ਹੁਣ ਮੀਕਾ ਸਿੰਘ ਵੀ ਆਏ ਗਰੀਬਾਂ ਦੀ ਮਦਦ ਲਈ ਅੱਗੇ, ਖੁਦ ਵੰਡਿਆ ਰਾਸ਼ਨ
Published : Apr 2, 2020, 8:59 am IST
Updated : Apr 2, 2020, 9:01 am IST
SHARE ARTICLE
File Photo
File Photo

ਮੀਕਾ ਸਿੰਘ ਨੇ ਖਾਣ ਪੀਣ ਦੀਆਂ ਚੀਜ਼ਾਂ ਟਰੱਕ ਭਰ ਕੇ ਵੰਡੀਆਂ। ਰਾਸ਼ਨ ਤੋਂ ਇਲਾਵਾ ਮੀਕਾ ਸਿੰਘ ਸਬਜੀਆਂ ਵੀ ਵੰਡ ਰਹੇ ਹਨ।

ਚੰਡੀਗੜ੍ਹ - ਕੋਰੋਨਾ ਵਾਰਸ ਨੇ ਪੂਰੇ ਦੇਸ਼ ਵਿਚ ਦਹਿਸ਼ਤ ਫੈਲਾ ਰੱਖੀ ਹੈ ਇਸ ਦੇ ਚੱਲਦਿਆਂ ਪੂਰੀ ਦੁਨੀਆਂ ਵਿਚ ਲੌਕਡਾਊਨ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਚੱਲਦਿਆਂ ਕਈ ਗਰੀਬਾਂ ਨੂੰ ਭੁੱਖਾ ਵੀ ਸੌਣਾ ਪੈਂਦਾ ਹੈ ਪਰ ਕਈ ਸਿੱਖ ਅਤੇ ਸੇਵਾਦਾਰ ਇਹਨਾਂ ਗਰੀਬਾਂ ਦੀ ਮਦਦ ਲਈ ਅੱਗੇ ਵੀ ਆਏ। ਇਸ ਦੇ ਨਾਲ ਕਈ ਸਿਤਾਰਿਆਂ ਨੇ ਵੀ ਮਦਦ ਕੀਤੀ ਉਹਨਾਂ ਵਿਚੋਂ ਹੀ ਇਕ ਪ੍ਰਸਿੱਧ ਗਾਇਕ ਮੀਕਾ ਸਿੰਘ ਵੀ ਸ਼ਾਮਲ ਹੈ।

delhi lockdown lockdown

ਹਾਲ ਹੀ ਵਿਚ, ਮੀਕਾ ਸਿੰਘ ਨੇ ਤਾਲਾਬੰਦੀ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਰਾਸ਼ਨ ਵੰਡਿਆ ਹੈ। ਉਹਨਾਂ ਨੇ ਇਸ ਨੇਕ ਕੰਮ ਦੀ ਵੀਡੀਓ ਨੂੰ ਵੀ ਆਪਣੇ ਸੋਸ਼ਲ ਅਕਾਊਂਟ ਉੱਤੇ ਸ਼ੇਅਰ ਕੀਤਾ ਹੈ।  ਮੁੰਬਈ ਵਿਚ ਬਹੁਤ ਸਾਰੀਆਂ ਥਾਵਾਂ ਹਨ ਜਿੱਥੇ ਬਹੁਤ ਸਾਰੇ ਗਰੀਬ ਪਰਿਵਾਰ ਰਹਿੰਦੇ ਹਨ, ਇਹ ਲੋਕ ਹਰ ਰੋਜ਼ ਕਮਾਈ ਕਰਕੇ ਆਪਣਾ ਪੇਟ ਭਰਦੇ ਹਨ।

 

 

ਇਹ ਲੋਕ ਕੋਰੋਨਾ ਵਾਇਰਸ ਕਾਰਨ ਪੈਦਾ ਹੋਈਆਂ ਸਥਿਤੀਆਂ ਕਾਰਨ ਇੱਕ ਸਮੇਂ ਦੀ ਰੋਟੀ ਲਈ ਵੀ ਚਿੰਤਾ ਵਿਚ ਹਨ। ਗਾਇਕ ਮੀਕਾ ਸਿੰਘ ਵੀ ਇਸ ਮੁਸ਼ਕਲ ਸਮੇਂ ਵਿਚ ਇਨ੍ਹਾਂ ਲੋਕਾਂ ਦੀ ਸਹਾਇਤਾ ਲਈ ਅੱਗੇ ਆਏ ਹਨ। ਗਾਇਕ ਮੀਕਾ ਸਿੰਘ ਲੋਕਾਂ ਨੂੰ ਰਾਸ਼ਨ ਵੰਡ ਰਹੇ ਹਨ। ਮੀਕਾ ਸਿੰਘ ਨੇ ਖਾਣ ਪੀਣ ਦੀਆਂ ਚੀਜ਼ਾਂ ਟਰੱਕ ਭਰ ਕੇ ਵੰਡੀਆਂ। ਰਾਸ਼ਨ ਤੋਂ ਇਲਾਵਾ ਮੀਕਾ ਸਿੰਘ ਸਬਜੀਆਂ ਵੀ ਵੰਡ ਰਹੇ ਹਨ।

