
ਐਫ਼ਆਈਆਰ 'ਚ ਕਿਤੇ ਵੀ ਲਾਲੀ ਚੀਮਾ ਦਾ ਨਾਮ ਨਾਮਜ਼ਦ ਨਹੀਂ...
ਜਲੰਧਰ : ਦਸੰਬਰ 2018 ਵਿਚ ਜੀਟੀਬੀ ਨਗਰ ਸਥਿਤ ਪ੍ਰਿਥਵੀ ਪਲੈਨੇਟ ਵਿਚ ਕਾਰੋਬਾਰੀ ਨਾਲ ਗੰਨ ਪੁਆਇੰਟ ‘ਤੇ ਕੀਤੀ ਗਈ ਲੁੱਟ ਦੇ ਕੇਸ ਵਿਚ ਗੈਂਗਸਟਰ ਲਾਲੀ ਚੀਮਾ ਨੂੰ ਨਾਮਜ਼ਦ ਤਾਂ ਕੀਤਾ ਗਿਆ ਪਰ ਵਾਰਦਾਤ ਵਿਚ ਕਿਤੇ ਵੀ ਲਾਲੀ ਦਾ ਨਾਮ ਨਹੀਂ ਲਿਖਿਆ ਗਿਆ। ਹਾਲਾਂਕਿ ਬਿਆਨਾਂ ਵਿਚ ਪੁਲਿਸ ਨੇ 2 ਅਣਪਛਾਤੇ ਲੋਕਾਂ ਦਾ ਵੀ ਜ਼ਿਕਰ ਕੀਤਾ ਪਰ ਉਹ ਐਫ਼ਆਈਆਰ ਵਿਚ ਨਾਮਜ਼ਦ ਨਹੀਂ ਹਨ। ਲਾਲੀ ਚੀਮਾ ਅਤੇ ਹੈਰੀ ਚੀਮਾ ਵਿਰੁੱਧ ਥਾਣਾ 6 ਦੀ ਪੁਲਿਸ ਨੇ ਐਫ਼ਆਈਆਰ ਨੰਬਰ 52, ਦਸੰਬਰ 2018 ਨੂੰ ਦਰਜ ਕੀਤੀ ਸੀ।
Arrest
ਐਫਆਈਆਰ ਵਿਚ ਲਿਖਿਆ ਗਿਆ ਹੈ ਕਿ ਕਾਰੋਬਾਰੀ ਦਲਵੀਰ ਸਿੰਘ ਵਿੱਕੀ ਤੋਂ ਲਾਲੀ ਅਤੇ ਹੈਰੀ ਚੀਮਾ 4-5 ਵਾਰ 5 ਤੋਂ 10 ਹਜ਼ਾਰ ਰੁਪਏ ਲੈ ਚੁੱਕੇ ਸਨ ਪਰ ਉਸ ਤੋਂ ਬਾਅਦ ਲੁੱਟ ਦੀ ਕਹਾਣੀ ਵਿਚ ਲਾਲੀ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ। ਪੁਲਿਸ ਦੀ ਐਫ਼ਆਈਆਰ ਵਿਚ ਇਹ ਲਿਖਿਆ ਕਿ ਜਿਸ ਸਮੇਂ ਉਸ ਦੇ ਨਾਲ ਵਾਰਦਾਤ ਹੋਈ ਉਦੋਂ ਹੈਰੀ ਅਤੇ ਉਸ ਦੇ ਨਾਲ ਆਏ 2 ਅਣਪਛਾਤੇ ਲੋਕਾਂ ਨੇ ਉਸ ਨੂੰ ਗੋਲੀ ਮਾਰਨ ਦੀ ਧਮਕੀ ਦਿੰਦੇ ਹੋਏ ਗੰਨ ਪੁਆਇੰਟ ਉਤੇ ਸੋਨੇ ਦੀ ਚੈਨ, ਕੜਾ ਤੇ ਤਿੰਨ ਲੱਖ ਰੁਪਏ ਟਰਾਂਸਫਰ ਕਰ ਲਏ। ਜਿਵੇਂ ਹੀ ਲਾਲੀ ਦੇ ਫਰੇ ਜਾਣ ਦੀ ਸੂਚਨਾ ਜਲੰਧਰ ਪੁਲਿਸ ਨੂੰ ਪੁਹੰਚੀ ਤਾਂ ਪੁਲਿਸ ਨੇ ਜਲੰਧਰ ਤੋਂ ਉਸ ਦਾ ਸਾਰਾ ਰਿਕਾਰਡ ਕੱਢਿਆ।
FIR
ਦੱਸਿਆ ਜਾ ਰਿਹਾ ਹੈ ਕਿ ਇਸ ਐਫ਼ਆਈਆਰ ਨੂੰ ਪੜ੍ਹ ਕੇ ਇੰਨਵੇਸਟੀਗੇਸ਼ਨ ਟੀਮ ਨੇ ਆਈਓ ਨੂੰ ਤਲਬ ਹੋ ਨੂੰ ਕਿਹਾ ਹੈ। ਪੁਲਿਸ ਸੂਤਰਾਂ ਦੀ ਮੰਨੀਏ ਤਾਂ ਇਸ ਐਫ਼ਆਈਆਰ ਨੂੰ ਸਹੀ ਕਰ ਕੇ ਸਾਲੀ ਚੀਮਾ ਦਾ ਨਾਮ ਵੀ ਵਿਚ ਸ਼ਾਮਲ ਕੀਤਾ ਜਾਵੇਗਾ। ਜਲੰਧਰ ਪੁਲਿਸ ਹੁਣ ਇਸ ਐਫ਼ਆਈਆਰ ਦੇ ਆਧਾਰ ‘ਤੇ ਲਾਲੀ ਚੀਮਾ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਆਵੇਗੀ। ਹੈਰੀ ਚੀਮਾ ਦੀ ਮੌਤ ਹੋਣ ਦੇ ਕਾਰਨ ਉਸ ਦਾ ਨਾਮ ਇਸ ਐਫ਼ਆਈਆਰ ਤੋਂ ਕੱਢੇ ਜਾਣ ਦੀ ਕਾਰਵਾਈ ਵੀ ਸ਼ੁਰੂ ਹ ਚੁੱਕੀ ਹੈ।