ਇੱਥੇ 71 ਮਰੀਜ਼ ਪਾਏ ਗਏ ਅਤੇ ਇੱਕ ਦੀ ਮੌਤ ਹੋ ਗਈ। ਅਜਿਹੇ ‘ਚ ਹੁਣ ਪੰਜਾਬ ‘ਚ ਕੋਰੋਨਾ ਦੀ ਤੀਜੀ ਲਹਿਰ ਦਾ ਖਤਰਾ ਮੰਡਰਾ ਰਿਹਾ ਹੈ।
Omicron Case