ਠੱਗੀ ਮਾਰਨ ਵਾਲੀ ਔਰਤ ਚੜੀ ਪੁਲਿਸ ਅੜਿਕੇ, ਸਾਥੀ ਦੱਸਦਾ ਸੀ ਸੀਬੀਆਈ ਦਾ ਅਧਿਕਾਰੀ
Published : Feb 2, 2019, 11:22 am IST
Updated : Feb 2, 2019, 11:22 am IST
SHARE ARTICLE
Criminal Arrested
Criminal Arrested

ਲੋਕਾਂ ਨੂੰ ਹਨੀ ਟ੍ਰੈਪ ਵਿਚ ਫਸਾ ਕੇ ਮੋਟੀ ਰਕਮ ਲੁੱਟਣ ਦੇ ਇਲਜ਼ਾਮ ਵਿਚ ਥਾਣਾ...

ਚੰਡੀਗੜ੍ਹ : ਲੋਕਾਂ ਨੂੰ ਹਨੀ ਟ੍ਰੈਪ ਵਿਚ ਫਸਾ ਕੇ ਮੋਟੀ ਰਕਮ ਲੁੱਟਣ ਦੇ ਇਲਜ਼ਾਮ ਵਿਚ ਥਾਣਾ ਨੰਗਲ ਪੁਲਿਸ ਨੇ ਇਕ ਔਰਤ ਅਤੇ ਉਸ ਦੇ ਸਾਥੀ ਨੂੰ ਕਾਬੂ ਕੀਤਾ ਹੈ। ਔਰਤ ਦਾ ਸਾਥੀ ਅਪਣੇ ਆਪ ਨੂੰ ਸੀਬੀਆਈ ਦਾ ਅਧਿਕਾਰੀ ਦੱਸਦਾ ਸੀ। ਥਾਣਾ ਪ੍ਰਭਾਰੀ ਪਵਨ ਚੌਧਰੀ ਨੇ ਮੀਡੀਆ ਨਾਲ ਗੱਲ ਬਾਤ ਵਿਚ ਦੱਸਿਆ ਕਿ ਰੇਲਵੇ ਰੋਡ ਨਿਵਾਸੀ ਔਰਤ ਨੇ ਬੀਬੀਐਮਬੀ ਕਲੋਨੀ ਵਿਚ ਰਹਿਣ ਵਾਲੇ ਦਿਨੇਸ਼ ਕੁਮਾਰ ਨੂੰ ਪਹਿਲਾਂ ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਅਪਣੇ ਜਾਲ ਵਿਚ ਫਸਾਇਆ। ਇਸ ਤੋਂ ਬਾਅਦ ਔਰਤ ਅਪਣੇ ਆਪ ਹੀ ਦਿਨੇਸ਼ ਦੇ ਘਰ ਜਾ ਪਹੁੰਚੀ।

ArrestedArrested

ਇਸ ਦੌਰਾਨ ਔਰਤ ਦੇ ਪਤੀ ਹੋਣ ਦਾ ਦਾਅਵਾ ਕਰਦੇ ਹੋਏ ਰਾਜੇਸ਼ ਕੁਮਾਰ ਉਰਫ ਹੈਪੀ ਨੌਜਵਾਨ ਵੀ ਜਬਰਦਸਤੀ ਘਰ ਵਿਚ ਜਾ ਘੁਸਿਆ ਅਤੇ ਅਪਣੇ ਆਪ ਨੂੰ ਸੀਬੀਆਈ ਅਧਿਕਾਰੀ ਦੱਸ ਕੇ ਦਿਨੇਸ਼ ਨੂੰ ਧਮਕਾਉਦੇ ਹੋਏ ਮਾਮਲੇ ਨੂੰ ਰਫਾ ਦਫਾ ਕਰਨ ਲਈ ਇਕ ਲੱਖ ਰੁਪਏ ਦੀ ਮੰਗ ਕਰਨ ਲੱਗਿਆ। ਇਸ ਦੌਰਾਨ ਬਨੋਟੀ ਪਿਸਤੌਲ ਨਾਲ ਵੀ ਦਿਨੇਸ਼ ਨੂੰ ਡਰਾਇਆ ਗਿਆ। ਮਾਮਲਾ ਗਰਮਾਉਦਾ ਦੇਖ ਦਿਨੇਸ਼ ਨੇ ਰਾਜੇਸ਼ ਨੂੰ 20 ਹਜ਼ਾਰ ਰੁਪਏ ਦੇ ਦਿਤੇ। ਪੂਰੀ ਘਟਨਾ ਕ੍ਰਮ ਦੀ ਲਿਖਤੀ ਸ਼ਿਕਾਇਤ ਦਿਨੇਸ਼ ਨੇ ਜ਼ਿਲ੍ਹਾ ਪੁਲਿਸ ਪ੍ਰਮੁੱਖ ਸਵਪਨ ਸ਼ਰਮਾ ਨੂੰ ਦਿਤੀ।

ArrestedArrested

ਐਸਐਸਪੀ ਦੇ ਨਿਰਦੇਸ਼ ਉਤੇ ਜਾਂਚ ਤੋਂ ਬਾਅਦ ਏਐਸਆਈ ਬਲਰਾਮ ਕੁਮਾਰ ਦੀ ਅਗਵਾਈ ਵਿਚ ਟੀਮ ਨੇ ਔਰਤ ਅਤੇ ਨਕਲੀ ਸੀਬੀਆਈ ਅਧਿਕਾਰੀ ਬਣੇ ਰਾਜੇਸ਼ ਕੁਮਾਰ ਨਿਵਾਸੀ ਅੱਪਰ ਪੱਟੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਨਾਲ ਹੀ ਦਿਨੇਸ਼ ਤੋਂ ਲਏ ਗਏ 20 ਹਜ਼ਾਰ ਰੁਪਏ ਅਤੇ ਨਕਲੀ  ਪਿਸਤੌਲ ਬਰਾਮਦ ਕਰ ਲਿਆ ਗਿਆ। ਥਾਣਾ ਪ੍ਰਭਾਰੀ ਨੇ ਦੱਸਿਆ ਕਿ ਦੋਨਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲੈ ਕੇ ਪੁੱਛ-ਗਿੱਛ ਕੀਤੀ ਜਾਵੇਗੀ ਕਿ ਇਸ ਤੋਂ ਪਹਿਲਾਂ ਕਿੰਨੇ ਲੋਕਾਂ ਨੂੰ ਅਪਣੇ ਜਾਲ ਵਿਚ ਫਸਾ ਕੇ ਠੱਗੀ ਕੀਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement