
ਤਖ਼ਤ ਸ਼੍ਰੀ ਹਜੂਰ ਸਾਹਿਬ, ਨਾਂਦੇੜ ਦੇ ਪ੍ਰਬੰਧਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ....
ਚੰਡੀਗੜ੍ਹ : ਤਖ਼ਤ ਸ਼੍ਰੀ ਹਜੂਰ ਸਾਹਿਬ, ਨਾਂਦੇੜ ਦੇ ਪ੍ਰਬੰਧਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵਿਚ ਵਿਵਾਦ ਕਾਫ਼ੀ ਗਰਮਾ ਗਿਆ ਹੈ, ਕਿਉਂਕਿ ਅਕਾਲੀ ਬਜਟ ਉਤੇ ਕੁੱਝ ਨਹੀਂ ਬੋਲੇ। ਕੇਂਦਰ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਸਾਲ ਦਾ ਲੋਕਾਂ ਨੂੰ ਲੁਭਾਉਣ ਲਈ ਆਖਰੀ ਬਜਟ ਪੇਸ਼ ਕਰਕੇ ਹਰ ਵਰਗ ਨੂੰ ਸਾਧਣ ਦੀ ਕੋਸ਼ਿਸ਼ ਕੀਤੀ। ਪਰ ਅਕਾਲੀ ਦਲ ਦੀ ਬਜਟ ਉਤੇ ਕੋਈ ਪ੍ਰਤੀਕ੍ਰਿਆ ਨਹੀਂ ਆਈ। ਐਨਡੀਏ ਦੇ ਕਾਰਜਕਾਲ ਵਿਚ ਇਹ ਪਹਿਲਾ ਮੌਕਾ ਹੈ। ਜਦੋਂ ਕੇਂਦਰ ਸਰਕਾਰ ਬਜਟ ਪੇਸ਼ ਕਰਕੇ ਅਪਣੀ ਬੈਂਚ ਠੋਂਕ ਰਹੀ ਹੈ। ਪਰ ਕੇਂਦਰ ਵਿਚ ਭਾਜਪਾ ਦੀ ਅਹਿਮ ਸਾਥੀ ਅਕਾਲੀ ਦਲ ਨੇ ਚੁੱਪੀ ਵੱਟ ਲਈ ਹੈ।
Badals
ਆਮ ਤੌਰ ਉਤੇ ਕੇਂਦਰ ਸਰਕਾਰ ਦੀ ਹਰ ਘੋਸ਼ਣਾ ਉਤੇ ਸਾਬਾਕ ਸੀਐਮ ਪ੍ਰਕਾਸ਼ ਸਿੰਘ ਬਾਦਲ, ਸੁਪ੍ਰੀਮੋ ਸੁਖਬੀਰ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਖ - ਵੱਖ ਪ੍ਰਤੀਕਿਰਆ ਦੇ ਕੇ ਸਵਾਗਤ ਕਰਦੇ ਰਹੇ ਹਨ। ਪਰ ਕੇਂਦਰ ਦੇ ਆਖਰੀ ਬਜਟ ਉਤੇ ਅਕਾਲੀ ਨੇਤਾਵਾਂ ਦੀ ਚੁੱਪੀ ਸਿਆਸੀ ਹਲਕੇ ਵਿਚ ਚਰਚਾ ਦਾ ਵਿਸ਼ਾ ਬਣੀ ਰਹੀ। ਰਾਤ ਤੱਕ ਪਾਰਟੀ ਤੋਂ ਵੀ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ। ਇਕ ਦਿਨ ਪਹਿਲਾਂ ਬਜਟ ਸੈਸ਼ਨ ਦੀ ਸ਼ੁਰੂਆਤ ਉਤੇ ਐਨਡੀਏ ਦੀ ਬੈਠਕ ਵਿਚ ਵੀ ਅਕਾਲੀ ਸੰਸਦ ਸ਼ਾਮਲ ਨਹੀਂ ਹੋਏ ਸਨ।
PM Modi
ਧਿਆਨ ਯੋਗ ਹੈ ਕਿ ਬੁੱਧਵਾਰ ਨੂੰ ਮਨਜਿੰਦਰ ਸਿਰਸਾ ਨੇ ਖੁੱਲੇ ਤੌਰ ਉਤੇ ਚਿਤਾਵਨੀ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿਤਾ ਸੀ ਕਿ ਜੇਕਰ ਭਾਜਪਾ ਨੇ ਗੁਰਦੁਆਰਿਆਂ ਦੇ ਮਾਮਲੇ ਵਿਚ ਦਖ਼ਲ ਅੰਦਾਜ਼ੀ ਬੰਦ ਨਾ ਕੀਤੀ ਤਾਂ ਗਠਜੋੜ ਟੁੱਟ ਸਕਦਾ ਹੈ। ਦਿਲਚਸਪ ਗੱਲ ਇਹ ਹੈ ਕਿ ਸਿਰਸਾ ਅਪਣੇ ਆਪ ਭਾਜਪਾ ਦੇ ਟਿਕਟ ਉਤੇ ਚੋਣ ਲੜ ਕੇ ਦਿੱਲੀ ਤੋਂ ਵਿਧਾਇਕ ਬਣੇ ਹਨ।
Manjinder Singh Sirsa
ਪਰ ਸਿਰਸੇ ਦੇ ਬਿਆਨ ਤੋਂ ਇਹ ਸਾਫ਼ ਹੋ ਗਿਆ ਸੀ ਕਿ ਗਠਜੋੜ ਵਿਚ ਸਭ ਕੁੱਝ ਠੀਕ ਨਹੀਂ ਚੱਲ ਰਿਹਾ ਹੈ। ਸਿਰਸਾ ਨੇ ਇਥੇ ਤੱਕ ਕਹਿ ਦਿਤਾ ਸੀ ਕਿ ਜੇਕਰ ਭਾਜਪਾ ਨੇ ਸਿੱਖਾਂ ਦੇ ਮਾਮਲਿਆਂ ਵਿਚ ਦਖ਼ਲ ਬੰਦ ਨਾ ਕੀਤੀ ਤਾਂ ਉਹ ਭਾਜਪਾ ਦੀ ਇੱਟ ਨਾਲ ਇੱਟ ਖੜਕਾ ਦੇਣਗੇ।