
ਜਲੰਧਰ ਵਿਚ ਪੁਲਿਸ ਮੁਲਾਜ਼ਮਾਂ ਅਤੇ ਪੱਤਰਕਾਰਾਂ ਦੇ ਵਿਚਕਾਰ ਬਹਿਸਬਾਜ਼ੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਲੰਧਰ: ਸ਼ਹਿਰ ਵਿਚ ਪੁਲਿਸ ਮੁਲਾਜ਼ਮਾਂ ਅਤੇ ਪੱਤਰਕਾਰਾਂ ਦੇ ਵਿਚਕਾਰ ਬਹਿਸਬਾਜ਼ੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਪੁਲਿਸ ਦੇ ਮੁਲਾਜ਼ਮ ਅਤੇ ਪੱਤਰਕਾਰਾਂ ਵਿਚ ਝੜਪ ਹੋ ਗਈ। ਇਸਤੋਂ ਬਾਅਦ ਜ਼ੋਰਦਾਰ ਹੰਗਾਮਾ ਦੇਖ ਕੇ ਮੌਕੇ ‘ਤੇ ਪਹੁੰਤੇ ਡੀਸੀਪੀ ਗੁਰਮੀਤ ਸਿੰਘ ਨੇ ਸਬ ਇੰਸਪੈਕਟਰ ਲਖਵਿੰਦਰ ਸਿੰਘ, ਸਿਪਾਹੀ ਇਕਬਾਲ ਅਤੇ ਇਕ ਹੋਰ ਨੂੰ ਸਸਪੈਂਡ ਕਰ ਦਿੱਤਾ।
ਜਾਣਕਾਰੀ ਮੁਤਾਬਿਕ ਜਲੰਧਰ ਦੇ ਇਕ ਨਿਜੀ ਅਖਬਾਰ ਦੇ ਪੱਤਰਕਾਰ ਲੋਕ ਸੰਪਰਕ ਦਫਤਰ ਵਿਚ ਕਵਰੇਜ ਕਰਨ ਪਹੁੰਚੇ ਸੀ, ਪਰ ਪੁਲਿਸ ਦੇ ਮੁਲਾਜਮਾਂ ਨੇ ਪੱਤਰਕਾਰ ਨੂੰ ਰੋਕ ਲਿਆ ਅਤੇ ਉਹਨਾਂ ਨਾਲ ਬਦਸਲੂਕੀ ਕੀਤੀ। ਇਕ ਮੁਲਾਜ਼ਮ ਨੇ ਗਾਲਾਂ ਕੱਢੀਆਂ ਅਤੇ ਗੋਲੀ ਮਾਰਨ ਦੀ ਧਮਕੀ ਵੀ ਦਿੱਤੀ।
ਇਸ ਤੋਂ ਬਾਅਦ ਪੱਤਰਕਾਰਾਂ ਨੇ ਡੀਪੀਆਰਓ ਦਫਤਰ ਪਹੁੰਚ ਕੇ ਧਰਨਾ ਲਗਾ ਲਿਆ। ਉਸ ਤੋਂ ਬਾਅਦ ਸਬ ਮਿਸ਼ਨ ਚੌਂਕ ਦਾ ਘਿਰਾਓ ਕਰ ਲਿਆ। ਡੀਸੀਪੀ ਨੇ ਸਬ-ਇੰਸਪੈਕਟਰ ਸਮੇਤ ਤਿੰਨ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ।