
ਜਲੰਧਰ ਵਿਚ ਦਿਨ ਦਿਹਾੜੇ ਇਕ ਲੜਕੀ ਤੇ ਤੇਜ਼ਾਬ ਨਾਲ ਹਮਲਾ....
ਜਲੰਧਰ : ਜਲੰਧਰ ਵਿਚ ਦਿਨ ਦਿਹਾੜੇ ਇਕ ਲੜਕੀ ਤੇ ਤੇਜ਼ਾਬ ਨਾਲ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਜਲੰਧਰ ਦੇ ਪੀਏਪੀ ਚੌਕ ਨੇੜੇ ਦੀ ਦੱਸੀ ਜਾ ਰਹੀ ਹੈ। ਦਰਅਸਲ ਅੱਜ ਸਵੇਰੇ ਜਦੋਂ ਪੀੜਿਤਾ ਅਪਣੇ ਘਰ ਤੋਂ ਕੰਮ 'ਤੇ ਜਾ ਰਹੀ ਸੀ ਤਾਂ ਮੋਟਰਸਾਈਕਲ ਸਵਾਰ 2 ਅਣਪਛਾਤੇ ਬਦਮਾਸ਼ਾਂ ਨੇ ਉਸ ਦੇ ਚਿਹਰੇ ਉਤੇ ਤੇਜ਼ਾਬ ਵਰਗੀ ਕਿਸੇ ਚੀਜ਼ ਨਾਲ ਹਮਲਾ ਕਰ ਦਿਤਾ।
Punjab Police
ਪੀੜਿਤਾ ਨੂੰ ਤੁਰੰਤ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿਥੇ ਪੀੜਿਤਾ ਜ਼ੇਰੇ ਇਲਾਜ ਹੈ। ਪੁਲਿਸ ਨੇ ਪੀੜਿਤਾ ਦੇ ਬਿਆਨਾ ਦੇ ਅਧਾਰ ਉਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਅੱਜ ਸਵੇਰੇ ਲੜਕੀ ਟਰਾਂਸਪੋਰਟ ਨਗਰ ਅਪਣੇ ਘਰੋਂ ਰਾਮਾਮੰਡੀ ਵਿਖੇ ਜੌਹਲ ਹਸਪਤਾਲ ਜਾ ਰਹੀ ਸੀ ਕਿ ਇਸ ਦੌਰਾਨ ਪੀਏਪੀ ਚੌਕ ਨੇੜੇ ਜਦੋਂ ਉਹ ਆਟੋ ਬਦਲਣ ਲੱਗੀ ਤਾਂ ਮੋਟਰਸਾਈਕਲ ਉਤੇ ਸਵਾਰ 2 ਨਕਾਬਪੋਸ਼ ਨੌਜਵਾਨਾਂ ਨੇ ਉਸ ਉਤੇ ਤੇਜ਼ਾਬ ਸੁੱਟ ਦਿਤਾ ਅਤੇ ਉਥੋਂ ਫਰਾਰ ਹੋ ਗਏ।
Doctor Care
ਡਾਕਟਰਾਂ ਦਾ ਕਹਿਣਾ ਹੈ ਕਿ ਲੜਕੀ ਦੀ ਹਾਲਤ ਫਿਲਹਾਲ ਜਿਆਦਾ ਖਰਾਬ ਨਹੀਂ ਹੈ ਪਰ ਇਹੋ ਜਿਹੇ ਮਾਮਲਿਆਂ ਵਿਚ ਪੀੜਿਤ ਨੂੰ ਹੋਏ ਨੁਕਸਾਨ ਦਾ ਥੋੜ੍ਹਾ ਸਮਾਂ ਬਾਅਦ ਪਤਾ ਚਲਦਾ ਹੈ। ਪੁਲਿਸ ਨੇ ਮਹਿਲਾ ਦੇ ਬਿਆਨਾਂ ਦੇ ਅਧਾਰ ਉਤੇ ਮਾਮਲਾ ਦਰਜ ਕਰਕੇ ਨੌਜਵਾਨਾਂ ਦੀ ਗ੍ਰਿਫ਼ਤਾਰੀ ਲਈ ਭਾਲ ਸ਼ੁਰੂ ਕਰ ਦਿਤੀ ਹੈ।