
ਪਰ ਰਾਜ ਸਿਰ ਵੱਧ ਰਿਹਾ ਕਰਜ਼ਾ ਚਿੰਤਾ ਦਾ ਵਿਸ਼ਾ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਤੇਜ਼ ਤਰਾਰ ਬਾਗੀ ਵਿਧਾਇਕ ਸੁਖਪਾਲ ਖਹਿਰਾ ਨੇ ਮਨਪ੍ਰੀਤ ਬਾਦਲ ਵਲੋਂ ਪੇਸ਼ 2020-21 ਦੇ ਨਵੇ ਬਜਟ 'ਚ ਕੀਤੇ ਕਈ ਐਲਾਨਾਂ ਦੀ ਤਾਰੀਫ ਕੀਤੀ ਹੈ।
Photo
ਬਜਟ ਦੇ ਸੰਦਰਭ 'ਚ ਦਿਤੀ ਪ੍ਰਤੀਕਿਰਿਆ 'ਚ ਉਹਨਾਂ ਕਿਹਾ ਕਿ ਮਨਪ੍ਰੀਤ ਵਲੋਂ ਪੇਸ਼ ਕੁਝ ਤਜਵੀਜ਼ਾਂ ਵਧੀਆ ਹਨ ਤੇ ਉਹਨਾਂ ਨੇ ਆਪਣੀ ਸਮਰੱਥਾ ਮੁਤਾਬਕ ਚੰਗਾ ਬਜਟ ਪੇਸ਼ ਕਰਨ ਦਾ ਪੂਰਾ ਯਤਨ ਕੀਤਾ ਹੈ। ਉਹਨਾਂ ਕਿਹਾ ਕਿ ਸੇਵਾ ਮੁਕਤੀ ਦੀ ਹੱਦ ਮੁੜ 58 ਸਾਲ ਕਰਨਾ ਵਧੀਆ ਕਦਮ ਹੈ ਜਿਸ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਨਵੇਂ ਨੌਕਰੀਆਂ ਦੇ ਮੌਕੇ ਮਿਲਣਗੇ।
Photo
ਉਹਨਾਂ ਕਿਹਾ ਕਿ ਇਸੇ ਤਰਾਂ ਕਈ ਹੋਰ ਚੰਗੀਆਂ ਤਜਵੀਜ਼ਾਂ ਬਜਟ 'ਚ ਰੱਖੀਆਂ ਹਨ ਪਰ ਦੇਖਣ ਵਾਲੀ ਗੱਲ ਹੋਏਗੀ ਕਿ ਭਵਿੱਖ 'ਚ ਇਨਾਂ ਤੇ ਕਿੰਨਾ ਅਮਲ ਹੁੰਦਾ ਹੈ। ਕੁਝ ਤਜਵੀਜ਼ਾਂ ਦੀ ਤਾਰੀਫ ਦੇ ਨਾਲ ਖਹਿਰਾ ਨੇ ਬਜਟ ਸਬੰਧੀ ਕੁਝ ਸਵਾਲ ਵੀ ਚੁੱਕੇ ਹਨ। ਉਹਨਾਂ ਕਿਹਾ ਕਿ ਰਾਜ ਸਰ ਵੱਧ ਰਿਹਾ ਕਰਜ਼ਾ ਚਿੰਤਾ ਦਾ ਵਿਸ਼ਾ ਹੈ।
Photo
ਇਸ ਬਾਰੇ ਕੋਈਂ ਠੋਸ ਹੱਲ਼ ਨਹੀਂ ਦਸੇ ਗਏ। ਉਹਨਾਂ ਕਿਹਾ ਕਿ ਇਹ ਕਰਜ਼ਾ 35 ਸਾਲਾਂ ਦੇ ਸਮੇ 'ਚ ਹੀ ਵਧਿਆ ਹੈ ਜਦ ਕਿ ਇਸ ਤੋਂ ਪਹਿਲਾਂ ਕਰਜ਼ਾ ਨਹੀਂ ਸੀ।ਸਕੂਲਾਂ ਤੇ ਹਸਪਤਾਲਾਂ 'ਚ ਸਹੂਲਤਾਂ ਪੂਰੀਆਂ ਸਨ। ਉਹਨਾਂ ਕਿਹਾ ਕਿ ਵੱਧ ਰਿਹਾ ਕਰਜ਼ਾ ਹੀ ਰਾਜ ਦੇ ਵਿਕਾਸ 'ਚ ਵੱਡਾ ਅੜਿਕਾ ਹੈ। ਕਰਜ਼ਾ ਸਰਕਾਰਾਂ ਦੀਆਂ ਲੁੱਟਾਂ ਅਤੇ ਕਰਪਸ਼ਨ ਵਾਲੀਆਂ ਨੀਤੀਆਂ ਦਾ ਹੀ ਨਤੀਜਾ ਹੈ।
Photo
ਖਹਿਰਾ ਨੇ ਕਿਹਾ ਕੇ ਪੇਂਡੂ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਵਧ ਰਿਹਾ ਰੁਝਾਨ ਵੀ ਰਾਜ ਦੀ ਆਰਥਿਕਤਾ ਲਈ ਘਾਤਕ ਹੈ। ਪਿੰਡ ਦੇ ਪਿੰਡ ਨੌਜਵਾਨਾਂ ਤੋਂ ਸੱਖਣੇ ਹੋ ਰਹੇ ਹਨ। ਇਕ ਨੌਜਵਾਨ ਨਾਲ 25 -25 ਲੱਖ ਰੁਪਿਆ ਜਾ ਰਿਹਾ ਹੈ ਤੇ ਇਸ ਤਰਾਂ ਸਾਡਾ ਲੱਖਾਂ ਕਰੋੜਾਂ ਰੁਪਇਆਂ ਵੀ ਵਿਦੇਸ਼ਾਂ 'ਚ ਜਾ ਰਿਹਾ ਹੈ ਜੋ ਸਾਡੀ ਆਰਥਿਕਤਾ ਦਾ ਹੀ ਨੁਕਸਾਨ ਹੈ। ਇਸ ਸਮੱਸਿਆ ਬਾਰੇ ਬਜਟ 'ਚ ਜ਼ਿਕਰ ਨਹੀਂ। ਇਸੇ ਤਰਾਂ ਪੰਜਾਬ 'ਚ ਜ਼ਮੀਨ ਦੇ ਡਿਗ ਰਹੇ ਰੇਟ ਅਤੇ ਹਿਊਮਨ ਰਿਸੋਰਸ ਦੀ ਕਮੀ ਵੀ ਗੰਭੀਰ ਮਸਲੇ ਹਨ, ਜਿਨ੍ਹਾਂ ਵਲ ਧਿਆਨ ਦੇਣ ਦੀ ਲੋੜ ਹੈ।