
ਪੰਜਾਬ ਵਿਚ ਪ੍ਰਦੂਸ਼ਿਤ ਹੋ ਰਹੇ ਪਾਣੀਆਂ ਬਾਰੇ ਮੁੱਖ ਮੰਤਰੀ ਪੰਜਾਬ ਅਤੇ ਪੰਜਾਬ ਦੇ ਵਿਧਾਇਕਾਂ ਨੂੰ ਸੁਚੇਤ ਕਰਨ ਲਈ ਆਮ ਆਦਮੀ ਪਾਰਟੀ ਪੰਜਾਬ ਦੇ ਸਾਰੇ...
ਮੋਗਾ : ਪੰਜਾਬ ਵਿਚ ਪ੍ਰਦੂਸ਼ਿਤ ਹੋ ਰਹੇ ਪਾਣੀਆਂ ਬਾਰੇ ਮੁੱਖ ਮੰਤਰੀ ਪੰਜਾਬ ਅਤੇ ਪੰਜਾਬ ਦੇ ਵਿਧਾਇਕਾਂ ਨੂੰ ਸੁਚੇਤ ਕਰਨ ਲਈ ਆਮ ਆਦਮੀ ਪਾਰਟੀ ਪੰਜਾਬ ਦੇ ਸਾਰੇ ਅਹੁਦੇਦਾਰਾਂ ਵੱਲੋਂ 30 ਮਈ ਨੂੰ ਲੁਧਿਆਣਾ ਤੋਂ ਪਾਣੀ ਦੇ ਨਮੂਨੇ ਇਕੱਠੇ ਕੀਤੇ ਗਏ ਅਤੇ ਉਸੇ ਹੀ ਦਿਨ ਇਹ ਪਾਣੀ ਪੰਜਾਬ ਦੇ ਮੁੱਖ ਮੰਤਰੀ ਨੂੰ ਦੇਣ ਦਾ ਯਤਨ ਕੀਤਾ ਗਿਆ ਤਾਂ ਕਿ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ ਕਿ ਪੰਜਾਬ ਦੇ ਕੁਦਰਤੀ ਸੋਮਿਆਂ ਵਿੱਚ ਕਿਸ ਤਰ੍ਹਾਂ ਜਹਿਰ ਫਲਾਈ ਜਾ ਰਹੀ ਹੈ
ਅਤੇ ਉਸ ਜਹਿਰ ਨੂੰ ਫਲਾਉਣ ਵਾਲੇ ਕੋਈ ਆਮ ਲੋਕ ਨਹੀਂ ਉਸ ਪੰਜਾਬ ਦੇ ਵੱਡੇ ਘਰਾਨੇ ਹਨ, ਜ਼ਿਨ੍ਹਾਂ ਨੂੰ ਪੰਜਾਬ ਦੇ ਰਾਜਨੀਤਿਕ ਲੋਕਾਂ ਦੀ ਸਹਿ ਹੈ ਪ੍ਰੰਤੂ ਮੁੱਖ ਮੰਤਰੀ ਪੰਜਾਬ ਨੇ ਉਹ ਨਮੂਨੇ ਲੈਣ ਦੀ ਬਜਾਏ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੂੰ ਰਸਤੇ ਵਿੱਚ ਹੀ ਰੋਕ ਕੇ ਥਾਣੇ ਭੇਜ ਦਿਤਾ। ਆਮ ਆਦਮੀ ਪਾਰਟੀ ਜ਼ਿਲ੍ਹਾ ਮੋਗਾ ਦੀ ਹਿੱਕ ਹੰਗਾਮੀਂ ਮੀਟਿੰਗ ਵਿੱਚ ਇਸ ਗੱਲ ਦਾ ਰੱਜ ਕੇ ਵਿਰੋਧ ਕੀਤਾ ਗਿਆ।
ਡਾ. ਬਲਵੀਰ ਸਿੰਘ ਸ਼ਹਿਰੀ ਪ੍ਰਧਾਨ ਪੰਜਾਬ ਆਪ ਅਤੇ ਮਾਲਵਾ ਜੋਨ ਦੇ ਪ੍ਰਧਾਨ ਗੁਰਦਿਤ ਸਿੰਘ ਸੇਖੋਂ ਦੇ ਦਿਸ਼ਾ ਨਿਰਦੇਸ਼ ਤਹਿਤ ਅੱਜ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਨਸੀਬ ਬਾਵਾ ਨੇ ਮੋਗਾ ਜ਼ਿਲ੍ਹੇ ਦੇ ਵਿਧਾਇਕ ਡਾ. ਹਰਜੋਤ ਕਮਲ ਹਲਕਾ ਮੋਗਾ ਅਤੇ ਧਰਮਕੋਟ ਦੇ ਵਿਧਾਇਕ ਕਾਕਾ ਲੋਹਗੜ੍ਹ ਨੂੰ ਉਸ ਪਾਣੀ ਦੇ ਸੈਂਪਲ ਦੀਆਂ ਬੋਤਲਾਂ ਭੇਂਟ ਕੀਤੀਆਂ ਅਤੇ ਬੇਨਤੀ ਕੀਤੀ ਕਿ ਪੰਜਾਬ ਸਰਕਾਰ ਪਹਿਲ ਦੇ ਅਧਾਰ ਤੇ ਪੰਜਾਬ ਦੇ ਪਾਣੀਆਂ ਨੂੰ ਦੂਸ਼ਿਤ ਹੋਣ ਤੋਂ ਬਚਾਏ ਨਹੀਂ ਤਾਂ ਕੈਂਸਰ ਅਤੇ ਡਾਇਰੀਆ ਵਰਗੀਆਂ ਬਿਮਾਰੀਆਂ ਜੋ ਰੋਜਾਨਾਂ ਕਈ ਕੀਮਤੀ ਜਾਨਾਂ ਲੈ ਰਹੀਆਂ ਹਨ, ਨੂੰ ਨਹੀਂ ਥੰਮਿਆਂ ਜਾ ਸਕੇਗਾ।
ਇਸ ਮੌਕੇ ਅਜੇ ਸ਼ਰਮਾ ਪੰਜਾਬ ਦੇ ਜਨਰਲ ਸੈਕਟਰੀ, ਗੁਰਵਿੰਦਰ ਸਿੰਘ ਕੰਗ ਹਲਕਾ ਪ੍ਰਧਾਨ ਬਾਘਾ ਪੁਰਾਣਾ, ਬਲਵੰਤ ਸਿੰਘ ਭਿੰਡਰ, ਗੁਰਚਰਨ ਸਿੰਘ, ਲਛਮਣ ਸਿੰਘ ਸਿੱਧੂ, ਅਵਤਾਰ ਬੰਟੀ, ਅਮਿਤ ਪੁਰੀ, ਊਸ਼ਾ ਮੈਡਮ, ਗੁਰਕੀਰਤ ਸਿੰਘ, ਡਿੰਪੀ, ਨਰੇਸ਼ ਚਾਵਲਾ, ਅਮਨ ਰੱਖੜਾ, ਜੱਸੀ ਗਰਚਾ, ਪਿਆਰਾ ਸਿੰਘ, ਦੀਪਕ ਕੁਮਾਰ, ਸਤਨਾਮ ਸਿੰਘ ਜੌਹਲ, ਨਛੱਤਰ ਸਿੰਘ ਮੱਲ੍ਹੀਆਂ ਵਾਲਾ ਬਲਾਕ ਪ੍ਰਧਾਨ, ਅੰਮ੍ਰਿਤਪਾਲ ਸਿੰਘ ਸੁਖਾਨੰਦ, ਸੰਨੀ ਗੋਇਲ, ਦੀਪਾ ਦੱਲੂਵਾਲਾ, ਵਰਿੰਦਰ, ਲਛਮਣ ਸਿੰਘ, ਸੁਖਦੇਵ ਸਿੰਘ ਸੁੱਖੀ ਹਾਜ਼ਰ ਸਨ।