ਧੁੰਦ ਦੀ ਚਾਦਰ 'ਚ ਲਿਪਟਿਆ ਪੰਜਾਬ, ਪੈ ਰਹੀ ਕੜਾਕੇ ਦੀ ਠੰਡ

By : KOMALJEET

Published : Jan 2, 2023, 11:39 am IST
Updated : Jan 2, 2023, 11:44 am IST
SHARE ARTICLE
Representational
Representational

ਅਗਲੇ 4 ਦਿਨ ਤੱਕ ਲਗਾਤਾਰ ਆਵੇਗੀ ਤਾਪਮਾਨ 'ਚ ਗਿਰਾਵਟ

ਅੰਮ੍ਰਿਤਸਰ 'ਚ ਵਿਜ਼ੀਬਿਲਟੀ ਜ਼ੀਰੋ, ਕਈ ਉਡਾਣਾਂ ਰੱਦ 

ਅੰਮ੍ਰਿਤਸਰ : ਮੌਸਮ ਵਿਭਾਗ ਧੁੰਦ ਨੂੰ ਲੈ ਕੇ ਵਾਰ-ਵਾਰ ਚਿਤਾਵਨੀਆਂ ਦੇ ਰਿਹਾ ਹੈ। ਪੰਜਾਬ ਦਾ ਦੁਆਬ-ਮਾਝਾ ਸਵੇਰੇ 2 ਵਜੇ ਤੋਂ ਹੀ ਧੁੰਦ ਦੀ ਲਪੇਟ 'ਚ ਹੈ। ਮੌਸਮ ਵਿਭਾਗ ਨੇ ਸਵੇਰੇ 7 ਵਜੇ ਸੈਟੇਲਾਈਟ ਚਿੱਤਰ ਜਾਰੀ ਕਰ ਕੇ ਲੋਕਾਂ ਨੂੰ ਸੀਤ ਲਹਿਰ ਅਤੇ ਧੁੰਦ ਬਾਰੇ ਚੌਕਸ ਕੀਤਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਆਉਣ ਵਾਲੇ 4 ਦਿਨਾਂ ਤੱਕ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਦੀ ਚੇਤਾਵਨੀ ਜਾਰੀ ਕੀਤੀ ਹੈ।

ਮੌਸਮ ਵਿਭਾਗ ਵੱਲੋਂ ਜਾਰੀ ਚਿਤਾਵਨੀ ਅਨੁਸਾਰ ਪੰਜਾਬ ਦਾ ਮਾਝਾ ਅਤੇ ਦੁਆਬਾ ਖੇਤਰ ਧੁੰਦ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ। ਧੁੰਦ ਕਾਰਨ ਅੰਮ੍ਰਿਤਸਰ-ਚੰਡੀਗੜ੍ਹ ਅਤੇ ਅੰਮ੍ਰਿਤਸਰ-ਦਿੱਲੀ ਮਾਰਗ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ। ਪੰਜਾਬ ਸਰਕਾਰ ਨੇ ਵੀ ਮੌਸਮ ਵਿਭਾਗ ਦੀ ਚਿਤਾਵਨੀ ਦੇ ਮੱਦੇਨਜ਼ਰ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਛੁੱਟੀਆਂ 8 ਜਨਵਰੀ ਤੱਕ ਵਧਾ ਦਿੱਤੀਆਂ ਹਨ।

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਵੀ ਧੁੰਦ ਦਾ ਅਸਰ ਦੇਖਣ ਨੂੰ ਮਿਲਿਆ ਹੈ। ਦੁਪਹਿਰ 2:30 ਵਜੇ ਪੁਣੇ ਤੋਂ ਅੰਮ੍ਰਿਤਸਰ ਲੈਂਡ ਲਈ ਇੰਡੀਗੋ ਦੀ ਫਲਾਈਟ ਰੱਦ ਕਰ ਦਿੱਤੀ ਗਈ। ਇਸ ਦੇ ਨਾਲ ਹੀ ਅੰਮ੍ਰਿਤਸਰ ਤੋਂ ਸਵੇਰੇ 2:55 ਵਜੇ ਉਡਾਣ ਭਰਨ ਵਾਲੀ ਫਲਾਈਟ ਨੂੰ ਵੀ ਰੱਦ ਕਰ ਦਿੱਤਾ ਗਿਆ।

