
ਬੀਤੇ ਦਿਨੀਂ ਲੰਮਾ ਪਿੰਡ ਵਿਚ ਤੇਂਦੂਏ ਨੂੰ ਜਾਲ ਪਾ ਕੇ ਕਾਬੂ ਕਰਨ ਦੇ ਚੱਕਰ ਵਿਚ ਤੇਂਦੂਏ ਦੇ ਨਹੂੰ ਅਤੇ ਪੌੜੀ ਤੋਂ ਡਿੱਗ ਕੇ ਜ਼ਖ਼ਮੀ ਹੋਣ ਵਾਲੇ ਨੌਜਵਾਨ ਰਮੇਸ਼ ਉਰਫ਼...
ਜਲੰਧਰ : ਬੀਤੇ ਦਿਨੀਂ ਲੰਮਾ ਪਿੰਡ ਵਿਚ ਤੇਂਦੂਏ ਨੂੰ ਜਾਲ ਪਾ ਕੇ ਕਾਬੂ ਕਰਨ ਦੇ ਚੱਕਰ ਵਿਚ ਤੇਂਦੂਏ ਦੇ ਨਹੂੰ ਅਤੇ ਪੌੜੀ ਤੋਂ ਡਿੱਗ ਕੇ ਜ਼ਖ਼ਮੀ ਹੋਣ ਵਾਲੇ ਨੌਜਵਾਨ ਰਮੇਸ਼ ਉਰਫ਼ ਸੋਢੀ ਪੁੱਤਰ ਬੂਟਾ ਰਾਮ ਨਿਵਾਸੀ ਲੰਮਾ ਪਿੰਡ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਰਮੇਸ਼ ਪ੍ਰਸ਼ਾਸ਼ਨ ਤੋਂ ਨਾਰਾਜ਼ ਹੈ ਅਤੇ ਉਸ ਦਾ ਕਹਿਣਾ ਹੈ ਕਿ ਤੇਂਦੂਏ ਨੂੰ ਕਾਬੂ ਕਰਨ ਲਈ ਪਹਿਲਾਂ ਇਕ ਹੀ ਵਿਅਕਤੀ ਵਣ-ਵਿਭਾਗ ਵੱਲੋਂ ਆਇਆ ਸੀ।
Leopard
ਅਤੇ ਉਸ ਨੇ ਤੇਂਦੂਏ ਨੂੰ ਜਾਲ ਵਿਚ ਫ਼ਸਾਉਣ ਲਈ ਉਸ ਦੀ ਮੱਦਦ ਮੰਗੀ ਅਤੇ ਕਿਹਾ ਸੀ ਕਿ ਉਹ ਉਸ ਨੂੰ ਸਰਕਾਰੀ ਨੌਕਰੀ ਦਿਵਾ ਦੇਵੇਗਾ, ਉਹ ਤੇਂਦੂਏ ਨੂੰ ਜਾਲ ਵਿਚ ਫਸਾਏ। ਤੇਂਦੂਆ ਜਾਲ ਵਿਚ ਤਾਂ ਫਸਿਆ ਨਹੀਂ, ਉਸ ਨੇ ਉਲਟਾ ਉਸ ਉਤੇ ਹਮਲਾ ਕਰ ਦਿੱਤਾ। ਉਸ ਨੇ ਦੋਵਾਂ ਹੱਥਾਂ ਨਾਲ ਤੇਂਦੂਏ ਨੂੰ ਧੱਕਾ ਮਾਰਿਆ, ਜਿਸ ਨਾਲ ਉਸ ਦੀ ਛਾਤੀ, ਬਾਂਹ ਅਤੇ ਪੈਰ ਵਿਚ ਨਹੁੰ ਨਾਲ ਵਾਰ ਕੀਤੇ ਗਏ।
Leopard
ਇਸ ਦੌਰਾਨ ਪੌੜੀ ਤੋਂ ਡਿੱਗਣ ਨਾਲ ਉਸ ਦੇ ਪੈਰਾ ਅਤੇ ਕੁਹਣੀਆਂ ਉੱਤੇ ਵੀ ਸੱਟਾਂ ਵੱਜੀਆਂ। ਇਸ ਦੇ ਬਾਵਜੂਦ ਪ੍ਰਸ਼ਾਸ਼ਨ ਨੇ ਉਸ ਦਾ ਹਾਲਚਾਲ ਨਹੀਂ ਪੁੱਛਿਆ ਅਤੇ ਨਾ ਹੀ ਉਸ ਦਾ ਇਲਾਜ਼ ਕਰਵਾਉਣ ਲਈ ਕੋਈ ਅੱਗੇ ਆਇਆ। ਉਹ ਪ੍ਰਾਇਵੇਟ ਡਾਕਟਰ ਤੋਂ ਇਲਾਜ਼ ਕਰਾਉਣ ਤੋਂ ਬਾਅਦ ਸਿਵਲ ਹਸਪਤਾਲ ਵਿਚ ਇਲਾਜ਼ ਲਈ ਆਇਆ ਅਤੇ ਉੱਥੇ ਵੀ ਉਸ ਨੂੰ ਧੱਕੇ ਖਾਣੇ ਪਏ। ਸੋਢੀ ਦੀ ਮੰਗ ਹੈ ਕਿ ਤੇਂਦੂਏ ਨੂੰ ਫੜ੍ਹਨ ਦੀ ਕੋਸ਼ਿਸ਼ ਦੇ ਚੱਲਦੇ ਉਸ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।