
ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ੁਦ ਪਾਰਟੀ ਦੇ ਉਮੀਦਵਾਰਾਂ...
ਜਲਾਲਾਬਾਦ: ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ੁਦ ਪਾਰਟੀ ਦੇ ਉਮੀਦਵਾਰਾਂ ਦੇ ਕਾਗ਼ਜ਼ ਤਹਿਸੀਲ ਕੰਪਲੈਕਸ 'ਚ ਭਰਵਾਉਣ ਪਹੁੰਚੇ ਹੋਏ ਹਨ। ਅਕਾਲੀ ਵਰਕਰਾਂ ਨੇ ਦੱਸਿਆ ਕਿ ਕਾਂਗਰਸੀ ਵਰਕਰਾਂ ਦੇ ਇਕੱਠ ਨਾਲ ਵਿਧਾਇਕ ਆਵਲਾ ਵੀ ਤਹਿਸੀਲ ਕੰਪਲੈਕਸ ਵਿਖੇ ਮੌਜੂਦ ਹਨ। ਦੋਹਾਂ ਧਿਰਾਂ 'ਚ ਟਕਰਾਅ ਹੋਣ ਤੋਂ ਬਾਅਦ ਗੋਲੀ ਚੱਲੀ ਹੈ।
sukhbir badal
ਅਕਾਲੀ ਵਰਕਰਾਂ ਦਾ ਕਹਿਣਾ ਹੈ ਕਿ ਜਲਾਲਾਬਾਦ ਤੋਂ ਕਾਂਗਰਸੀ ਵਿਧਾਇਕ ਰਮਿੰਦਰ ਆਵਲੇ ਦੇ ਮੁੰਡੇ ਯਤਿਨ ਆਂਵਲੇ ਨਾਲ ਲੈ ਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਜਿੱਥੇ ਜਲਾਲਾਬਾਦ ਵਿਖੇ ਵਰਕਰਾਂ ਨਾਲ ਕਾਗਜ਼ ਭਰਨ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਾਰੀ ਘਟਨਾ ਕ੍ਰਮ ਨੂੰ ਲੀਡ ਰਮਿੰਦਰ ਆਂਵਲਾ ਦਾ ਮੁੰਡਾ ਆਪ ਅੱਗੇ ਹੋ ਕੇ ਕਰ ਰਿਹਾ ਸੀ ਜਿੱਥੇ ਇਸ ਹਮਲੇ ਵਿੱਚ Z+ ਸਕਿਉਰਿਟੀ ਉੱਤੇ ਵੀ ਹਮਲਾ ਕੀਤਾ ਗਿਆ।
Sukhbir Badal Car
ਅਕਾਲੀ ਵਰਕਰਾਂ ਨੇ ਦੱਸਿਆ ਕਿ ਸਕਿਉਰਿਟੀ ਦੀ ਗੱਡੀ ਦੀ ਵੀ ਭੰਨਤੋੜ ਕੀਤੀ ਉੱਥੇ ਹੀ ਕਾਂਗਰਸੀ ਵਰਕਰਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਗੋਲੀਆਂ ਚਲਾਈਆਂ ਗਈਆਂ ਅਤੇ 3 ਵਰਕਰ ਗੋਲੀ ਨਾਲ ਜਖ਼ਮੀ ਹੋ ਗਏ ਹਨ। ਵਰਕਰਾਂ ਉੱਤੇ ਪੱਥਰਬਾਜ਼ੀ ਵੀ ਕੀਤੀ। ਉਨ੍ਹਾਂ ਦੱਸਿਆ ਕਿ ਉਸ ਸਮੇਂ ਉਥੇ ਵੱਡੀ ਗਿਣਤੀ ਵਿੱਚ ਪੁਲੀਸ ਵੀ ਮੌਜੂਦ ਸੀ ਜੋ ਕਿ ਮੂਕ ਦਰਸ਼ਕ ਬਣਕੇ ਤਮਾਸ਼ਾ ਦੇਖਦੀ ਰਹੀ।
Sukhbir Badal Car
ਅਕਾਲੀ ਵਰਕਰਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਤੇ ਹੋਏ ਇਸ ਹਮਲੇ ਦੀ ਅਸੀਂ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ। ਕਾਂਗਰਸ ਵੱਲੋਂ ਕੀਤਾ ਗਿਆ ਇਸ ਲੋਕਤੰਤਰ ਦੇ ਘਾਣ ਨੂੰ ਅਤਿ ਦਰਜੇ ਦਾ ਨੀਚ ਅਤੇ ਸ਼ਰਮਨਾਕ ਦਸਦੇ ਹਾਂ। ਦੱਸ ਦਈਏ ਕਿ ਬੀਤੇ ਦਿਨ ਕਾਂਗਰਸੀ ਵਰਕਰਾਂ ਵਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਕਾਗ਼ਜ਼ ਭਰਨ ਤੋਂ ਵੀ ਰੋਕਿਆ ਗਿਆ ਸੀ।