IX138 ਸ਼ਾਰਜਾਹ ਅੰਮ੍ਰਿਤਸਰ ਏਅਰ ਇੰਡੀਆ ਐਕਸਪ੍ਰੈਸ 1.40 ਘੰਟੇ ਦੇਰੀ ਨਾਲ ਉਤਰੀ। ਦਿੱਲੀ-ਅੰਮ੍ਰਿਤਸਰ 6E641 ਇੰਡੀਗੋ ਸਵੇਰੇ 7.05 ਵਜੇ ਲੈਂਡਿੰਗ ਕਰਨ ਲਈ 1.15 ਮਿੰਟ ਦੀ ਦੇਰੀ ਨਾਲ ਚੱਲ ਰਹੀ ਸੀ। ਮੁੰਬਈ ਤੋਂ ਅੰਮ੍ਰਿਤਸਰ ਜਾਣ ਵਾਲੀ ਇੰਡੀਗੋ ਦੀ 6E5278 ਫਲਾਈਟ ਮੁੰਬਈ ਤੋਂ 1 ਘੰਟਾ ਲੇਟ ਹੋਵੇਗੀ।

ਦਿੱਲੀ-ਅੰਮ੍ਰਿਤਸਰ ਰੂਟ 'ਤੇ ਚੱਲਣ ਵਾਲੀਆਂ ਟਰੇਨਾਂ ਪਹਿਲਾਂ ਹੀ ਅੱਧਾ ਘੰਟਾ ਦੇਰੀ ਨਾਲ ਚੱਲ ਰਹੀਆਂ ਹਨ। ਉੱਤਰੀ ਰੇਲਵੇ ਨੇ ਯਾਤਰੀਆਂ ਨੂੰ ਇਹ ਵੀ ਸੁਝਾਅ ਦਿੱਤਾ ਹੈ ਕਿ ਉਹ ਰੇਲਗੱਡੀ ਫੜਨ ਤੋਂ ਪਹਿਲਾਂ ਰੇਲਵੇ ਸੂਚਨਾ ਵੈੱਬਸਾਈਟ ਤੋਂ ਰੇਲਗੱਡੀ ਦੀ ਲਾਈਵ ਸਥਿਤੀ ਦੀ ਜਾਂਚ ਕਰਨ ਤੋਂ ਬਾਅਦ ਹੀ ਰੇਲਵੇ ਸਟੇਸ਼ਨ 'ਤੇ ਪਹੁੰਚਣ।

ਵੱਖ-ਵੱਖ ਸ਼ਹਿਰਾਂ ਵਿੱਚ ਤਾਪਮਾਨ

ਅੰਮ੍ਰਿਤਸਰ - ਘੱਟੋ-ਘੱਟ ਤਾਪਮਾਨ 3.4 ਡਿਗਰੀ ਦਰਜ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਤੱਕ ਜਾਣ ਦੀ ਸੰਭਾਵਨਾ ਹੈ। ਬਾਹਰੀ ਖੇਤਰਾਂ ਵਿੱਚ ਵਿਜ਼ੀਬਿਲਟੀ ਜ਼ੀਰੋ ਰਹੀ।

ਜਲੰਧਰ— ਘੱਟੋ-ਘੱਟ ਤਾਪਮਾਨ 4.2 ਡਿਗਰੀ ਦਰਜ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਦੇ ਆਸਪਾਸ ਰਹਿਣ ਦਾ ਅਨੁਮਾਨ ਹੈ।

ਲੁਧਿਆਣਾ – ਇੱਥੇ ਘੱਟੋ-ਘੱਟ ਤਾਪਮਾਨ 4.1 ਡਿਗਰੀ ਦਰਜ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਤੱਕ ਰਹਿਣ ਦੀ ਸੰਭਾਵਨਾ ਹੈ।

ਬਠਿੰਡਾ — ਬਠਿੰਡਾ ਇਸ ਸਾਲ ਇਕ ਵਾਰ ਫਿਰ ਸਭ ਤੋਂ ਠੰਡਾ ਰਿਹਾ। ਦਿਨ ਦਾ ਘੱਟੋ-ਘੱਟ ਤਾਪਮਾਨ 0.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 4 ਡਿਗਰੀ ਠੰਢਾ ਹੈ।

SHARE ARTICLE

ਏਜੰਸੀ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement