Bathinda News : ਬਠਿੰਡਾ ਦੇ ਬੀੜ ਤਲਾਬ ਚਿੜੀਆ ਘਰ 'ਚ ਲੱਗੀ ਰੌਣਕ, ਹਿਮਾਚਲ ਪ੍ਰਦੇਸ਼ ਤੋਂ ਲਿਆਂਦੇ ਦੋ ਤੇਂਦੂਏ

By : BALJINDERK

Published : Mar 2, 2025, 1:58 pm IST
Updated : Mar 2, 2025, 1:58 pm IST
SHARE ARTICLE
ਬਠਿੰਡਾ ਦੇ ਬੀੜ ਤਲਾਬ ਚਿੜੀਆ ਘਰ 'ਚ ਲਿਆਂਦੇ ਦੋ ਤੇਂਦੂਏ ਦੀ ਤਸਵੀਰ
ਬਠਿੰਡਾ ਦੇ ਬੀੜ ਤਲਾਬ ਚਿੜੀਆ ਘਰ 'ਚ ਲਿਆਂਦੇ ਦੋ ਤੇਂਦੂਏ ਦੀ ਤਸਵੀਰ

Bathinda News : ਨਵੇਂ ਮਹਿਮਾਨਾਂ ਦੇ ਆਉਣ ਕਾਰਨ ਲੋਕਾਂ ਦੀ ਆਮਦ ਵਧਣ ਦੀ ਉਮੀਦ 

Bathinda News in Punjabi : ਪੰਜਾਬ ਸਰਕਾਰ ਉਪਰਾਲੇ ਸਦਕਾ ਬਠਿੰਡਾ ’ਚ ਸਥਾਪਤ ਕੀਤਾ ਗਿਆ ਬੀੜ ਤਲਾਬ ਮਿੰਨੀ ਚਿੜੀਆ ਘਰ ਅੱਜ ਵੀ ਬੱਚਿਆਂ ਅਤੇ ਲੋਕਾਂ ਲਈ ਖਿੱਚ ਦਾ ਕੇਂਦਰ ਹੈ।  ਜਿਥੇ ਹੁਣ ਬੀੜ ਤਲਾਬ ਮਿੰਨੀ ਚਿੜੀਆ ਘਰ ’ਚ ਦੋ ਮਾਦਾ ਤੇਂਦੂਆ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਨੂੰ ਬਠਿੰਡਾ ਨੂੰ ਬੜੀ ਬੇਸਬਰੀ ਨਾਲ ਉਡੀਕ ਰਹੇ ਸਨ। ਦੋ ਨਵੇਂ ਮਹਿਮਾਨਾਂ ਦੇ ਆਉਣ ਕਾਰਨ ਇਥੇ ਲੋਕਾਂ ਦੀ ਆਮਦ ਵਧਣ ਦੀ ਉਮੀਦ ਕੀਤੀ ਜਾ ਰਹੀ ਹੈ।

ਇਸ ਸਬੰਧੀ ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀ ਵੀ ਬਾਗੋਬਾਗ ਹਨ। ਚਿੜੀਆ ਘਰ ਦੇ ਰੇਂਜ ਅਫ਼ਸਰ ਗੁਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸੈਂਟਰਲ ਜੂ ਅਥਾਰਿਟੀ ਦੀ ਪ੍ਰਵਾਨਗੀ ਤੋਂ ਬਾਅਦ ਦੋ ਮਾਦਾ ਤੇਂਦੂਆ ਲਿਆਂਦੇ ਗਏ ਜਿਨ੍ਹਾਂ ਨੂੰ ਬੀਤੀ ਰਾਤ ਵਣ ਅਤੇ ਜੰਗਲੀ ਜੀਵ ਸੁਰੱਖਿਆ ਦੀ ਟੀਮ ਡਾਕਟਰਾਂ ਦੀ ਨਿਗਰਾਨੀ ਹੇਠ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਹਮੀਰਪੁਰ ਸਥਿਤ ਧੌਲਾਧਾਰ ਨੇਚਰ ਪਾਰਕ ਤੋਂ ਲਿਆਂਦਾ ਗਿਆ ਹੈ।ਉਹਨਾਂ ਦੱਸਿਆਂ ਕਿ ਜਲਦੀ ਹੀ ਇਥੇ ਇੱਕ ਭਾਲੂ ਵੀ ਲਿਆਦਾ ਜਾਵੇਗਾ ਜਿਸ ਲਈ ਕਾਰਵਾਈ ਕੀਤੀ ਜਾ ਰਹੀ ਹੈ।

ਗੌਰਤਲਬ ਹੈ ਕਿ ਬਠਿੰਡਾ ਚਿੜੀਆਘਰ ਪ੍ਰਸ਼ਾਸਨ ਇੱਕ ਵਰ੍ਹੇ ਤੋਂ ਮਾਦਾ ਤੇਂਦੂਆ ਲੈਣ ਲਈ ਕੇਂਦਰੀ ਅਥਾਰਿਟੀ ਨਾਲ ਪੱਤਰ ਵਿਹਾਰ ਰਾਹੀਂ ਸੰਪਰਕ ਵਿੱਚ ਸੀ।ਗੌਰਤਲਬ ਹੈ ਕਿ ਬਠਿੰਡਾ ਚਿੜੀਆ ਘਰ ਵਿੱਚ ਕਰੀਬ ਵੱਖ-ਵੱਖ ਪ੍ਰਜਾਤੀਆਂ ਦੇ 650 ਤੋਂ ਵੱਧ ਪੰਛੀ ਹਨ, ਜਿਨ੍ਹਾਂ ’ਚ ਤੋਤੇ, ਮੋਰ, ਉੱਲੂ, ਚਿੜੀਆਂ ਤੇ ਕਬੂਤਰ ਸ਼ਾਮਲ ਹਨ। ਇਸ ਤੋਂ ਇਲਾਵਾ ਬਠਿੰਡਾ ’ਚ ਜੰਗਲੀ ਕੁੱਕੜ, ਪੇਂਟਿਡ ਸਟੋਰਕਸ ਸਮੇਤ ਡੀਅਰ ਸਫ਼ਾਰੀ ’ਚ ਬਾਰਕਿੰਗ ਡੀਅਰ, ਬਲੈਕ ਬੱਗ, ਬਾਰਾਂ ਸਿੰਗੇ ਤੇ ਕਾਲੇ ਹਿਰਨਾਂ ਸਮੇਤ ਬਾਂਦਰ, ਲੰਗੂਰ, ਗਿੱਦੜ ਤੇ ਬਿੱਲੀਆਂ ਸ਼ਾਮਲ ਹਨ।

(For more news apart from  Bathinda Bir Talab zoo is rocking, two leopards brought from Himachal Pradesh News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Anmol Bishnoi Brother: ਹੁਣ ਗੈਂਗਸਟਰਾ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM
Advertisement