
ਹਲਕਾ ਦਿਹਾਤੀ ਗਿੱਲ ਇੰਚਾਰਜ ਸ੍ਰ ਦਰਸ਼ਨ ਸਿੰਘ ਸ਼ਿਵਾਲਿਕ ਵਲੋਂ ਸ੍ਰ ਗਰੇਵਾਲ ਹੱਕ ਵਿਚ ਪਿੰਡਾਂ ਵਿਚ ਤੂਫ਼ਾਨੀ ਦੌਰਾ ਅਤੇ ਮੀਟਿੰਗਾਂ ਨੂੰ ਮਿਲਿਆ ਭਰਪੂਰ ਸਮਰਥਨ...
ਲੁਧਿਆਣਾ : ਲੋਕ ਸਭਾ ਚੋਣਾਂ ਦੇ ਦੌਰਾਨ ਸਾਰੇ ਹੀ ਉਮੀਦਵਾਰਾਂ ਨੇ ਅਪਣਾ-ਅਪਣਾ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹਨ, ਇਸੇ ਅਧੀਨ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੇ ਉਮੀਦਵਾਰ ਸ੍ਰ: ਮਹੇਸ਼ਇੰਦਰ ਸਿੰਘ ਗਰੇਵਾਲ ਨੇ ਵੀ ਆਪਣੇ ਚੋਣ ਪ੍ਰਚਾਰ ਨੂੰ ਲਗਤਾਰ ਜਾਰੀ ਰੱਖਿਆ ਹੋਇਆ ਹੈ। ਜਿਸ ਨੂੰ ਭਰਵਾਂ ਹੁੰਗਰਾ ਮਿਲ ਰਿਹਾ ਹੈ। ਅੱਜ ਦੀ ਮੀਟਿੰਗ ਹਲਕਾ ਦਿਹਾਤੀ ਗਿੱਲ ਦੇ ਇੰਚਰਾਜ ਸ੍ਰ: ਦਰਸ਼ਨ ਸਿੰਘ ਸ਼ਿਵਾਲਿਕ ਦੀ ਅਗਵਾਈ ਵਿੱਚ ਪਿੰਡ ਕਾਲਖ ਦੀ ਮੀਟਿੰਗ ਹੋਈ ਅਤੇ ਇਸ ਮੌਕੇ ਬੋਲਦਿਆਂ ਸ਼ਿਵਾਲਿਕ ਨੇ ਕਿਹਾ ਸਾਨੂੰ 2019 ਲੋਕ ਸਭਾ ਦੀਆਂ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਜੋ ਉਮੀਦਵਾਰ ਸ੍ਰ: ਮਹੇਸ਼ਇੰਦਰ ਸਿੰਘ ਗਰੇਵਾਲ ਦਿੱਤਾ ਹੈ।
Maheshinder singh Grewal
ਉਸ ਨੂੰ 19 ਮਈ ਵਾਲੇ ਦਿਨ ਨੂੰ ਤੱਕੜੀ ਚੋਣ ਨਿਸ਼ਾਨ ਦਾ ਬਟਨ ਦਬਾ ਕੇ ਸ੍ਰ: ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਕਾਮਯਾਬ ਬਣਾਵਾਗੇ ਅਤੇ ਐਮ.ਪੀ ਬਣਾ ਕੇ ਲੋਕ ਸਭਾ ਵਿਚ ਭੇਜਾਂਗੇ ਸ੍ਰੀ ਨਰਿੰਦਰ ਮੋਦੀ ਨੂੰ ਦੁਬਾਰਾ ਦੇਸ਼ ਦਾ ਪ੍ਰਧਾਨ ਮੰਤਰੀ ਬਣਾਵਾਗੇ, ਇਸ ਮੌਕੇ ਬੋਲਦਿਆਂ ਸ੍ਰ: ਗਰੇਵਾਲ ਨੇ ਇਲਾਕਾ ਨਿਵਾਸੀਆਂ ਨੂੰ ਕਿਹਾ ਮੈਂ ਯਕੀਨ ਦਿਵਾਉਂਦਾ ਹਾਂ ਕਿ ਮੈਂ ਆਪਣੇ ਕੀਤੇ ਹੋਏ ਹਰ ਵਾਅਦੇ ‘ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗਾ ਜਿਸ ਤਰ੍ਹਾਂ ਦਾ ਸਮੱਰਥਨ ਇਲਾਕਾ ਨਿਵਾਸੀਆਂ ਵਲੋਂ ਮਿਲਾ ਰਿਹਾ ਹੈ ਅਤੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।
Maheshinder singh Grewal
ਉਸ ਲਈ ਮੈਂ ਤਹਿ ਦਿਲੋਂ ਧਨਵਾਦ ਕਰਦਾ ਹਾਂ, ਇਸ ਮੌਕੇ ਹਾਜ਼ਰ ਸੁਰਿੰਦਰਪਾਲ ਸਿੰਘ ਤੋਨੀ ਅਤੇ ਸੀਨੀਅਰ ਅਕਾਲੀ ਆਗੂ ਸ੍ਰ: ਮਾਨ ਸਿੰਘ, ਮੈਂਬਰ ਕੌਰ ਕਮੇਟੀ ਹਰਪ੍ਰੀਤ ਸਿੰਘ ਸ਼ਿਵਾਲਿਕ, ਸੁਖਵੰਤ ਸਿੰਘ ਟਿਲੂ, ਯੂਥ ਆਗੂ ਪ੍ਰਭਜੋਤ ਸਿੰਘ ਧਾਲੀਵਾਲ, ਪ੍ਰਧਾਨ ਯੂਥ ਅਕਾਲੀ ਦਲ ਡੇਹਲੋ ਗਗਨਪਾਲ ਸਿੰਘ, ਪ੍ਰਧਾਨ ਸੁਖਪਾਲ ਸਿੰਘ, ਨੰਬਰਦਾਰ ਕਾਲਾ, ਸਾਬਕਾ ਡਾਰੈਕਟਰ ਮੇਜਰ ਸਿੰਘ, ਪ੍ਰਧਾਨ ਮਿਲਕ ਡੇਰੀ ਸੁਖਵਿੰਦਰ ਸਿੰਘ, ਅਤੇ ਗਿਣਤੀ ਵਿੱਚ ਵੋਟਰਾਂ ਨੇ ਸਮੂਲੀਅਤ ਕੀਤੀ।