ਬਾਇਓਪਿਕ ਤੋਂ ਬਾਅਦ ਹੁਣ 'ਕੈਰੀ ਆਨ ਜੱਟਾ 2' ਨਾਲ ਲੋਕਾਂ ਨੂੰ ਹਸਾਉਣ ਦੀ ਤਿਆਰੀ 'ਚ ਗਿੱਪੀ ਗਰੇਵਾਲ 
Published : Apr 20, 2018, 12:21 pm IST
Updated : Apr 10, 2020, 1:00 pm IST
SHARE ARTICLE
Gippy Grewal
Gippy Grewal

ਫਿਲਮ ਦੇ ਟੀਜ਼ਰ ਤੇ ਟਰੇਲਰ ਤੋਂ ਪਹਿਲਾਂ ਇਸ ਦਾ ਟਾਈਟਲ ਟਰੈਕ ਰਿਲੀਜ਼ ਕੀਤਾ ਗਿਆ ਹੈ

ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਫ਼ਿਲਮ 'ਸੂਬੇਦਾਰ ਜੋਗਿੰਦਰ ਸਿੰਘ' ਦੀ ਅਪਾਰ ਸਫ਼ਲਤਾ ਤੋੰ ਬਾਅਦ ਹੁਣ ਅਪਣੀ ਨਵੀਂ ਫ਼ਿਲਮ 'ਕੈਰੀ ਆਨ ਜੱਟਾ 2' ਦੀਆਂ ਤਿਆਰੀਆਂ ਚ ਰੁੱਝ ਗਏ ਹਨ। ਦਸ ਦਈਏ ਕਿ ਫ਼ਿਲਮ ਕੈਰੀ ਆਨ ਜੱਟਾ ਦਾ ਭਾਗ ਦੂਜਾ ਹੈ।ਜਿਸਦਾ ਹਾਲ ਹੀ 'ਚ ਟਾਈਟਲ ਟ੍ਰੈਕ ਲਾਂਚ ਹੋਇਆ ਸੀ ਅਤੇ ਹੁਣ ਪੋਸਟਰ ਵੀ ਰਿਲੀਜ਼ ਹੋ ਗਿਆ ਹੈ । ਦਸਦੀਏ ਕਿ ਇਸ 'ਚ ਫਿਲਮ ਦੀ ਪੂਰੀ ਸਟਾਰਕਾਸਟ ਨਜ਼ਰ ਆ ਰਹੀ ਹੈ ।

 

ਦੱਸਣਯੋਗ ਹੈ ਕਿ ਫ਼ਿਲਮ ਦੇ ਟਾਈਟਲ ਟਰੈਕ ਰਿਲੀਜ਼ ਹੁੰਦਿਆਂ ਹੀ ਯੂਟਿਊਬ 'ਤੇ ਧਮਾਲ ਮਚਾ ਦਿਤੀ।ਫ਼ਿਲਮ 'ਕੈਰੀ ਆਨ ਜੱਟਾ 2' ਦੇ ਟਾਈਟਲ ਟਰੈਕ ਨੂੰ ਆਵਾਜ਼ ਗਿੱਪੀ ਗਰੇਵਾਲ ਨੇ ਦਿੱਤੀ ਹੈ ਤੇ ਇਸ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ। ਇਸ ਨੂੰ ਸੰਗੀਤ ਦਿਤਾ ਹੈ ਗਿੱਪੀਗਰੇਵਾਲ ਦੇ ਪਿਆਰੇ ਦੋਸਤ ਅਤੇ ਪਸੰਦੀਦਾ ਸੰਗੀਤਕਾਰ ਜੇ. ਕੇ. ਯਾਨੀ ਜੱਸੀ ਕਟਿਆਲ ।

ਦਸਦੀਏ ਕਿ ਗੀਤ 'ਚ ਸਟਾਰਕਾਸਟ ਦਾ ਫਨੀ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਮਜ਼ੇਦਾਰ ਗੱਲ ਇਹ ਹੈ ਕਿ ਫਿਲਮ ਦੇ ਟੀਜ਼ਰ ਤੇ ਟਰੇਲਰ ਤੋਂ ਪਹਿਲਾਂ ਇਸ ਦਾ ਟਾਈਟਲ ਟਰੈਕ ਰਿਲੀਜ਼ ਕੀਤਾ ਗਿਆ ਹੈ।ਫਿਲਮ 'ਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ ਕਰਮਜੀਤ ਅਨਮੋਲ, ਉਪਾਸਨਾ ਸਿੰਘ ਤੇ ਜੋਤੀ ਸੇਠੀ ਮੁੱਖ ਭੂਮਿਕਾ ਨਿਭਾਅ ਰਹੇ ਹਨ।

ਫਿਲਮ ਨੂੰ ਡਾਇਰੈਕਟ ਸਮੀਪ ਕੰਗ ਨੇ ਕੀਤਾ ਹੈ, ਦਸ ਦੀਏ ਕਿ ਫ਼ਿਲਮ ਕੈਰੀ ਆਨ ਜੱਟਾ ਦੇ ਪਹਿਲੇ ਭਾਗ 'ਚ ਮਾਹੀ ਗਿੱਲ ਅਤੇ ਗਿੱਪੀ ਗਰੇਵਾਲ ਦੀ ਜੋੜੀ ਨੇ ਖ਼ੂਬ ਧਮਾਲ ਮਚਾਈ ਸੀ।ਹੁਣ ਦੇਖਣਾ ਹੋਵੇਗਾ ਕਿ ਇਸ ਦੇ ਦੂੱਜੇ ਭਾਗ 'ਚ ਸੋਨਮ ਅਤੇ ਗਿੱਪੀ ਕੀ ਕਮਾਲ ਦਿਖਾਉਂਦੇ ਹਨ। ਹੁਣ ਲੋਕਾਂ ਨੂੰ ਇੰਤਜ਼ਾਰ ਹੈ ਫ਼ਿਲਮ ਦੇ ਟੀਜ਼ਰ ਦਾ। ਜਿਸਦੀ ਅਜੇ ਤੱਰੀਕ ਦਾ ਐਲਾਨ ਨਹੀਂ ਹੋਇਆ ਪਰ ਫ਼ਿਲਮ 1 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਹਾਲ ਹੀ ਗਿੱਪੀ ਗਰੇਵਾਲ ਦੀ ਫ਼ਿਲਮ ਸੂਬੇਦਾਰ ਜੋਗਿੰਦਰ ਸਿੰਘ ਰਲੀਜ਼ ਹੋਈ ਸੀ ਜਿਸ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਇਆ ਮਿਲਿਆ ਸੀ ਅਤੇ ਇਹ ਫ਼ਿਲਮ ਪੰਜਾਬੀ ਸਿਨੇਮੇ 'ਚ ਹਿੱਟ ਸਾਬਤ ਹੋਈ।  ਇਸ ਫਿਲਮ ਵਿਚ ਕਈ ਉਘੇ ਕਲਾਕਾਰਾਂ ਸਮੇਤ ਕਈ ਪੰਜਾਬੀ ਗਾਇਕ ਵੀ ਅਹਿਮ ਕਿਰਦਾਰ ਵਿਚ ਸਨ ਜਿੰਨਾ ਨੇ ਅਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਚ ਕਾਫੀ ਜਗ੍ਹਾ ਬਣਾਈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement