
ਦਿਲਪ੍ਰੀਤ ਢਾਹਾਂ ਨੇ ਪਿਛਲੇ ਮਹੀਨੇ ਪਰਮੀਸ਼ ਵਰਮਾ 'ਤੇ ਜਾਨਲੇਵਾ ਹਮਲਾ ਕੀਤਾ
ਪੰਜਾਬੀ ਗਾਇਕ ਪਰਮੀਸ਼ ਵਰਮਾ 'ਤੇ ਜਾਨਲੇਵਾ ਹਮਲਾ ਕਰਨ ਵਾਲੇ ਦਿਲਪ੍ਰੀਤ ਸਿੰਘ ਢਾਹਾਂ ਨੇ ਪੰਜਾਬੀ ਇੰਡਸਟਰੀ ਦੇ ਦੇਸੀ ਰੌਕਸਟਾਰ ਕਹੇ ਜਾਣ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਹੈ | ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਪਤਾ ਚਲਿਆ ਹੈ ਕਿ ਦਿਲਪ੍ਰੀਤ ਢਾਹਾਂ ਨੇ ਗਿੱਪੀ ਗਰੇਵਾਲ ਨੂੰ ਵ੍ਹਟਸਐਪ ਦੇ ਜ਼ਰੀਏ ਜਾਨੋ ਮਾਰਨ ਦੀ ਧਮਕੀ ਦਿੱਤੀ ਹੈ | ਤੁਹਾਨੂੰ ਦੱਸ ਦੇਈਏ ਕਿ ਗਿੱਪੀ ਗਰੇਵਾਲ ਦੀ ਬੀਤੇ ਦਿਨੀ ਕੈਰੀ ਔਨ ਜੱਟਾ 2 ਫਿਲਮ ਰੀਲੀਜ਼ ਹੋਈ ਹੈ | ਦਿਲਪ੍ਰੀਤ ਵੱਲੋਂ ਗਿੱਪੀ ਨੂੰ ਮਿਲੀ ਇਸ ਧਮਕੀ ਨਾਲ ਪੰਜਾਬੀ ਫਿਲਮ ਇੰਡਸਟਰੀ ਵਿਚ ਤਣਾਅ ਪੂਰਨ ਮਾਹੌਲ ਹੈ |
Gippy Grewal ਜ਼ਿਕਰਯੋਗ ਹੈ ਕਿ ਦਿਲਪ੍ਰੀਤ ਢਾਹਾਂ ਨੇ ਪਿਛਲੇ ਮਹੀਨੇ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ 'ਤੇ ਜਾਨਲੇਵਾ ਹਮਲਾ ਕੀਤਾ ਸੀ ਜਿਸ ਵਿਚ ਪਰਮੀਸ਼ ਅਤੇ ਉਸਦਾ ਇਕ ਸਾਥੀ ਗੰਭੀਰ ਜ਼ਖਮੀ ਹੋ ਗਏ ਸਨ |ਦਿਲਪ੍ਰੀਤ ਢਾਹਾਂ ਨੇ ਇਸ ਹਮਲੇ ਦੀ ਜਿੰਮੇਵਾਰੀ ਵੀ ਲਈ ਸੀ ਪਰ ਪੁਲਿਸ ਵੱਲੋਂ ਅਜੇ ਤਕ ਉਸਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ |ਦਿਲਪ੍ਰੀਤ ਵੱਲੋਂ ਪਰਮੀਸ਼ 'ਤੇ ਕੀਤੇ ਗਏ ਇਸ ਹਮਲੇ ਦਾ ਕਾਰਨ ਆਪਸੀ ਰੰਜਿਸ਼ ਸੀ, ਜਿਸਦੀ ਪੂਰਨ ਰੂਪ ਵਿਚ ਪੁਸ਼ਟੀ ਨਹੀਂ ਹੋ ਸਕੀ |
Gippy Grewalਪਰਮੀਸ਼ ਵਰਮਾ ਤੋਂ ਬਾਅਦ ਰਾਏ ਜੁਝਾਰ ਨੂੰ ਵੀ ਧਮਕੀ ਮਿਲੀ ਸੀ ਅਤੇ ਹੁਣ ਗਿੱਪੀ ਗਰੇਵਾਲ ਨੂੰ ਧਮਕੀ ਮਿਲਣ ਨਾਲ ਪੰਜਾਬੀ ਗਾਇਕਾਂ ਦੀ ਸੁਰੱਖਿਆ 'ਤੇ ਸਵਾਲੀਆ ਨਿਸ਼ਾਨ ਲਗਾ ਰਹੀ ਹੈ | ਫਿਲਹਾਲ ਗਿੱਪੀ ਗਰੇਵਾਲ ਨੂੰ ਮਿਲੀ ਧਮਕੀ ਦਾ ਕਾਰਨ ਤਾਂ ਨਹੀਂ ਪਤਾ ਲੱਗ ਸਕਿਆ, ਪਰ ਇਸ ਘਟਨਾ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਬਾਕੀ ਕਲਾਕਾਰ ਤਣਾਅ ਵਿਚ ਆ ਗਏ ਹਨ |