
ਇਰਾਕ ਵਿਚ ਮਾਰੇ ਗਏ 39 ਭਾਰਤੀਆਂ ਦੇ ਪਰਿਵਾਰਾਂ ਲਈ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਇਕ-ਇਕ...
ਚੰਡੀਗੜ੍ਹ : ਇਰਾਕ ਵਿਚ ਮਾਰੇ ਗਏ 39 ਭਾਰਤੀਆਂ ਦੇ ਪਰਿਵਾਰਾਂ ਲਈ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਇਕ-ਇਕ ਕਰੋੜ ਰੁਪਏ ਦੀ ਵਿੱਤੀ ਮਦਦ ਅਤੇ ਪਰਿਵਾਰ ਦੇ ਇਕ-ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਪੰਜਾਬ ਦੇ 27 ਮ੍ਰਿਤਕਾਂ ਦੇ ਪਰਿਵਾਰਾਂ ਨੂੰ 20 ਹਜ਼ਾਰ ਰੁਪਏ ਮਹੀਨਾ ਵਿੱਤੀ ਮਦਦ ਤੋਂ ਇਲਾਵਾ ਹੋਰ ਵੀ ਮਦਦ ਦੇਣ ਦੀ ਮੰਗ ਕੀਤੀ ਹੈ। ਪੰਜਾਬ ਸਰਕਾਰ ਪਹਿਲਾਂ ਹੀ ਇਨ੍ਹਾਂ ਪਰਿਵਾਰਾਂ ਨੂੰ 20 ਹਜ਼ਾਰ ਰੁਪਏ ਮਹੀਨਾ ਮਦਦ ਦੇ ਰਹੀ ਹੈ।
partap singh bajwa
ਬਾਜਵਾ ਨੇ ਕਿਹਾ ਕਿ 39 ਭਾਰਤੀਆਂ ਦੀ ਇਰਾਕ ਵਿਚ ਹੋਈ ਮੌਤ ਦੇ ਮਾਮਲੇ ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਦੇਸ਼ ਨੂੰ ਗੁੰਮਰਾਹ ਕੀਤਾ ਹੈ ਲਿਹਾਜ਼ਾ ਉਹ ਇਸ ਮਾਮਲੇ ਵਿਚ ਅੰਬਿਕਾ ਸੋਨੀ ਅਤੇ ਸ਼ਮਸ਼ੇਰ ਸਿੰਘ ਦੂਲੋ ਨਾਲ ਮਿਲ ਕੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਵਿਰੁਧ ਪ੍ਰੀਵਿਲੇਜ ਮੋਸ਼ਨ ਲੈ ਕੇ ਆ ਰਹੇ ਹਨ। ਬਾਜਵਾ ਨੇ ਕਿਹਾ ਕਿ 39 ਭਾਰਤੀਆਂ ਦੀ ਮੌਤ ਦੇ ਇਕ ਮਾਤਰ ਚਸ਼ਮਦੀਦ ਗਵਾਹ ਹਰਜੀਤ ਮਸੀਹ ਦੀ ਗੱਲ ਨਾ ਮੰਨ ਕੇ ਵਿਦੇਸ਼ ਮੰਤਰਾਲੇ ਨੇ ਪੂਰੇ ਮਾਮਲੇ ਨੂੰ ਬੜੇ ਨਾਜ਼ੁਕ ਢੰਗ ਨਾਲ ਵਿਚਾਰਿਆ ਹੈ।
partap singh bajwa
ਬਾਜਵਾ ਨੇ ਦੋਸ਼ ਲਾਇਆ ਕਿ ਭਾਜਪਾ ਨੇ ਪੀੜਤਾਂ ਨੂੰ ਲੰਬਾ ਸਮਾਂ ਧੋਖੇ ਵਿਚ ਰਖਿਆ ਇਸ ਲਈ ਸਰਕਾਰ ਨੂੰ ਪੀੜਤਾਂ ਸਮੇਤ ਦੇਸ਼ ਦੇ ਅਾਮ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪਿਛਲੇ ਕਾਫ਼ੀ ਸਮੇਂ ਤੋਂ ਸਰਕਾਰ ਨੂੰ ਇਸ ਮਸਲੇ ਸਬੰਧੀ ਗੰਭੀਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਵਿਦੇਸ਼ ਮੰਤਰੀ ਸਮੇਤ ਸਰਕਾਰ ਵਿਚ ਸ਼ਾਮਿਲ ਲੋਕ ਕਾਂਗਰਸ ਪਾਰਟੀ ਦੀਆਂ ਇਹਨਾਂ ਗੱਲਾਂ ਨੂੰ ਝੂਠਾ ਪ੍ਰਚਾਰ ਕਹਿ ਕੇ ਟਾਲਾ ਵੱਟ ਰਹੀ ਸੀ।