ਮੀਕਾ ਸਿੰਘ ਫਿਰ ਆਏ ਸੁਰਖੀਆਂ ਵਿਚ 
Published : Aug 29, 2019, 1:26 pm IST
Updated : Aug 29, 2019, 1:28 pm IST
SHARE ARTICLE
Mika Singh
Mika Singh

ਹੜ੍ਹ ਪੀੜਤਾਂ ਲਈ ਕਰਤਾ ਵੱਡਾ ਐਲਾਨ

ਚੰਡੀਗੜ੍ਹ- ਪੰਜਾਬ ਵਿਚ ਆਏ ਹੜ੍ਹਾਂ ਨੇ ਸੈਂਕੜੇ ਪਿੰਡ ਆਪਣੀ ਚਪੇਟ ਵਿਚ ਲੈ ਲਏ ਹਨ। ਇਨ੍ਹਾਂ ਹੜ੍ਹਾਂ ਦੇ ਚਲਦੇ ਲੋਕਾਂ ਦਾ ਜੀਵਨ ਤਬਾਹ ਹੋ ਚੁੱਕਾ ਹੈ| ਜਿਥੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਵੱਖ ਵੱਖ ਜਥੇਬੰਦੀਆਂ ਨਿਸ਼ਕਾਮ ਸੇਵਾ ਵਿਚ ਜੁੱਟੀਆਂ ਹੋਈਆਂ ਹਨ ਉਥੇ ਹੀ ਪਾਲੀਵੁਡ ਤੇ ਬਾਲੀਵੁੱਡ ਦੇ ਬਹੁਤ ਸਾਰੇ ਕਲਾਕਾਰ ਵੀ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਅੱਗੇ ਆ ਰਹੇ ਹਨ। ਇਸੇ ਸਿਲਸਿਲੇ ਦੇ ਚਲਦੇ ਵਿਵਾਦਾਂ ਕਰਕੇ ਸੁਰਖੀਆਂ ਵਿਚ ਰਹਿਣ ਵਾਲੇ ਬਾਲੀਵੁੱਡ ਗਾਇਕ ਮੀਕਾ ਸਿੰਘ ਨੇ ਹੜ ਪੀੜਤਾਂ ਲਈ ਵੱਡਾ  ਐਲਾਨ ਕਰ ਦਿੱਤਾ ਹੈ |

ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਮੀਕਾ ਸਿੰਘ ਨੇ ਦੱਸਿਆ ਕਿ 1 ਸਿਤੰਬਰ ਨੂੰ ਹੋਣ ਵਾਲੇ ਉਨ੍ਹਾਂ ਦੇ ਸ਼ੋਅ ਦੀ ਸਾਰੀ ਕਮਾਈ ਉਹ ਹੜ ਪੀੜਤਾਂ ਨੂੰ ਦਾਨ ਕਰਨਗੇ ਤੇ ਆਪਣੀ ਇਹ ਕਮਾਈ ਉਹ ਖਾਲਸਾ ਏਡ ਨੂੰ ਸੌਂਪਣਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਗਾਇਕ ਤੇ ਅਦਾਕਾਰ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਅੱਗੇ ਆ ਚੁੱਕੇ ਹਨ ਤੇ ਆਪਣੇ ਆਪਣੇ ਤਰੀਕੇ ਨਾਲ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement