ਪਾਖੰਡੀ ਸਾਧ ਨੇ ਜਿੰਨ ਬਣ ਕੇ 22 ਸਾਲਾ ਕੁੜੀ ਨਾਲ ਕੀਤਾ ਸਮੂਹਕ ਬਲਾਤਕਾਰ
Published : Mar 2, 2021, 1:09 am IST
Updated : Mar 2, 2021, 1:09 am IST
SHARE ARTICLE
image
image

ਪਾਖੰਡੀ ਸਾਧ ਨੇ ਜਿੰਨ ਬਣ ਕੇ 22 ਸਾਲਾ ਕੁੜੀ ਨਾਲ ਕੀਤਾ ਸਮੂਹਕ ਬਲਾਤਕਾਰ


ਗੁਰੂ ਸਾਹਿਬਾਨ ਦੀ ਚਰਨਛੋਹ ਧਰਤੀ 'ਤੇ ਬਾਬੇ ਅਤੇ ਤਾਂਤਰਿਕ ਸਰਗਰਮ

ਬਰਨਾਲਾ, 1 ਮਾਰਚ (ਹਰਜਿੰਦਰ ਸਿੰਘ ਪੱਪੂ): ਗੁਰੂ ਸਾਹਿਬਾਨਾਂ ਦੀ ਚਰਨਛੋਹ ਪੰਜਾਬ ਦੀ ਪਵਿੱਤਰ ਧਰਤੀ 'ਤੇ ਡੇਰਾਵਾਦੀ ਪਾਖੰਡੀ ਬਾਬੇ 'ਤੇ ਤਾਂਤਰਿਕ ਭੋਲੇ-ਭਾਲੇ ਲੋਕਾਂ ਦਾ ਆਰਥਕ ਤੇ ਸਰੀਰਕ ਸ਼ੋਸ਼ਣ ਕਰਦੇ ਆ ਰਹੇ ਹਨ ਤੇ ਇਸ ਦੀਆਂ ਘਟਨਾਵਾਂ ਰੋਜ਼ਾਨਾ ਮੀਡੀਆ ਦੀਆਂ ਸੁਰਖ਼ੀਆਂ ਬਣ ਰਹੀਆਂ ਹਨ | ਇਸੇ ਤਰ੍ਹਾਂ ਦੀ ਇਕ ਘਟਨਾ ਬਰਨਾਲਾ 'ਚ ਸਾਹਮਣੇ ਆਈ, ਜਦੋਂ ਇਕ ਤਾਂਤਰਿਕ ਬਾਬੇ ਵਲੋਂ 22 ਸਾਲਾ ਨੌਜਵਾਨ ਲੜਕੀ ਨੂੰ  ਅਪਣੀ ਹਵਸ ਦਾ ਸ਼ਿਕਾਰ ਬਣਾ ਲਿਆ ਗਿਆ |
ਤਾਂਤਰਿਕ ਦੇ ਇਕ ਫੜੇ ਗਏ ਸਾਥੀ ਚੰਦ ਲਾਲ ਸਬੰਧੀ ਪੀੜਤ ਲੜਕੀ ਦੀ ਮਾਤਾ ਨੇ ਖ਼ੁਲਾਸਾ ਕਰਦਿਆਂ ਕਿਹਾ ਕਿ ਚੰਦ ਲਾਲ ਨੇ ਦਸਿਆ ਕਿ ਤਾਂਤਰਿਕ ਮਨੋਜ਼ ਬਾਬਾ ਕਹਿ ਰਿਹਾ ਹੈ ਕਿ ਉਹ ਸਰੀਰ 'ਤੇ ਕੋਈ ਬਿੰਨਾਂ ਕੱਟ ਲੱਗੀ ਅੱਲ੍ਹੜ ਕੁੜੀ ਦਾ ਜਿੰਨ ਨਾਲ ਵਿਆਹ ਕਰ ਕੇ ਨੋਟਾਂ ਦੀ ਬਾਰਸ਼ ਕਰਵਾ ਸਕਦਾ ਹੈ ਜਿਸ ਦੇ ਲਾਲਚ 'ਚ ਆ ਕੇ ਪਹਿਲਾਂ ਕਰਮਜੀਤ ਕੌਰ ਨਾਲ ਵਿਆਹ ਕਰਵਾਉਣ ਲਈ ਤਾਂਤਰਿਕ ਨੂੰ  ਮਿਲਾਇਆ ਪਰ ਉਸ ਦਾ ਅਪ੍ਰੇਸ਼ਨ ਹੋਇਆ ਹੋਣ ਕਰ ਕੇ ਸਰੀਰ ਦੇ ਲੱਗੇ ਕੱਟ ਕਾਰਨ ਤਾਂਤਰਿਕ ਨੇ ਉਸ ਦਾ ਜਿੰਨ ਨਾਲ ਵਿਆਹ ਕਰਨ ਤੋਂ ਨਾਂਹ ਕਰ ਦਿਤੀ | ਉਪਰੰਤ ਅਕਾਲੀ ਆਗੂ ਘੜੀਆਂ ਵਾਲੇ ਅਤੇ ਕਰਮਜੀਤ ਕੌਰ ਨਾਲ-ਮਿਲ 
ਕੇ ਉਨ੍ਹਾਂ ਸੇਖਾ ਰੋਡ ਕਾਕੇ ਦੀਆਂ ਬੇਰੀਆਂ ਵਾਲੇ ਇਲਾਕੇ 'ਚ ਰਹਿੰਦੇ ਇਕ ਵਿਅਕਤੀ ਦੇ ਘਰ ਪਹੁੰਚੇ, ਜਿੱਥੇ ਬਾਬੇ ਦੇ ਕੋਲ 22 ਸਾਲਾ ਦੀ ਇਕ ਪੜ੍ਹੀ ਲਿਖੀ ਬੱਚੀ ਨੂੰ  ਪੇਸ਼ ਕੀਤਾ ਗਿਆ | ਇਸ ਸਮੇਂ ਪਹਿਲਾਂ ਸਾਧ ਨੇ ਅਪਣੇ 'ਚ ਆਇਆ ਜਿੰਨ ਕਹਿ ਕੇ ਲੜਕੀ ਨਾਲ ਬਲਾਤਕਾਰ ਕੀਤਾ | ਉਪਰੰਤ ਇਸ ਸਮੇਂ ਹੋਰਾਂ ਨੇ ਲੜਕੀ ਨੂੰ  ਅਪਣੀ ਹਵਸ਼ ਦਾ ਸ਼ਿਕਾਰ ਬਣਾਇਆ | ਸਮੂਹਕ ਬਲਾਤਕਾਰ ਕਰਨ ਤੋਂ ਬਾਅਦ ਦਰਦ ਨਾਲ ਕਰਲਾਉਂਦੀ ਨੂੰ  ਧਨੌਲਾ ਦੇ ਨਜ਼ਦੀਕ ਇਕ ਪਿੰਡ ਵਿਖੇ ਲਿਜਾਇਆ ਗਿਆ ਜਿਸ ਤੋਂ ਬਾਅਦ ਧੂਰੀ ਨੇੜਲੇ ਇਕ ਪਿੰਡ ਵਿਖੇ ਲਿਜਾ ਕੇ ਲੜਕੀ ਦਾ ਇਲਾਜ ਕਰਵਾਇਆ ਗਿਆ | ਉਪਰੰਤ ਉਸ ਨੂੰ  ਨਸ਼ੇ ਦਾ ਆਦੀ ਬਣਾ ਕੇ 9 ਮਹੀਨੇ ਉਸ ਨਾਲ ਬੇਰਹਿਮੀ ਕੀਤੀ ਜਾਂਦੀ ਰਹੀ |  
ਪਤਾ ਇਹ ਵੀ ਲਗਿਆ ਹੈ ਕਿ ਇਸ ਸਾਰੇ ਮਾਮਲੇ 'ਤੇ ਪਰਦਾ ਪਾਉਣ ਲਈ ਮੁਲਜ਼ਮਾਂ ਵਲੋਂ ਬਠਿੰਡਾ ਦੇ ਰਹਿਣ ਇਕ ਨਾਬਾਲਗ਼ ਲੜਕੇ ਨਾਲ ਜ਼ਬਰਦਸਤੀ ਵਿਆਹ ਕਰ ਦਿਤਾ ਗਿਆ | ਦਸਣਯੋਗ ਹੈ ਕਿ ਸਥਾਨਕ ਪੱਤੀ ਰੋਡ 'ਤੇ ਇਕ ਚਾਹ ਦੀ ਰੇਹੜੀ ਲਗਾ ਕੇ ਪਰਵਾਰ ਦਾ ਪਾਲਣ ਪੋਸ਼ਣ ਕਰਨ ਵਾਲੀ ਵਿਧਵਾ ਔਰਤ ਦੀ 22 ਸਾਲਾ ਪੜ੍ਹੀ ਲਿਖੀ ਲੜਕੀ ਨੂੰ  ਕਿਰਾਏ 'ਤੇ ਰਹਿ ਚੁੱਕੀ ਇਕ ਔਰਤ ਵਲੋਂ ਵਰਗ਼ਲਾ ਕੇ ਲੈ ਗਈ ਜਿਸ ਦੀ ਸੂਚਨਾ ਪਰਵਾਰ ਵਲੋਂ ਪੁਲਿਸ ਨੂੰ  ਦੇ ਦਿਤੀ ਗਈ ਪਰ ਇਸ ਫ਼ਰਿਆਦ ਨੂੰ  ਪੁਲਿਸ ਥਾਣਾ ਸਿਟੀ-1 ਬਰਨਾਲਾ ਵਲੋਂ ਅਣਸੁਣਿਆ ਕਰ ਦਿਤਾ ਗਿਆ | 
ਆਖ਼ਰ 17 ਦਿਨਾਂ ਬਾਅਦ ਖ਼ਾਨਾਪੂਰਤੀ ਲਈ ਕੇਸ ਦਰਜ ਕਰ ਦਿਤਾ ਗਿਆ | ਜਦਕਿ ਮੁਲਜ਼ਮਾਂ ਨੂੰ  ਬਚਾਉਣ ਲਈ ਪੁਲਿਸ ਨੇ ਪੀੜਤ ਲੜਕੀ ਦਾ ਬਿਆਨ ਅਦਾਲਤ ਵਿਚ ਕਲਮਬੱਧ ਕਰਵਾ ਦਿਤਾ ਕਿ ਲੜਕੀ ਅਪਣੀ ਮਰਜ਼ੀ ਨਾਲ ਬਠਿੰਡਾ ਦੇ ਲਖਵਿੰਦਰ ਸਿੰਘ ਨਾਲ ਰਹਿਣਾ ਚਾਹੁੰਦੀ ਹੈ | 9 ਮਹੀਨਿਆਂ ਬਾਅਦ ਜਦੋਂ ਪੀੜਤ ਲੜਕੀ ਜਦੋਂ ਮੁਲਜ਼ਮਾਂ ਦੇ ਚੁਗ਼ਲ 'ਚੋਂ ਨਿਕਲ ਕੇ ਘਰ ਪਹੁੰਚੀ ਤਾਂ ਉਸ ਨੂੰ  ਸਿਵਲ ਹਸਪਤਾਲ ਬਰਨਾਲਾ ਦਾਖ਼ਲ ਕਰਵਾ ਦਿਤਾ ਗਿਆ ਜਿਸ ਦਾ ਜੱਜ ਬਬਲਜੀਤ ਕੌਰ ਨੇ ਖ਼ੁਦ ਹਸਪਤਾਲ ਪਹੁੰਚ ਕੇ ਬਿਆਨ ਦਰਜ ਕੀਤਾ ਜਿਸ ਤੋਂ ਬਾਅਦ ਪੁਲਿਸ ਹਰਕਤ 'ਚ ਆਈ, ਪੁਲਿਸ ਨੇ ਤੁਰਤ 376ਡੀ, 328, 120 ਬੀ, 506 ਤੇ 34 ਆਦਿ ਧਾਰਾਵਾਂ ਦਾ ਵਾਧਾ ਕਰ ਕੇ ਇਕ ਅਕਾਲੀ ਆਗੂ ਨੂੰ  ਨਾਮਜ਼ਦ ਕਰਨ ਸਮੇਤ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਤਿੰਨ ਥਾਣੇਦਾਰਾਂ ਨੂੰ  ਵੀ ਮੁਅੱਤਲ ਕਰ ਦਿਤਾ ਗਿਆ |

1---3ਸੀ


 

SHARE ARTICLE

ਏਜੰਸੀ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement