ਸਵਿਟਜ਼ਰਲੈਂਡ ਸਰਕਾਰ ਸੀਬੀਆਈ ਨੂੰ ਸੌਂਪੇਗੀ ਵਿਜੇ ਮਾਲਿਆ ਦੇ ਬੈਂਕ ਖਾਤਿਆਂ ਦਾ ਵੇਰਵਾ
Published : Jan 26, 2019, 3:15 pm IST
Updated : Jan 26, 2019, 3:15 pm IST
SHARE ARTICLE
Vijay Mallya
Vijay Mallya

ਸਰਕਾਰੀ ਬੈਂਕਾਂ ਤੋਂ ਕਰਜ਼ ਲੈ ਕੇ ਦੇਸ਼ ਤੋਂ ਭੱਜੇ ਕਾਰੋਬਾਰੀ ਵਿਜੇ ਮਾਲਿਆ ਦੇ ਖਾਤਿਆਂ ਦਾ ਹਾਲ ਸਵਿਟਜ਼ਰਲੈਂਡ ਸਰਕਾਰ ਸੀਬੀਆਈ ਨੂੰ ਸੌਂਪਣ ਨੂੰ ਤਿਆਰ ਹੈ। ਮਾਲਿਆ...

ਲੰਡਨ : ਸਰਕਾਰੀ ਬੈਂਕਾਂ ਤੋਂ ਕਰਜ਼ ਲੈ ਕੇ ਦੇਸ਼ ਤੋਂ ਭੱਜੇ ਕਾਰੋਬਾਰੀ ਵਿਜੇ ਮਾਲਿਆ ਦੇ ਖਾਤਿਆਂ ਦਾ ਹਾਲ ਸਵਿਟਜ਼ਰਲੈਂਡ ਸਰਕਾਰ ਸੀਬੀਆਈ ਨੂੰ ਸੌਂਪਣ ਨੂੰ ਤਿਆਰ ਹੈ। ਮਾਲਿਆ ਨੇ ਸਵਿਟਜ਼ਰਲੈਂਡ ਦੀ ਸੁਪ੍ਰੀਮ ਕੋਰਟ ਦੇ ਸਾਹਮਣੇ ਸੀਬੀਆਈ ਵਿਚ ਨੰਬਰ 2 ਰਹੇ ਰਾਕੇਸ਼ ਅਸਥਾਨਾ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਦੇ ਮੁੱਦੇ ਨੂੰ ਚੁੱਕ ਕੇ ਇਸ ਵਿਚ ਰੁਕਾਵਟ ਪਹੁੰਚਾਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਿਹਾ। ਸੀਬੀਆਈ ਨੇ ਸਵਿਸ ਅਧਿਕਾਰੀਆਂ ਵਲੋਂ ਅਪੀਲ ਕੀਤੀ ਸੀ ਕਿ ਮਾਲਿਆ ਦੇ 4 ਬੈਂਕ ਖਾਤਿਆਂ ਵਿਚ ਮੌਜੂਦ ਫੰਡ ਨੂੰ ਬਲਾਕ ਕਰ ਦਿਤਾ ਜਾਵੇ।

CBICBI

ਜਿਨੇਵਾ ਦੇ ਸਰਕਾਰੀ ਬਚਾਅ ਪੱਖ ਨੇ 14 ਅਗਸਤ 2018 ਨੂੰ ਨਾ ਸਿਰਫ਼ ਉਸ ਬੇਨਤੀ 'ਤੇ ਸਹਿਮਤੀ ਜਤਾਈ, ਸਗੋਂ ਉਸ ਦੇ ਤਿੰਨ ਹੋਰ ਖਾਤਿਆਂ ਅਤੇ ਉਸ ਨਾਲ ਜੁਡ਼ੀ ਪੰਜ ਕੰਪਨੀਆਂ ਦਾ ਹਾਲ ਸਾਂਝਾ ਕਰਨ ਦੀ ਗੱਲ ਕਹੀ। ਹਾਲ ਸਾਂਝਾ ਕਰਨ ਦੇ ਫ਼ੈਸਲੇ ਦਾ ਵਿਰੋਧ ਕਰਦੇ ਹੋਏ ਮਾਲਿਆ ਦੀ ਸਵਿਸ ਲੀਗਲ ਟੀਮ ਸਵਿਟਜ਼ਰਲੈਂਡ ਦੇ ਸੁਪ੍ਰੀਮ ਕੋਰਟ ਪਹੁੰਚੀ ਅਤੇ ਦਲੀਲ ਦਿੱਤੀ ਕਿ ਭਾਰਤ ਵਿਚ ਪ੍ਰਕਿਰਿਆ ਵਿਚ ਗੰਭੀਰ ਕਮੀ ਹੈ ਕਿਉਂਕਿ ਮਾਲਿਆ ਦੇ ਖਿਲਾਫ਼ ਜਾਂਚ ਕਰ ਰਹੇ ਸੀਬੀਆਈ ਦੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਹੀ ਭ੍ਰਿਸ਼ਟਾਚਾਰ ਦੇ ਆਰੋਪੀ ਹਨ।

Mallya Mallya

ਮਾਲਿਆ ਨੇ ਮਨੁਖੀ ਅਧੀਕਾਰ 'ਤੇ ਯੂਰੋਪੀ ਕਨਵੈਨਸ਼ਨ ਦੇ ਆਰਟਿਕਲ 6 ਦਾ ਵੀ ਸਹਾਰਾ ਲਿਆ। ਸਵਿਟਜ਼ਰਲੈਂਡ ਦੇ ਫੈਡਰਲ ਸੁਪ੍ਰੀਮ ਕੋਰਟ ਨੇ ਫ਼ੈਸਲੇ ਵਿਚ ਕਿਹਾ ਕਿ ਮਾਲਿਆ ਵਿਦੇਸ਼ੀ ਪ੍ਰਕਿਰਿਆ ਵਿਚ ਕਮੀ ਕੱਢਣ ਨੂੰ ਅਧਿਕ੍ਰਿਤ ਨਹੀਂ ਹੈ।  ਉਹ ਕਿਸੇ ਤੀਜੇ ਦੇਸ਼ ਵਿਚ ਰਹਿ ਰਿਹਾ ਹੈ ਅਤੇ ਭਾਰਤ ਦਾ ਸਪੁਰਦਗੀ ਪੈਂਡਿੰਗ ਹੈ। ਅਪਰਾਧਿਕ ਪ੍ਰਕਿਰਿਆ ਦੇ ਸਵਾਲ ਉਤੇ ਸਬੰਧਤ ਦੇਸ਼ ਫ਼ੈਸਲਾ ਕਰੇਗਾ, ਜਿਥੇ ਉਹ ਰਹਿ ਰਿਹਾ ਹੈ।

Swiss Federal TribunalSwiss Federal Tribunal

ਸਵਿਸ ਕੋਰਟ ਦੇ ਮੁਤਾਬਕ, ਬਲਾਕ ਕੀਤੇ ਜਾ ਰਹੇ 4 ਅਕਾਉਂਟ ਵਿਚੋਂ ਇਕ ਵਿਜੇ ਮਾਲਿਆ ਦਾ ਨਾਮ ਹੈ ਅਤੇ ਤਿੰਨ ਹੋਰ ਡਰਾਇਟਨ ਰਿਸੋਰਸਿਜ਼, ਬਲੈਕ ਫਾਰੈਸਟ ਹੋਲਡਿੰਗਸ ਅਤੇ ਹੈਰਿਸਨ ਫਾਇਨੈਂਸ ਦੇ ਹਨ। ਧਿਆਨ ਯੋਗ ਹੈ ਕਿ ਸ਼ਰਾਬ ਦੇ ਕਾਰੋਬਾਰ ਵਿਜੇ ਮਾਲਿਆ ਸਰਕਾਰੀ ਬੈਂਕਾਂ ਤੋਂ 9 ਹਜ਼ਾਰ ਕਰੋਡ਼ ਰੁਪਏ ਦਾ ਕਰਜ਼ ਲੈ ਕੇ ਵਿਲਫੁਲ ਡਿਫਾਲਟਰ ਹੋ ਗਿਆ। ਉਹ ਦੇਸ਼ ਛੱਡਕੇ ਬ੍ਰੀਟੇਨ ਵਿਚ ਰਹਿ ਰਿਹਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement