
ਭਗਵੰਤ ਮਾਨ ਵੱਲੋਂ ਗੁਰਦੁਆਰਾ ਸਾਹਿਬ ਦੀ ਜ਼ਮੀਨ 'ਤੇ ਅਕਾਲੀ ਦਲ ਤੇ SGPC ਦਾ ਕੋਈ ਹੱਕ ਨਾ ਹੋਣ ਦੀ ਗੱਲ ਤੋਂ ਬਾਅਦ ਅਕਾਲੀ ਦਲ ਨੇ ਵੀ ਜ਼ਮੀਨ ਦੇ ਦਸਤਾਵੇਜ਼ ਦਿਖਾਏ ਹਨ।
ਚੰਡੀਗੜ੍ਹ - ਪੰਜਾਬ ਦੇ ਸੰਗਰੂਰ ਸਥਿਤ ਮਸਤੂਆਣਾ ਅੰਗੀਠਾ ਸਾਹਿਬ ਦਾ ਜ਼ਮੀਨੀ ਵਿਵਾਦ ਹੋਰ ਵਧਦਾ ਜਾ ਰਿਹਾ ਹੈ ਕਿਉਂਕਿ ਪੰਜਾਬ ਦੀ ਮੌਜੂਦਾ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਦਰਮਿਆਨ ਕੋਈ ਗੱਲਬਾਤ ਨਹੀਂ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਰਦੁਆਰਾ ਸਾਹਿਬ ਦੀ ਜ਼ਮੀਨ 'ਤੇ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦਾ ਕੋਈ ਹੱਕ ਨਾ ਹੋਣ ਦੀ ਗੱਲ ਤੋਂ ਬਾਅਦ ਅਕਾਲੀ ਦਲ ਨੇ ਵੀ ਜ਼ਮੀਨ ਦੇ ਦਸਤਾਵੇਜ਼ ਦਿਖਾਏ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਮੈਡੀਕਲ ਕਾਲਜ ਬਣਾਉਣਾ ਚਾਹੁੰਦੇ ਹਨ ਪਰ ਇਸ ਸਬੰਧੀ ਪੰਜਾਬ ਸਰਕਾਰ ਨੂੰ ਲਿਖਤੀ ਤੌਰ ’ਤੇ ਸ਼੍ਰੋਮਣੀ ਕਮੇਟੀ ਨਾਲ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 1925 ਵਿਚ ਗੁਰਦੁਆਰਾ ਐਕਟ ਅਧੀਨ ਆਇਆ ਸੀ। ਫਿਰ ਜਿੱਥੇ ਵੀ ਇਸ ਨੂੰ ਸਿੱਖ ਗੁਰਦੁਆਰਾ ਐਲਾਨਿਆ ਜਾਂਦਾ ਹੈ, ਇਹ ਸ਼੍ਰੋਮਣੀ ਕਮੇਟੀ ਅਧੀਨ ਆਉਂਦਾ ਹੈ, ਪਰ ਗੁਰਦੁਆਰਾ ਗੁਰਸਾਗਰ ਮਸਤੂਆਣਾ ਅੰਗੀਠਾ ਸਾਹਿਬ ਦੀ ਜ਼ਮੀਨ ਵਿਚ ਕਿਤੇ ਵੀ ਸ਼੍ਰੋਮਣੀ ਕਮੇਟੀ ਦਾ ਨਾਂ ਨਹੀਂ ਹੈ।
ਵਿਨਰਜੀਤ ਸਿੰਘ ਗੋਲਡੀ ਨੇ ਦੱਸਿਆ ਕਿ ਸਾਲ 1964 ਵਿਚ ਬਹਾਦੁਰਪੁਰ, ਬਡਰੁੱਖਾ ਅਤੇ ਤੁੰਗਾ ਦੀ ਜ਼ਮਾਨ 'ਤੇ 4 ਸਤੰਬਰ 1964 ਨੂੰ ਸਿੱਖ ਗੁਰਦੁਆਰਾ ਐਕਟ ਦੀ ਧਾਰਾ 7,3 ਦੇ ਤਹਿਤ ਨੋਟੀਫਿਕੇਸ਼ਨ ਨੰਬਰ 1400 ਹੋਈ। ਇਹ ਜ਼ਮੀਨ ਐੱਸਜੀਪੀਸੀ ਦੇ ਅਧੀਨ ਆਉਂਦੀ ਹੈ ਅਤੇ ਇਸ ਦੇ ਰੱਖ ਰਖਾਵ ਦੀ ਜ਼ਿੰਮੇਵਾਰੀ ਵੀ ਐੱਸਜੀਪੀਸੀ ਦੀ ਰਹਿੰਦੀ ਹੈ। ਗੋਲਡੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਕ ਵਿਅਕਤੀ ਨੇ ਸਿੱਖ ਗੁਰਦੁਆਰਾ ਟ੍ਰਿਬਿਊਨਲ ਵਿਚ ਕੇਸ ਕੀਤਾ ਹੈ।
ਇਸ ਤੋਂ ਬਾਅਦ ਲਾਲ ਸਿੰਘ ਨਾਮਕ ਵਿਅਕਤੀ ਦੁਆਰਾ ਇਕ ਕੇਸ ਕਰਨ 'ਤੇ ਹਾਈਕੋਰਟ ਨੇ ਉਹ 1984 ਵਿਚ ਖਾਰਜ ਕੀਤਾ। ਇੱਥੋਂ ਤੱਕ ਕਿ ਟਰੱਸਟ ਦੇ ਚੇਅਰਮੈਨ ਖੁਸ਼ਹਾਲ ਪਾਲ ਸਿੰਘ ਦੁਆਰਾ ਟਰੱਸਟ ਵਿਚ ਕੇਸ ਕਰਨ 'ਤੇ ਉਹ ਟ੍ਰਿਬਿਊਨਲ ਦੇ ਕੋਲ ਗਿਆ ਸੀ।
ਗੋਲਡੀ ਨੇ ਕਿਹਾ ਕਿ ਹਾਈ ਕੋਰਟ ਵਿਚ ਸਟੇਅ ਸਿਰਫ਼ ਕਬਜ਼ੇ ਲਈ ਸੀ। ਗੋਲਡੀ ਨੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਜਦੋਂ ਰਜਿਸਟਰੀ ਗੁਰਦੁਆਰਾ ਅੰਗੀਠਾ ਸਾਹਿਬ ਦੇ ਨਾਂ 'ਤੇ ਹੈ ਤਾਂ ਉਹ ਅੱਗੇ ਜ਼ਮੀਨ ਦਾਨ ਕਿਵੇਂ ਕਰ ਸਕਦੀ ਹੈ। 1 ਜਨਵਰੀ 2023 ਨੂੰ ਸੀਐੱਮ ਭਗਵੰਤ ਮਾਨ ਨੇ ਮਸਤੁਆਣਾ ਸਾਹਬਿ ਜਾ ਕੇ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਨੇ ਇਸ ਦੌਰਾਨ ਜ਼ਮੀਨ ਦੇ ਦਸਤਾਵੇਜ਼ ਦਿਖਾਉਂਦੇ ਹੋਏ ਭੂਮੀ ਗੁਰਦੁਆਰਾ ਅੰਗੀਠਾ ਸਾਹਿਬ ਦੁਆਰਾ ਦਾਨ ਦਿੱਤੇ ਜਾਣ ਦੀ ਗੱਲ ਕਹੀ।
ਨਾਲ ਹੀ ਕਿਹਾ ਕਿ ਸਰਕਾਰ ਨੇ ਮੈਡੀਕਲ ਕਾਲਜ ਅਤੇ ਹਾਸਟਲ ਦੇ ਲਈ ਕਰੋੜਾਂ ਰੁਪਏ ਜਾਰੀ ਕਰ ਦਿੱਤੇ ਹਨ ਪਰ ਇਸ ਦਾ ਨਿਰਮਾਣ ਕਾਰਜ ਰੋਕਣ ਦਾ ਦੋਸ਼ ਸ਼੍ਰੋਮਣੀ ਅਕਾਲੀ ਦਲ ਤੇ SGPC 'ਤੇ ਲਗਾਉਂਗਦੇ ਹੋਏ ਉਹਨਾਂ ਦੁਆਰਾ ਕੋਰਟ ਵਿਚ ਸਟੇਅ ਲੈਣਾ ਦੱਸਿਆ ਹੈ।