ਕੜਾਕੇ ਦੀ ਠੰਡ 'ਚ ਇਕ ਸ਼ਖਸ ਨੇ 70 ਬੇਘਰ ਲੋਕਾਂ ਲਈ ਬੁੱਕ ਕਰਾਇਆ ਹੋਟਲ
Published : Feb 1, 2019, 1:16 pm IST
Updated : Feb 1, 2019, 1:16 pm IST
SHARE ARTICLE
coldest days in Chicago history
coldest days in Chicago history

ਸ਼ਿਕਾਗੋ ਦੇ ਦੱਖਣੀ ਲੂਪ ਇਲਾਕੇ 'ਚ ਲਗੀ ਅੱਗ ਨੇ ਕਈ ਲੋਕਾਂ ਨੂੰ ਅਪਣਾ ਟੈਂਟ ਛਡਣ 'ਤੇ ਮਜਬੂਰ ਕਰ ਦਿਤਾ ਉਥੇ ਹੀ ਜੈਕੀ ਰਚੇਵ ਸਥਾਨਕ ਸੈਲਵੇਸ਼ਨ ਆਰਮੀ ਵਿਖੇ ਜੈਕੀ...

ਸ਼ਿਕਾਗੋ : ਸ਼ਿਕਾਗੋ ਦੇ ਦੱਖਣੀ ਲੂਪ ਇਲਾਕੇ 'ਚ ਲਗੀ ਅੱਗ ਨੇ ਕਈ ਲੋਕਾਂ ਨੂੰ ਅਪਣਾ ਟੈਂਟ ਛਡਣ 'ਤੇ ਮਜਬੂਰ ਕਰ ਦਿਤਾ ਉਥੇ ਹੀ ਜੈਕੀ ਰਚੇਵ ਸਥਾਨਕ ਸੈਲਵੇਸ਼ਨ ਆਰਮੀ ਵਿਖੇ ਜੈਕੀ ਰਚੇਵ ਉਹਨਾਂ ਬੇਘਰ ਲੋਕਾਂ ਦਾ ਸਵਾਗਤ ਕਰਨ ਲਈ ਤਿਆਰ ਸਨ। ਅਮਰੀਕਾ ਵਿਚ ਠੰਡ ਨੇ ਇਸ ਵਾਰ ਸਾਰੇ ਰਿਕਾਰਡ ਤੋਡ਼ ਦਿਤੇ ਹਨ। ਕਈ ਸ਼ਹਿਰਾਂ ਵਿਚ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ।

Homeless in tentsHomeless in tents

ਸ਼ਿਕਾਗੋ ਵਿਚ ਤਾਂ ਪਾਰਾ ਮਾਇਨਸ 30 ਡਿਗਰੀ ਤੱਕ ਪਹੁੰਚ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਅਮਰੀਕਾ ਵਿਚ ਅੰਟਾਰਕਟਿਕਾ ਤੋਂ ਵੀ ਜ਼ਿਆਦਾ ਠੰਡ ਪੈ ਰਹੀ ਹੈ। ਘਟੋ ਘੱਟ 150-1500 ਪੋਰਟੇਬਲ ਪ੍ਰੋਪੇਨ ਟੈਂਕ ਨਾਲ ਬੇਘਰ ਲੋਕਾਂ ਦੇ ਘਰਾਂ ਨੂੰ ਗਰਮ ਕੀਤਾ ਗਿਆ ਅਤੇ ਉਹਨਾਂ ਵਿਚੋਂ ਕੁਝ ਟੈ਼ਕ ਸਥਾਨਕ ਲੋਕਾਂ ਵਲੋਂ ਦਾਨ ਕੀਤੇ ਗਏ ਸੀ। ਕੁਝ ਸਮੇਂ ਬਾਅਦ ਉਹਨਾਂ ਵਿਚੋਂ ਇਕ ਟੈਂਕ ਵਿਚ ਧਮਾਕਾ ਹੋ ਗਿਆ। ਲੋਕਾਂ ਵਲੋਂ ਉਹ ਸ਼ਹਿਰ ਛੱਡ ਦਿਤਾ ਗਿਆ ਕਿਉਂਕਿ ਉਹਨਾਂ ਕੋਲ ਹੋਰ ਕੋਈ ਵਿਕਲਪ ਨਹੀਂ ਸੀ ਅਤੇ ਪਨਾਹ ਲੈਣ ਦੀ ਹੋਰ ਕੋਈ ਥਾਂ ਵੀ ਨਹੀਂ ਸੀ। ਬੇਘਰ ਲੋਕ ਸ਼ਹਿਰ ਵਿਚ ਵੱਖ - ਵੱਖ ਥਾਵਾਂ 'ਤੇ ਟੈਂਟ ਲਗਾ ਕੇ ਕਿਸੇ ਤਰ੍ਹਾਂ ਸਮਾਂ ਬਿਤਾ ਕਰ ਰਹੇ ਹਨ।

coldest days in Chicago historyBlast

ਲੋਕਾਂ ਦੀ ਮਦਦ ਦੇ ਤੌਰ 'ਤੇ ਇਨ੍ਹਾਂ ਨੂੰ ਕਪੜੇ ਅਤੇ ਕੰਬਲ ਵੰਡੇ ਜਾ ਰਹੇ ਹਨ ਉਥੇ ਹੀ ਦੂਜੇ ਪਾਸੇ ਅਮਰੀਕਾ ਦੇ ਇਕ ਸ਼ਖਸ ਨੇ ਇਨ੍ਹਾਂ ਨੂੰ ਵੱਖਰੇ ਤਰੀਕੇ ਨਾਲ ਮਦਦ ਕੀਤੀ ਹੈ। 70 ਬੇਘਰ ਲੋਕਾਂ ਲਈ ਹੋਟਲ ਵਿਚ ਰਹਿਣ ਦਾ ਇੰਤਜ਼ਾਮ ਕਰਵਾ ਦਿਤਾ ਤਾਂਕਿ ਕੜਾਕੇ ਦੀ ਠੰਡ ਤੋਂ ਇਹ ਲੋਕ ਅਪਣੇ ਆਪ ਨੂੰ ਬਚਾ ਸਕਣ। ਬੇਘਰ ਲੋਕਾਂ ਨੂੰ ਹੋਟਲ ਪਹੁੰਚਾਣ ਲਈ ਪ੍ਰਸ਼ਾਸਨ ਦੀ ਮਦਦ ਲਈ ਗਈ। ਕਿਸ ਹੋਟਲ ਵਿਚ ਇਨ੍ਹਾਂ ਦੇ ਰਹਿਣ ਦਾ ਇੰਤਜ਼ਾਮ ਕੀਤਾ ਗਿਆ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਲੋਕ ਮਦਦ ਕਰਨ ਵਾਲੇ ਇਸ ਸ਼ਖਸ ਦੀ ਬਹੁਤ ਤਾਰੀਫ਼ ਕਰ ਰਹੇ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement