
ਕੋਰੋਨਾ ਪੰਜਾਬ ਵਿਚ ਤਬਾਹੀ ਮਚਾ ਰਹੀ ਹੈ। ਕਿਤੇ ਵੀ ਰਾਹਤ ਦੀ ਕੋਈ ਖ਼ਬਰ ਨਹੀਂ ਹੈ। ਲੋਕਾਂ ਵਿਚ ਡਰ ਵਧ ਰਿਹਾ ਹੈ। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਕਰਫ਼ਿਊ
ਜਲੰਧਰ, 1 ਮਈ (ਵਰਿੰਦਰ ਸ਼ਰਮਾ/ਲਖਵਿੰਦਰ ਸਿੰਘ ਲੱਕੀ) : ਕੋਰੋਨਾ ਪੰਜਾਬ ਵਿਚ ਤਬਾਹੀ ਮਚਾ ਰਹੀ ਹੈ। ਕਿਤੇ ਵੀ ਰਾਹਤ ਦੀ ਕੋਈ ਖ਼ਬਰ ਨਹੀਂ ਹੈ। ਲੋਕਾਂ ਵਿਚ ਡਰ ਵਧ ਰਿਹਾ ਹੈ। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਕਰਫ਼ਿਊ ਨੂੰ 14 ਦਿਨਾਂ ਲਈ ਵਧਾ ਦਿਤਾ ਹੈ। ਜਲੰਧਰ ਵਿਚ ਕੋਰੋਨਾ ਦੇ ਨਵੇਂ 16 ਮਰੀਜ਼ ਮਿਲਣ ਨਾਲ ਜਲੰਧਰ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 105 ਹੋ ਗਈ ਹੈ। ਇਹ ਸ਼ਹਿਰ ਲਈ ਇਕ ਬਹੁਤ ਵੱਡੇ ਸੰਕਟ ਦਾ ਇਸ਼ਾਰਾ ਹੈ, ਜੇ ਹੁਣ ਵੀ ਲੋਕ ਇਸ ਗੱਲ ਨੂੰ ਨਹੀਂ ਸਮਝੇ ਤਾਂ ਫੇਰ ਕਾਫ਼ੀ ਦੇਰ ਹੋ ਜਾਵੇਗੀ।
ਸਿਹਤ ਵਿਭਾਗ ਦੇ ਏ.ਐਚ.ਓ. ਡਾਕਟਰ ਟੀ.ਪੀ. ਸਿੰਘ ਨੇ ਪੁਸ਼ਟੀ ਕਰਦਿਆਂ ਦਸਿਆ ਕਿ ਜਲੰਧਰ ਜ਼ਿਲ੍ਹੇ ਦੇ 90 ਨਮੂਨੇ ਭੇਜੇ ਗਏ ਹਨ। ਇਨ੍ਹਾਂ ਵਿਚੋਂ 6 ਔਰਤਾਂ ਨੂੰ ਮਿਲਾ ਕੇ ਕੁਲ 16 ਕੇਸ ਪਾਜ਼ੇਟਿਵ ਆਏ ਹਨ। 74 ਲੋਕਾਂ ਦੀ ਰੀਪੋਰਟ ਨੈਗੇਟਿਵ ਆਈ ਹੈ। ਇਨ੍ਹਾਂ ਵਿਚ ਜਲੰਧਰ ਕੈਂਟ ਤੋਂ 2 ਵਿਅਕਤੀ, 1 ਗੁਰੂ ਅਮਰਦਾਸ ਕਲੋਨੀ, 1 ਇੰਦਰਾ ਕਾਲੋਨੀ, 1 ਫਿਲੌਰ, 1 ਨੂਰਮਹਿਲ, 1 ਬਸਤੀ ਸ਼ੇਖ, 1 ਸਿਵਲ ਲਾਈਨ, 1 ਆਰਮੀ ਐਨਕਲੇਵ, 1 ਬਲਦੇਵ ਨਗਰ, 1 ਧੀਨਾ, 1ਰਾਜਸਥਾਨ ਨਾਲ ਸਬੰਧਤ ਅਤੇ 1 ਹਜ਼ੂਰ ਸਾਹਿਬ, 1 ਸੰਗਰ ਸੋਲ, 1 ਮਾਡਲ ਟਾਊਨ, ਵਡਾਲਾ ਚੌਂਕ ਆਦਿ ਇਲਾਕਿਆਂ ਤੋਂ ਸ਼ਾਮਲ ਹਨ।