File photoFile photo

ਬਾਲੀਵੁੱਡ ਗਾਇਕ ਮੀਕਾ ਸਿੰਘ ਅਕਸਰ ਹੀ ਆਪਣੀ ਐਨਜੀਓ ‘‘Divinetouch’’ ਰਾਹੀਂ ਲੋਕਾਂ ਦੀ ਮਦਦ ਕਰਦੇ ਰਹੇ ਹਨ। ਦੱਸ ਦਈਏ ਕਿ ਮੀਕਾ ਸਿੰਘ ਦੀ ਇਸ ਐਨਜੀਓ ਦੇ ਜ਼ਰੀਏ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਦਾ ਕੰਮ ਕੀਤਾ ਗਿਆ ਹੈ। ਉਨ੍ਹਾਂ ਨੂੰ ਸਿਲਾਈ, ਕਢਾਈ ਅਤੇ ਬੁਣਾਈ ਵਰਗੇ ਕੋਰਸ ਦਿੱਤੇ ਜਾਂਦੇ ਹਨ। ਇਸ ਦੇ ਨਾਲ ਹੀ ਇਸ ਸੰਸਥਾ ਦੇ ਜ਼ਰੀਏ ਮੀਕਾ ਸਿੰਘ ਨੇ ਮੁਸ਼ਕਲ ਸਮੇਂ ਵਿਚ ਮਜ਼ਬੂਰ ਲੋਕਾਂ ਦੀ ਮਦਦ ਕੀਤੀ ਹੈ।  

Corona VirusCorona Virus

ਦੱਸ ਦਈਏ ਕਿ ਮੋਹਾਲੀ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਇਕੱਠੇ ਤਿੰਨ ਨਵੇਂ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਡੀਸੀ ਗਿਰੀਸ਼ ਨੇ ਦਸਿਆ ਕਿ ਬੁੱਧਵਾਰ ਨੂੰ ਤਿੰਨ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ ਵਿਚ ਮਰੀਜ਼ਾਂ ਦੀ ਗਿਣਤੀ 10 ਹੋ ਗਈ ਹੈ। ਨਵੇਂ ਮਾਮਲਿਆਂ ਵਿਚ ਫੇਜ਼ 9 ਦੀਆਂ ਦੋ ਔਰਤਾਂ ਤੇ ਜਗਤਪੁਰਾ ਦਾ ਇਕ ਵਿਅਕਤੀ ਸ਼ਾਮਲ ਹੈ।

Corona VirusCorona Virus

ਪੰਜਾਬ 'ਚ ਨਿਰਮਲ ਸਿੰਘ ਖਾਲਸਾ ਜੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਨਾਲ ਮਰੀਜ਼ਾਂ ਦੀ ਗਿਣਤੀ 46 ਹੋ ਗਈ ਸੀ। ਦਸ ਦਈਏ ਕਿ ਫੇਜ਼ 9 ਦੀਆਂ ਔਰਤਾਂ ਚੰਡੀਗੜ੍ਹ ਦੇ ਪੀੜਤ ਮਰੀਜ਼ਾਂ ਦੀ 10 ਸਾਲ ਦੀ ਪੋਤੀ ਅਤੇ ਸੱਸ ਹੈ। ਉੱਥੇ ਹੀ ਜਗਤਪੁਰਾ ਵਿਚ ਪੀੜਤ ਵਿਅਕਤੀ ਵੀ ਦੁੰਬਈ ਤੋਂ ਵਾਪਸ ਆਏ ਸਨ ਚੰਡੀਗੜ੍ਹ ਦੇ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੇ ਸੰਪਰਕ ਵਿਚ ਸਨ।

Corona VirusCorona Virus

ਮੰਗਲਵਾਰ ਨੂੰ ਕੋਰੋਨਾ ਵਾਇਰਸ ਨਾਲ ਚੌਥੀ ਮੌਤ ਹੋਈ ਸੀ। ਹੁਣ ਨਿਰਮਲ ਸਿੰਘ ਖਾਲਸਾ ਜੀ ਦੀ ਮੌਤ ਹੋਣ ਨਾਲ ਪੰਜਾਬ ਵਿਚ 5 ਮੌਤਾਂ ਹੋ ਗਈਆਂ ਹਨ। ਸੋਮਵਾਰ ਨੂੰ ਨਿਆਂਗਾਂਓ ਨਿਵਾਸੀ 65 ਸਾਲ ਦੇ ਬਜ਼ੁਰਗ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ। ਮੰਗਲਵਾਰ ਸਵੇਰੇ ਉਹਨਾਂ ਨੇ ਦਮ ਤੋੜ ਦਿੱਤਾ। ਪੰਜਾਬ ਪੁਲਿਸ ਦੇ ਰਿਟਾਇਰਡ ਇਹ ਬਜ਼ੁਰਗ ਨਿਆਂਗਾਂਓ ਵਿਚ ਪਿਛਲੇ ਦੋ ਸਾਲ ਤੋਂ ਅਪਣੇ ਪਰਵਾਰ ਸਮੇਤ ਰਹਿ ਰਹੇ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement