ਜੇਲ੍ਹ ਬ੍ਰੇਕ ਕਾਂਡ 'ਤੇ ਕੈਪਟਨ ਦਾ ਫੁੱਟਿਆ ਗੁੱਸਾ, ਕੁਤਾਹੀ ਵਰਤਣ ਵਾਲਿਆਂ ਨੂੰ ਮੁਅੱਤਲ ਕਰਨ ਦੇ ਆਦੇਸ਼
Published : Feb 2, 2020, 1:56 pm IST
Updated : Feb 2, 2020, 5:08 pm IST
SHARE ARTICLE
Captain Amrinder Singh orders
Captain Amrinder Singh orders

ਇਹਨਾਂ ਕੈਦੀਆਂ ਦੀ ਰਾਜ ਪੱਧਰੀ ਭਾਲ ਸ਼ੁਰੂ ਕੀਤੀ ਜਾ ਚੁੱਕੀ ਹੈ...

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਦੇ ਕਮਿਸ਼ਨਰ ਨੂੰ ਕੇਂਦਰੀ ਜੇਲ੍ਹ ਅੰਮ੍ਰਿਤਸਰ ਤੋਂ ਤਿੰਨ ਕੈਦੀਆਂ ਦੇ ਫਰਾਰ ਹੋਣ ਦੀ ਨਿਆਇਕ ਜਾਂਚ ਦੇ ਆਦੇਸ਼ ਦਿੱਤੇ ਹਨ। ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਉਹ ਜੇਲ੍ਹ ਸੁਰੱਖਿਆ ਲਈ ਜ਼ਿੰਮੇਵਾਰ ਸਾਰੇ ਵਿਅਕਤੀਆਂ ਨੂੰ ਤੁਰੰਤ ਮੁਅੱਤਲ ਕਰਨ।

Captain amarinder singh cabinet of punjabCaptain amarinder singh 

ਇਹਨਾਂ ਕੈਦੀਆਂ ਦੀ ਰਾਜ ਪੱਧਰੀ ਭਾਲ ਸ਼ੁਰੂ ਕੀਤੀ ਜਾ ਚੁੱਕੀ ਹੈ। ਮੁੱਖ ਮੰਤਰੀ ਨੇ ਘਟਨਾ ਦੇ ਮੱਦੇਨਜ਼ਰ ਏਡੀਜੀਪੀ ਜੇਲ੍ਹਾਂ ਨੂੰ ਵੀ ਜੇਲ੍ਹ ਦੀ ਸੁਰੱਖਿਆ ਵਿੱਚ ਸੁਧਾਰ ਕਰਨ ਦੇ ਆਦੇਸ਼ ਦਿੱਤੇ ਹਨ। ਸੁਰੱਖਿਆ ਖਸਤਾ ਹੋਣ ਦਾ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੇਲ੍ਹ ਸੁਰੱਖਿਆ ਦੀ ਮੁੜ ਨਜ਼ਰਸਾਨੀ ਕੀਤੀ ਜਾਵੇਗੀ।

PhotoPhoto

ਇਸ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ, ਨਾ ਸਿਰਫ ਇਸ ਜੇਲ੍ਹ ਵਿੱਚ, ਬਲਕਿ ਰਾਜ ਭਰ ਵਿੱਚ ਹੋਰਨਾਂ ਜੇਲ੍ਹਾਂ ਵਿੱਚ ਵੀ। ਮੁੱਢਲੀ ਰਿਪੋਰਟਾਂ ਮੁਤਾਬਿਕ ਜੇਲ੍ਹ ਦੇ ਗਾਰਡਾਂ ਨੂੰ ਬਾਕੀ ਕੈਦੀਆਂ ਦੁਆਰਾ ਇਨ੍ਹਾਂ ਕੈਦੀਆਂ ਦੇ ਫਰਾਰ ਹੋਣ ਬਾਰੇ ਸੁਚੇਤ ਕੀਤਾ ਗਿਆ ਸੀ।

PhotoPhoto

ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਲੱਗਪਗ 10 ਇੱਟਾਂ ਹਟਾ ਕੇ ਆਪਣੀ ਬੈਰਕ ਦੀ ਕੰਧ ਵਿੱਚ ਇੱਕ ਸੁਰਾਖ ਬਣਾਇਆ। ਫਿਰ ਉਨ੍ਹਾਂ ਨੇ ਇੱਕ ਦੂਸਰੇ ਦੇ ਸਿਖਰ ਤੇ ਖੜ੍ਹੇ ਹੋ ਕੇ ਅੰਦਰੂਨੀ ਕੰਧ (16 ਫੁੱਟ) ਨੂੰ ਪਾਰ ਕੀਤਾ। ਜਦੋਂਕਿ ਬਾਹਰਲੀ ਕੰਧ (21 ਫੁੱਟ ਲੱਗਪਗ) ਨੂੰ ਸਟੀਲ ਬਾਰ ਦੇ ਬਣੇ ਹੁੱਕ ਤੇ ਰਜਾਈ ਦੇ ਗਲਾਫ ਦੁਆਰਾ ਪੌੜੀ ਬਣਾ ਕੇ ਪਾਰ ਕੀਤਾ ਗਿਆ। 

Capt. Amrinder Singh Capt Amrinder Singh

ਫਰਾਰ ਹੋਏ ਕੈਦੀਆਂ 'ਚੋਂ ਜਰਨੈਲ ਸਿੰਘ ਅਤੇ ਗੁਰਪ੍ਰੀਤ ਸਿੰਘ ਵਾਸੀ ਖਡੂਰ ਸਾਹਿਬ ਸਕੇ ਭਰਾ ਹਨ ਅਤੇ ਇਨ੍ਹਾਂ 'ਤੇ ਅੰਮ੍ਰਿਤਸਰ ਦੇ ਬੀ-ਡਵੀਜ਼ਨ ਥਾਣੇ ਵਿਚ ਲੁਟ ਖੋਹ ਦਾ ਕੇਸ ਦਰਜ ਹੈ। ਇਨ੍ਹਾਂ ਤੋਂ ਇਲਾਵਾ ਤੀਜਾ ਕੈਦੀ ਵਿਸ਼ਾਲ ਸ਼ਰਮਾ ਵਾਸੀ ਮਜੀਠਾ ਰੋਡ ਅੰਮ੍ਰਿਤਸਰ ਹੈ ਅਤੇ ਉਸ 'ਤੇ ਛੇਹਰਟਾ ਥਾਣੇ ਵਿਖੇ ਪੋਕਸੋ ਐਕਟ ਤਹਿਤ ਬਲਾਤਕਾਰ ਦਾ ਕੇਸ ਦਰਜ ਹੈ। ਫਿਲਹਾਲ ਪੁਲਸ ਵਲੋਂ ਫਰਾਰ ਕੈਦੀਆਂ ਦੀ ਗ੍ਰਿਫਤਾਰੀ ਲਈ ਨਾਕਾਬੰਦੀ ਕੀਤੀ ਹੋਈ ਹੈ ਅਤੇ ਭਾਲ ਕੀਤੀ ਜਾ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement